5 Dariya News

ਸਿੱਖਿਆ ਅਤੇ ਸਿਖਲਾਈ ਸੰਸਥਾ ਰੂਪਨਗਰ ਵਿਖੇ ਭਾਸ਼ਾ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਗਈ

5 Dariya News

ਰੂਪਨਗਰ 10-Apr-2023

ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਰੂਪਨਗਰ ਵਿਖੇ ਭਾਸ਼ਾ ਪ੍ਰਯੋਗਸ਼ਾਲਾ ਅਤੇ ਨਵੀਂ ਸਟੇਜ ਸਥਾਪਿਤ ਕੀਤੀ ਗਈ ਜਿਸਦਾ ਉਦਘਾਟਨ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਅਤੇ ਵਿਧਾਇਕ ਡਾ. ਚਰਨਜੀਤ ਸਿੰਘ ਵਲੋਂ ਕੀਤਾ ਗਿਆ। ਵਿਧਾਇਕ ਦਿਨੇਸ਼ ਕੁਮਾਰ ਚੱਢਾ ਨੇ ਈ ਟੀ ਟੀ ਕਰ ਰਹੇ ਸਿਖਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਸਿੱਖਿਆ ਸੰਸਥਾ ਨੂੰ ਹੋਰ ਵਿਕਸਤ ਕਰਨ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਨੂੰ ਪਹਿਲ ਦੇ ਅਧਾਰ ਉਤੇ ਲਿਆ ਜਾ ਰਿਹਾ ਹੈ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਮੁੱਹਈਆ ਕਰਵਾਉਣ ਦੇ ਮੰਤਵ ਨਾਲ ਵਿਆਪਕ ਯਤਨ ਕੀਤੇ ਜਾ ਰਹੇ ਹਨ।ਵਿਧਾਇਕ ਡਾ. ਚਰਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਟੀਚਾ ਸਾਹਮਣੇ ਰੱਖ ਕੇ ਮਿਹਨਤ ਕਰਨ ਦਾ ਸੱਦਾ ਦਿੱਤਾ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ  ਦੀ ਅਗਵਾਈ ਵਾਲੀ ਸਰਕਾਰ ਈ ਟੀ ਟੀ ਦੇ ਸਿਖਿਆਰਥੀਆਂ ਨੂੰ ਹਰ ਪੱਧਰ ਉਤੇ ਸਹਾਇਤਾ ਦੇਣ ਲਈ ਲਈ ਵਚਨਬੱਧ ਹੈ।

ਇਸ ਮੌਕੇ ਡਾਇਟ ਵਲੋਂ ਸਾਹਿਤਕ ਮੈਗਜ਼ੀਨ" ਆਬ ਏ ਰਵਾਂ" ਜਾਰੀ ਕੀਤਾ ਗਿਆ। ਮੈਗਜ਼ੀਨ ਦੇ ਸੰਪਾਦਕ ਤੇਜਿੰਦਰ ਸਿੰਘ ਬਾਜ਼ ਵੱਲੋਂ ਇਸ ਮੈਗਜ਼ੀਨ ਵਿੱਚ ਨਿਵੇਕਲੀ ਪਹਿਲ ਤਹਿਤ ਅਧਿਆਪਕ ਸਾਹਿਤਕਾਰਾ ਨੂੰ ਮਾਣ ਦਿੱਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ ਅਤੇ ਸੈਸ਼ਨ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਪੇਸ਼ ਕੀਤੇ। 

ਪ੍ਰਿੰਸੀਪਲ ਡਾਇਟ ਮੋਨਿਕਾ ਭੂਟਾਨੀ ਨੇ ਸਾਂਘਾ ਹਸਪਤਾਲ ਦੇ ਐਮ ਡੀ ਡਾਕਟਰ ਜੇ ਪੀ ਐਸ ਸਾਂਘਾ ਵਲੋਂ ਸੰਸਥਾ ਨੂੰ ਪੰਜਾਹ ਹਜ਼ਾਰ ਰੁਪਏ ਦੀ ਮਾਲੀ ਮਦਦ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਐਸ ਸੀ ਈ ਆਰ ਟੀ ਦੇ ਸਹਾਇਕ ਡਾਇਰੈਕਟਰ ਸੁਰਿੰਦਰ ਕੁਮਾਰ ਅਰੋੜਾ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ, ਪ੍ਰਿੰਸੀਪਲ  ਵਰਿੰਦਰ ਕੁਮਾਰ ਸ਼ਰਮਾ,  ਪ੍ਰਿੰਸੀਪਲ ਜਸਵਿੰਦਰ ਕੌਰ ਰੂਪਨਗਰ, ਪ੍ਰਿੰਸੀਪਲ ਪੂਜਾ ਗੋਇਲ, ਪ੍ਰਿੰਸੀਪਲ ਸੰਦੀਪ ਕੌਰ ਕੰਨਿਆ ਸਕੂਲ, ਸਾਬਕਾ ਜਿਲ੍ਹਾ ਸਿੱਖਿਆ ਅਫ਼ਸਰ ਅਜਮੇਰ ਸਿੰਘ, ਰਮਨ ਕੁਮਾਰ, ਹਰਚਰਨ ਦਾਸ ਸੈਰ ਆਦਿ ਹਾਜ਼ਰ ਸਨ। ਲੈਕਚਰਾਰ ਹਾਕਮ ਸਿੰਘ ਨੇ ਆਪਣੇ ਮਾਤਾ ਗੁਰਦੇਵ ਕੌਰ ਅਤੇ ਪਿਤਾ ਬਚਨ ਸਿੰਘ ਦੀ ਨਿੱਘੀ ਯਾਦ ਵਿੱਚ ਪੰਜ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।