5 Dariya News

ਬੱਬਲ ਰਾਏ ਦੀ ਮੇਜ਼ਬਾਨੀ ਦੇ ਨਾਲ "ਅੰਤਾਕਸ਼ਰੀ-3" ਦੇ ਨਵੇਂ ਸੀਜ਼ਨ ਦਾ ਲਵੋ ਆਨੰਦ

5 Dariya News

ਚੰਡੀਗੜ੍ਹ 22-Apr-2023

ਜ਼ੀ ਪੰਜਾਬੀ ਦਾ ਸਭ ਤੋਂ ਮਹਾਨ ਸੰਗੀਤਕ ਪਲੇਟਫਾਰਮ ਅੰਤਾਕਸ਼ਰੀ 3 ਦਾ ਇਸ ਵਿਸਾਖੀ 'ਤੇ ਜੋਰਾਂ ਸ਼ੋਰਾਂ ਨਾਲ ਆਗਾਜ਼ ਹੋ ਚੁੱਕਿਆ ਹੈ, ਸ਼ੋਅ ਦਾ ਮਾਹੌਲ ਉਦੋਂ ਜੋਸ਼ੀਲਾ ਤੇ ਖੁਸ਼ਨੁਮਾ ਹੋਇਆ ਜਦੋਂ ਪਰਿਵਾਰਿਕ ਮੈਂਬਰ ਇੱਕ ਟੀਮ ਬਣਾ ਕੇ ਸ਼ੋਅ ਦੀ ਸ਼ੁਰੂਆਤ ਵਿੱਚ ਪਹੁੰਚੇ। ਪੰਜਾਬ ਤੇ ਪੰਜਾਬ ਦੀ ਪੰਜਾਬੀਅਤ ਨੂੰ ਦਰਸਾਉਂਦਾ ਸ਼ੋਅ ਅੰਤਾਕਸ਼ਰੀ 3 ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। 

ਇਸਦੇ ਨਾਲ ਹੀ ਨਵੇਂ ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਨੇ ਦਰਸ਼ਕਾਂ ਦੀ ਉਤਸੁਕੁਤਾ ਨੂੰ ਹੋਰ ਵਧਾ ਦਿੱਤਾ ਹੈ। ਸਾਡੇ ਮੇਜ਼ਬਾਨ ਬੱਬਲ ਰਾਏ ਤੇ ਮੀਸ਼ਾ ਸਰੋਵਾਲ ਸ਼ੋਅ ਦੇ ਨਵੇਂ ਪ੍ਰਤੀਯੋਗੀਆਂ ਦੇ ਨਾਲ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਜ਼ੀ ਪੰਜਾਬੀ ਨੇ ਪਰਿਵਾਰਾਂ ਨੂੰ ਇੱਕ ਮੰਚ ਪ੍ਰਦਾਨ ਕੀਤਾ ਹੈ ਤੇ ਇਹ ਜ਼ੀ ਪੰਜਾਬੀ ਵੱਲੋਂ ਦਿੱਤਾ ਮੌਕਾ ਇਸਨੂੰ ਆਮ ਤੋਂ ਖਾਸ ਬਣਾ ਰਿਹਾ ਹੈ। 

ਸ਼ੋਅ ਦੇ ਲਈ ਦਰਸ਼ਕਾਂ ਦੀ ਖੁਸ਼ੀ ਸ਼ਬਦਾਂ ਵਿੱਚ ਬਿਆਨ ਕਰਨੀ ਬਹੁਤ ਹੀ ਮੁਸ਼ਕਿਲ ਹੈ, ਪ੍ਰਤੀਯੋਗੀ ਆਪਣੇ ਮਨਪਸੰਦ ਕਲਾਕਾਰ ਬੱਬਲ ਰਾਏ ਨੂੰ ਮੇਜ਼ਬਾਨ ਦੇ ਰੂਪ ਵਿੱਚ ਦੇਖ ਕੇ ਬਹੁਤ ਹੀ ਉਤਸੁਕ ਸਨ, ਇੱਕ ਫੈਨ ਨੇ ਆਪਣੀ ਖੁਸ਼ੀ ਜਾਹਿਰ ਕਰਦਿਆਂ ਮੇਜ਼ਬਾਨ ਦੇ ਕਿਸ ਵੀ ਕੀਤੀ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅੰਤਾਕਸ਼ਰੀ 3 ਦੇ ਆਉਣ ਵਾਲੇ ਐਪੀਸੋਡ ਸੰਗੀਤ ਅਤੇ ਮੁਕਾਬਲੇ ਦੋਵਾਂ ਨੂੰ ਇੱਕ ਨਵੀਂ ਉਚਾਈ 'ਤੇ ਲੈ ਜਾਣਗੇ, ਇਸ ਲਈ ਅੰਤਾਕਸ਼ਰੀ 3 ਦੇਖੋ ਹਰ ਸ਼ਨੀਵਾਰ-ਐਤਵਾਰ ਸ਼ਾਮ 7 ਵਜੇ ਸਿਰਫ਼ ਜ਼ੀ ਪੰਜਾਬੀ 'ਤੇ ।