5 Dariya News

ਗੁਰਦੁਆਰਾ ਦੁੱਖ ਭੰਜਨਸਰ ਸਾਹਿਬ ਖੁਖਰਾਣਾ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤੋਂ ਵੱਡੇ ਸਮਾਜਵਾਦੀ ਹਨ -ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ

5 Dariya News

ਖੁਖਰਾਣਾ (ਮੋਗਾ) 17-Apr-2023

ਮੋਗਾ ਜਿਲ੍ਹੇ ਦੇ ਪਿੰਡ ਗੁਰਦੁਆਰਾ ਦੁੱਖ ਭੰਜਨਸਰ ਸਾਹਿਬ ਖੁਖਰਾਣਾ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮੁੱਖ ਸੇਵਾਦਾਰ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਦੀ ਸ੍ਰਪਰਸਤੀ ਹੇਠ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਬੰਧ ਵਿੱਚ ਰੱਖੇ ਗਏ ਸ਼੍ਰੀ ਸਹਿਜ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਮ ਸਜਿਆ। 

ਜਿਸ ਵਿੱਚ ਪ੍ਰਸਿੱਧ ਵਿਦਵਾਨ ਗਿਆਨੀ ਪਰਮਿੰਦਰ ਸਿੰਘ ਜੀ (ਦਮਦਮੀ ਟਕਸਾਲ), ਭਾਈ ਅਮਰੀਕ ਸਿੰਘ ਜੀਰਾ, ਗਿਆਨੀ ਜਸਵਿੰਦਰ ਸਿੰਘ, ਗਿਆਨੀਂ ਰਾਜਵਿੰਦਰ ਸਿੰਘ ਅਤੇ ਢਾਡੀ ਜੱਥਾ ਗਿਆਨੀ ਜਸਪਾਲ ਸਿੰਘ ਉਦਾਸੀ ਨੇ ਗੁਰਮਿਤ ਵਿਚਾਰਾ ਰਾਹੀ ਸੰਗਤਾਂ ਨਾਲ ਸਾਝ ਪਾਈ।

ਇਸ ਮੌਕੇ ਇਕੱਤਰ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਰੇਸ਼ਮ  ਸਿੰਘ ਜੀ ਨੇ ਕਿਹਾ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤੋਂ ਵੱਡੇ ਸਮਾਜਵਾਦੀ ਹਨ, ਸਭ ਤੋਂ ਵੱਡੇ ਸਮਾਜ ਸੇਵਕ ਹਨ ਜਿਨ੍ਹਾਂ ਨੇ ਸਾਰੀ ਸੰਗਤ ਨੂੰ ਇਕੋ ਬਾਟੇ ਵਿਚੋਂ ਅੰਮ੍ਰਿਤ ਛਕਾ ਕੇ ਜਾਤ-ਪਾਤ ਦਾ ਖਤਾਮਾਂ ਕਰਨ ਦਾ ਸੰਦੇਸ਼ ਦਿੱਤਾ ਹੈ। 

ਉਨ੍ਹਾਂ ਕਿਹਾ ਕਿ ਸੰਨ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸੇ ਦੀ ਸਿਰਜਣਾ ਕਰਕੇ ਸਵੈਮਾਣ ਨਾਲ ਜੀਣ ਦਾ ਰਾਹ ਦਿਖਾਇਆ ਹੈ। ਇਸ ਸਮਾਗਮਾ ਦੌਰਾਨ ਚਾਹ-ਪਾਣੀ ਅਤੇ ਪੂਰੀਆਂ ਆਦਿ ਦੇ ਅਟੁੱਟ ਲੰਗਰ ਚੱਲਦੇ ਰਹੇ।ਇਸ ਮੌਕੇ ਹੋਰਨਾ ਤੋਂ ਇਲਾਵਾ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ, ਸ. ਊਧਮ ਸਿੰਘ ਕਲਕੱਤਾ (ਪ੍ਰਧਾਨ: ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀ ਪਿੰਡ ਖੁਖਰਾਣਾ), ਭਾਈ ਹਰਪ੍ਰੀਤ ਸਿੰਘ ਸੇਖੋਂ, ਬਲਜਿੰਦਰ ਸਿੰਘ ਗੋਰਾ (ਜੁਆਇਟ ਸਕੱਤਰ: ਆਮ ਆਦਮੀ ਪਾਰਟੀ ਜਿਲ੍ਹਾ ਮੋਗਾ), ਬਾਬਾ ਬਚਿੱਤਰ ਸਿੰਘ ਭੁੜਾਣਾ ਲੰਗਰਾਂ ਵਾਲਿਆ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।