5 Dariya News

'ਦਿਲਦਾਰੀਆਂ' ਸਪੌਇਲਰ ਅਲਰਟ: ਕੀ ਅਵਨੀ ਤੇ ਅੰਬਰ ਵਿਚਕਾਰ ਹੋ ਰਹੀ ਹੈ ਪਿਆਰ ਦੀ ਸ਼ੁਰੂਆਤ?

5 Dariya News

ਚੰਡੀਗੜ੍ਹ 18-Apr-2023

ਦਰਸ਼ਕ ਬਹੁਤ ਉਤਸ਼ਾਹਿਤ ਹਨ ਕਿਉਂਕਿ ਅੰਬਰ ਤੇ ਅਵਨੀ ਆਪਣੇ ਭੈਣ-ਭਰਾ ਅੰਗਦ ਤੇ ਆਤਿਸ਼ਾ ਦਾ ਵਿਆਹ ਕਰਵਾਉਣ ਲਈ ਇੱਕ-ਦੂਜੇ ਦਾ ਸਾਥ ਦੇ ਰਹੇ ਹਨ। ਅੱਜ ਦਰਸ਼ਕਾਂ ਨੂੰ ਇੱਕ ਨਵਾਂ ਸਰਪ੍ਰਾਈਜ਼ ਦੇਖਣ ਨੂੰ ਮਿਲੇਗਾ।ਸ਼ੋਅ "ਦਿਲਦਾਰੀਆਂ" ਵਿੱਚ ਅੰਗਦ ਤੇ ਆਤਿਸ਼ਾ ਆਪਣੇ ਪਰਿਵਾਰ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਮਾਇਆ ਦੀ ਸ਼ਰਤ ਅਨੁਸਾਰ, ਉਹਨਾਂ ਦੋਨਾਂ ਦਾ ਵਿਆਹ ਉਦੋਂ ਹੋਵੇਗਾ ਜਦੋਂ ਪਰਿਵਾਰ ਦਾ ਬੜਾ ਬੇਟਾ ਅੰਬਰ ਵਿਆਹ ਕਰਵਾਏਗਾ, ਪਰ ਅੰਬਰ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੰਦਾ ਹੈ।

ਉਹਨਾਂ ਦਾ ਵਿਆਹ ਦਾ ਸਫ਼ਰ ਮੁਸ਼ਕਿਲਾਂ ਭਰਿਆ ਸਾਬਿਤ ਹੋ ਰਿਹਾ ਹੈ। ਅੱਜ ਦੇ ਐਪੀਸੋਡ ਵਿੱਚ ਅਵਨੀ ਕੁਝ ਅਜਿਹਾ ਕਰੇਗੀ ਜੋ ਪਰਿਵਾਰ ਦੇ ਨਾਲ-ਨਾਲ ਦਰਸ਼ਕਾਂ ਨੂੰ ਵੀ ਹੈਰਾਨ ਕਰ ਦੇਵੇਗਾ।ਕੀ ਇੰਨੀਆਂ ਮੁਸ਼ਕਿਲਾਂ ਤੋਂ ਬਾਅਦ ਅੰਗਦ ਤੇ ਆਤਿਸ਼ਾ ਦਾ ਵਿਆਹ ਹੋ ਜਾਏਗਾ? ਅਜਿਹਾ ਕੀ ਕਰ ਰਹੀ ਹੈ ਅਵਨੀ? ਕੀ ਅਵਨੀ ਦਾ ਪਲੈਨ ਇਹਨਾਂ ਦੋਨਾਂ ਨੂੰ ਕਰੀਬ ਕਰ ਪਾਵੇਗਾ? ਅੱਜ ਸ਼ਾਮ 7:30 ਵਜੇ ਸ਼ੋਅ ਦੇਖਦੇ ਹੋਏ ਜਾਣੋ ਕਿ ਸ਼ੋਅ ਦੀ ਹੋਰ ਨਾਟਕੀ ਕਹਾਣੀ ਦਰਸ਼ਕਾਂ ਲਈ ਕੀ ਲਿਆਉਂਦੀ ਹੈ ਸਿਰਫ ਜ਼ੀ ਪੰਜਾਬੀ 'ਤੇ।