5 Dariya News

ਰੂਪਨਗਰ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ : ਐਡਵੋਕੇਟ ਦਿਨੇਸ਼ ਚੱਢਾ

ਵਿਧਾਇਕ ਚੱਢਾ ਵੱਲੋਂ ਰੂਪਨਗਰ ਹਲਕੇ 'ਚ ਲਾਈ ਗ੍ਰਾਂਟਾਂ ਦੀ ਝੜੀ, ਪਿੰਡ ਲੋਦੀਮਾਜਰਾ 'ਚ ਖੇਡ ਸਟੇਡੀਅਮ ਦਾ ਨਿਰਮਾਣ ਕਰਨ ਲਈ 5 ਲੱਖ ਰੁਪਏ ਦੀ ਗ੍ਰਾਂਟ

5 Dariya News

ਰੂਪਨਗਰ 23-Apr-2023

ਰੂਪਨਗਰ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਹਲਕੇ ਦੇ ਪਿੰਡਾਂ ਨੂੰ ਗ੍ਰਾਂਟਾਂ ਦੇਣ ਸਮੇਂ ਕੀਤਾ ਗਿਆ। 

ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਹਲਕੇ ਦੇ ਪਿੰਡ ਲੋਦੀਮਾਜਰਾ ਨੂੰ ਖੇਡ ਸਟੇਡੀਅਮ ਦਾ ਨਿਰਮਾਣ ਕਰਨ ਦੇ ਮੰਤਵ ਨਾਲ 5 ਲੱਖ ਰੁਪਏ ਦੀ ਗ੍ਰਾਂਟ ਅਤੇ ਪਿੰਡ ਮਨਸਾਲੀ ਦੇ ਵਿਕਾਸ ਕਾਰਜਾਂ ਲਈ 3.5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ। 

ਵਿਧਾਇਕ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਕਾਰਜ ਜਿਵੇਂ ਕਮਿਊਨਟੀ ਸੈਂਟਰਾਂ ਦਾ ਨਿਰਮਾਣ, ਸੜਕੀ ਨੈਟਵਰਕ ਦੀ ਮਜਬੂਤੀ, ਪੱਕੀਆਂ ਗਲੀਆਂ ਅਤੇ ਨਾਲੀਆਂ, ਸਮਸਾਨ ਘਾਟਾਂ ਦੀ ਉਸਾਰੀ , ਧਰਮਸ਼ਾਲਾ ਦੀ ਉਸਾਰੀ, ਖੇਡਾਂ ਦਾ ਸਮਾਨ ਖਰੀਦਣ ਅਤੇ ਸਭਿਆਚਾਰਕ ਗਤੀਵਿਧੀਆਂ ਨੂੰ ਉਤਸਾਹਿਤ ਕਰਨ ਲਈ, ਪੰਚਾਇਤਾਂ ਘਰਾਂ ਅਤੇ ਸਰਾਵਾਂ ਨੂੰ ਅਪਗਰੇਡ ਕਰਨ ਲਈ , ਗੰਦੇ ਪਾਣੀ ਦੇ ਨਿਕਾਸ  ਲਈ , ਓਪਨ ਜਿੰਮ ਬਣਾਉਣ ਲਈ, ਨਿਕਾਸੀ ਨਾਲਿਆਂ ਦਾ ਨਿਰਮਾਣ ਕਰਾਉਣ ਲਈ, ਡੰਗਿਆਂ ਦੇ ਨਿਰਮਾਣ ਅਤੇ ਪੀਣ ਵਾਲਾ ਸਾਫ ਪਾਣੀ ਉਪਲਬਧ ਕਰਵਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਗਰਾਂਟਾਂ ਦਿੱਤੀਆਂ ਗਈਆਂ ਹਨ ਜਿਸ ਨਾਲ ਇਸ ਹਲਕੇ ਦੇ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਾਪਤ ਹੋਣਗੀਆਂ।

ਇਸ ਮੌਕੇ ਪਿੰਡ ਲੋਧੀਮਾਜਰਾ ਤੋਂ ਸਰਪੰਚ ਅਜਮੇਰ ਸਿੰਘ, ਮਾਸਟਰ ਅਵਤਾਰ ਸਿੰਘ, ਮਾਸਟਰ ਜਗਤਾਰ ਸਿੰਘ, ਰਾਜਿੰਦਰ ਸਿੰਘ ਰਾਜੂ, ਜਸਪ੍ਰੀਤ ਸਿੰਘ, ਸ਼ਮਸ਼ੇਰ ਸਿੰਘ ਪਤਿਆਲਾ, ਪਰਮਿੰਦਰ ਸਿੰਘ ਬਾਲਾ, ਲਲਿਤ, ਗੁਰਮੇਲ ਸਿੰਘ ਥਲੀ, ਤਜਿੰਦਰ ਸਿੰਘ ਸੋਨੀ, ਪ੍ਰਦੀਪ ਸ਼ਰਮਾ,  ਰਣਜੀਤ ਸਿੰਘ, ਵਿਕਾਸ ਵਰਮਾ ਵਕੀਲ, ਸ਼ਿਵ ਕੁਮਾਰ, ਐਡਵੋਕੇਟ ਸਤਨਾਮ ਸਿੰਘ ਗਿੱਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।