5 Dariya News

ਕੇਅਰ ਕੈਂਪੇਨੀਅਨ ਪ੍ਰੋਗਰਾਮ ਮਰੀਜ਼ਾਂ ਲਈ ਹੋਵੇਗਾ ਲਾਹੇਵੰਦ- ਸਿਵਲ ਸਰਜਨ

5 Dariya News

ਫਿਰੋਜ਼ਪੁਰ 24-Apr-2023

ਕੇਅਰ ਕਮਪੈਨੀਅਨ ਪ੍ਰੋਗਰਾਮ ਮਰੀਜ਼ਾਂ ਦੀ ਜਲਦੀ ਸਿਹਤਯਾਬੀ ਵਿੱਚ ਸਹਾਈ ਹੋ ਸਕਦਾ ਹੈ। ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾਕਟਰ ਰਜਿੰਦਰ ਪਾਲ ਨੇ ਕੇਅਰ ਕੈਂਪੇਨੀਅਨ ਪ੍ਰੋਗਰਾਮ ਵਿੱਚ ਪ੍ਰਤੀਭਾਗੀ ਐਨ.ਜੀ.ਓ. ਨੂਰਾ ਹੈਲਥ ਦੇ ਖੇਤਰੀ ਪ੍ਰੋਗਰਾਮ ਸਹਾਇਕ ਸਪਨਾ ਰਾਏ ਅਤੇ ਜ਼ਿਲ੍ਹੇ ਦੇ ਸਿਹਤ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ।

ਸਿਵਲ ਸਰਜਨ ਡਾਕਟਰ ਰਜਿੰਦਰ ਪਾਲ ਨੇ ਨੂਰਾ ਹੈਲਥ ਸੰਸਥਾ ਵਲੋ ਚਲਾਏ ਜਾ ਰਹੇ ਪ੍ਰੋਗਰਾਮ ਕੇਅਰ ਕੰਪੈਨੀਅਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਵੱਲੋਂ ਟਰੇਂਡ ਸਟਾਫ ਨਰਸਾਂ, ਬਲਾਕ ਐਕਸਟੈਂਸ਼ਨ ਐਜੂਕੇਟਰਾਂ ਅਤੇ ਸੀ.ਐਚ.ਓਜ਼. ਵੱਲੋਂ ਮਰੀਜ਼ਾਂ ਅਤੇ ਉਨ੍ਹਾਂ ਦੇ ਸਹਿਯੋਗੀ ਪਰਿਵਾਰਕ ਮੈਂਬਰਾਂ ਨੂੰ ਜੱਚਾ-ਬੱਚਾ ਸਿਹਤ, ਜਨਰਲ ਮੈਡੀਕਲ ਅਤੇ ਸਰਜੀਕਲ ਕੇਅਰ ਅਤੇ ਗੈਰ-ਸੰਚਾਰੀ ਰੋਗਾਂ ਬਾਰੇ ਢੁਕਵੀ ਸਿਹਤ ਸਿੱਖਿਆ ਸਬੰਧੀ ਸੈਸ਼ਨ ਲਗਾ ਕੇ ਸਿੱਖਿਅਤ ਕੀਤਾ ਜਾਂਦਾ ਹੈ ਤਾਂ ਜੋ ਆਮ ਲੋਕ ਬਿਮਾਰੀਆਂ ਤੋਂ ਬੱਚ ਸਕਣ ਅਤੇ ਬੀਮਾਰ ਹੋਣ ਤੇ ਜਲਦੀ ਹੀ ਤੰਦਰੁਸਤ ਹੋ ਸਕਣ।

ਇਸ ਦੌਰਾਨ ਸਪਨਾ ਰਾਏ ਖੇਤਰੀ ਪ੍ਰੋਗਰਾਮ ਸਹਾਇਕ ਨੇ ਦੱਸਿਆ ਕਿ ਸੰਸਥਾ ਵੱਲੋਂ ਇਸ ਪ੍ਰੋਗਰਾਮ ਤਹਿਤ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜਾਂ ਅਤੇ ਉਨ੍ਹਾਂ ਦੇ ਸਹਾਇਕ ਪਰਿਵਾਰਕ ਮੈਂਬਰਾਂ ਨੂੰ ਜਲਦੀ ਸਿਹਤਯਾਬ ਹੋਣ ਅਤੇ ਨਿਰੋਗ ਰਹਿਣ ਵਿਚ ਸਹਾਈ ਹੋਣ ਵਾਲੀ ਸਿਹਤ ਸਿੱਖਿਆ ਪ੍ਰਦਾਨ ਕਰਨ ਹਿੱਤ ਸਿਹਤ ਸਟਾਫ ਨੂੰ ਢੁਕਵੀਂ ਟਰੇਨਿੰਗ ਦਿੱਤੀ ਗਈ ਹੈ।

ਮੀਟਿੰਗ ਵਿੱਚ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮੀਨਾਕਸ਼ੀ ਅਬਰੋਲ, ਮਾਸ ਮੀਡੀਆ ਅਫਸਰ ਰੰਜੀਵ ਅਤੇ ਬੀ.ਸੀ.ਸੀ.ਕੋਆਰਡੀਨੇਟਰ ਰਜਨੀਕ ਕੌਰ ਹਾਜ਼ਰ ਸਨ।