5 Dariya News

ਜ਼ੀ ਪੰਜਾਬੀ ਨੇ ਲਾਂਚ ਕੀਤਾ ਸੁਪਰਕੂਲ ਅੰਤਾਕਸ਼ਰੀ ਸੀਜ਼ਨ 3 ਦਾ ਨਵਾਂ ਫਿਲਟਰ

5 Dariya News

ਚੰਡੀਗੜ੍ਹ 14-Apr-2023

ਰਿਐਲਟੀ ਸ਼ੋਅ ਤਾਂ ਸਭ ਨੇ ਦੇਖੇ ਹੋਣੇ, ਪਰ ਜ਼ੀ ਪੰਜਾਬੀ ਆਪਣੇ ਵਿਲੱਖਣ ਰਿਐਲਟੀ ਸ਼ੋਅ "ਅੰਤਾਕਸ਼ਰੀ-3" ਦੇ ਨਾਲ-ਨਾਲ ਦਰਸ਼ਕਾਂ ਦੇ ਲਈ ਇੱਕ ਖਾਸ ਤੇ ਬੇਹੱਦ ਰੁਮਾਂਚਕ ਸਰਪਰਾਈਜ਼ ਲੈ ਕੇ ਆ ਰਿਹਾ ਹੈ ਜਿੱਥੇ ਉਹਨਾਂ ਨੇ ਆਪਣੇ ਸ਼ੋਸ਼ਲ ਮੀਡਿਆ ਤੇ ਇੱਕ ਨਵਾਂ ਫਿਲਟਰ ਲਾਂਚ ਕੀਤਾ ਹੈ।ਜ਼ੀ ਪੰਜਾਬੀ ਦੁਆਰਾ ਲਾਂਚ ਕੀਤੇ ਨਵੇਂ ਫਿਲਟਰ ਦਾ ਆਨੰਦ ਲੈਣ ਲਈ ਤਿਆਰ ਹੋ ਜਾਓ ਕਿਉਂਕਿ ਇਹ ਬਿਲਕੁਲ ਹੀ ਨਵਾਂ ਫਿਲਟਰ ਦਰਸ਼ਕਾਂ ਦੇ ਮਨੋਰੰਜਨ ਕਰਨ ਦਾ ਨਵਾਂ ਸਾਧਨ ਬਣ ਗਿਆ ਹੈ ਜਿੱਥੇ ਦਰਸ਼ਕਾਂ ਨੂੰ ਆਪਣੀ ਵੀਡੀਓ ਉੱਤੇ ਇਹ ਫਿਲਟਰ ਲਗਾ ਅੰਗਰੇਜ਼ੀ ਵਿੱਚ ਲਿਖੇ ਗੀਤਾਂ ਦਾ ਪੰਜਾਬੀ ਨਾਮ ਲੱਭਣ ਦਾ ਮੌਕਾ ਮਿਲੇਗਾ। 

ਇਸ ਫਿਲਟਰ ਦੇ ਰਾਹੀਂ ਪ੍ਰਸ਼ੰਸਕਾਂ ਨੂੰ "ਅੰਤਾਕਸ਼ਰੀ 3" ਦਾ ਇੱਕ ਨਵਾਂ ਰੂਪ ਦੇਖਣ ਨੂੰ ਮਿਲੇਗਾ। ਜ਼ੀ ਪੰਜਾਬੀ ਦੁਆਰਾ ਲਾਂਚ ਫਿਲਟਰ ਦਾ ਆਨੰਦ  ਮਾਨਣਾ ਚਾਹੁੰਦੇ ਹੋ ਤਾਂ ਹੁਣੇ ਸ਼ੋਸ਼ਲ ਮੀਡੀਆ 'ਤੇ ਇਸ ਫਿਲਟਰ ਦੀ ਵਰਤੋਂ ਕਰੋ ਤੇ ਪੰਜਾਬੀ ਗੀਤਾਂ ਵਿੱਚ ਆਪਣੇ ਗਿਆਨ ਨੂੰ ਪਰਖੋ। ਦੇਖਣਾ ਨਾ ਭੁੱਲੋ ਜ਼ੀ ਪੰਜਾਬੀ ਤੇ ਆਪਣਾ ਮਨਪਸੰਦ ਰੀਐਲਿਟੀ ਸ਼ੋਅ "ਅੰਤਾਕਸ਼ਰੀ" ਇਸ ਸ਼ਨੀਵਾਰ ਸ਼ਾਮ 7 ਵਜੇ।