5 Dariya News

'ਨਯਨ ਜੋ ਵੇਖੇ ਅਣਵੇਖਾ' 'ਚ ਦਿਲਚਸਪ ਮੋੜ: ਕੀ ਨਯਨ ਤੇ ਦੇਵਾਂਸ਼, ਮਮਤਾ ਦੀ ਲਾਸ਼ ਲੱਭਣ ਵਿੱਚ ਕਾਮਯਾਬ ਹੋਣਗੇ

5 Dariya News

ਚੰਡੀਗੜ੍ਹ 24-Apr-2023

ਸ਼ੋਅ "ਨਯਨ-ਜੋ ਵੇਖੇ ਅਣਵੇਖਾ" ਵਿੱਚ ਨਯਨ ਅਤੇ ਦੇਵਾਂਸ਼ ਆਪਣੀ ਮਾਂ ਮਮਤਾ ਦੇ ਕਾਤਲ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਨ ਅਤੇ ਦੋਨੋਂ ਮਮਤਾ ਦੀ ਕਬਰ ਕੋਲ ਪਹੁੰਚ ਜਾਂਦੇ ਹਨ। ਰੀਟਾ ਤੇ ਪੋਂਪੀ ਨਯਨ ਨੂੰ ਮਾਰਨ ਦੀ ਸਾਜਿਸ਼ ਰਚ ਰਹੇ ਹਨ।ਅੱਜ ਅਸੀਂ ਦੇਖਾਂਗਾ ਕਿ ਨਯਨ ਤੇ ਦੇਵਾਂਸ਼ ਦੀ ਜਿੰਦਗੀ ਖ਼ਤਰੇ ਵਿੱਚ ਹੈ ਜਿੱਥੇ ਰੀਟਾ ਤੇ ਪੋਂਪੀ ਉਹਨਾਂ ਦੋਨਾਂ ਨੂੰ ਹਮੇਸ਼ਾਂ ਲਈ ਮਾਰਨ ਦਾ ਪਲੈਨ ਬਣਾ ਰਹੇ ਹਨ ਪਰ ਦੂਜੇ ਹੀ ਪਾਸੇ ਦੋਨੋਂ ਆਪਣੀ ਮਾਂ ਮਮਤਾ ਦੇ ਕਾਤਲਾਂ ਨੂੰ ਲੱਭਣ ਲਈ ਇੱਕ ਦੂਜੇ ਦਾ ਸਾਥ ਦਿੰਦੇ ਹਨ ਤੇ ਮਮਤਾ ਦੀ ਕਬਰ ਤੱਕ ਪਹੁੰਚ ਜਾਂਦੇ ਹਨ। 

ਉਹ ਮਮਤਾ ਦੀ ਲਾਸ਼ ਲੱਭਣ ਲਈ ਕਬਰ ਪੁੱਟਦੇ ਹਨ ਪਰ ਦੋਨੋਂ ਅਸਫਲ ਰਹਿੰਦੇ ਹਨ। ਨਯਨ, ਬਿਨਾਂ ਸਬੂਤ ਤੋਂ ਰੀਟਾ ਨੂੰ ਮਮਤਾ ਦੀ ਮੌਤ ਦੀ ਜਿੰਮੇਵਾਰ ਠਹਿਰਾਉਂਦੀ ਹੈ।ਕੀ ਨਯਨ ਤੇ ਦੇਵਾਂਸ਼, ਮਮਤਾ ਦੀ ਲਾਸ਼ ਲੱਭਣ ਵਿੱਚ ਕਾਮਯਾਬ ਹੋਣਗੇ? ਕੀ ਨਯਨ, ਰੀਟਾ ਖਿਲਾਫ਼ ਸਬੂਤ ਇਕੱਠੇ ਕਰ ਪਾਵੇਗੀ? ਅੱਜ ਦਾ ਐਪੀਸੋਡ ਦੇਖੋ ਅਤੇ ਜਾਣੋ ਕਿ ਨਯਨ ਅਤੇ ਦੇਵਾਂਸ਼ ਨਾਲ ਅੱਗੇ ਕੀ ਹੋਵੇਗਾ ਨਯਨ-ਜੋ ਵੀਖੇ ਅਣਵੇਖੇ ਵਿੱਚ ਰਾਤ 8:30 ਵਜੇ ਸਿਰਫ ਜ਼ੀ ਪੰਜਾਬੀ 'ਤੇ।