5 Dariya News

ਅਸ਼ੋਕ ਤਲਵਾੜ ਨੂੰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਦਾ ਉਹਦਾ ਸੰਭਾਲਨ ਮੋਕੇ ਤੇ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਦਿਤੀ ਵਧਾਈ

ਹੁਣ ਅੰਮ੍ਰਿਤਸਰ ਵਿਖੇ ਹੋਏਗਾ ਚੌਮੁਖੀ ਵਿਕਾਸ

5 Dariya News

ਅੰਮ੍ਰਿਤਸਰ 10-Apr-2023

ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਵਿਚ ਅਸ਼ੋਕ ਤਲਵਾੜ ਦੀ ਬਤੌਰ ਚੇਅਰਮੈਨ ਦਾ ਓਹਦਾ ਸੰਭਾਲਣ ਤੋਂ ਬਾਅਦ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਨਵ ਨਿਯੁਕਤ ਚੇਅਰਮੈਨ ਨੂੰ ਵਧਾਈ ਦਿੱਤੀ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਸੁਪਰੀਮੋ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਮੁੱਖਮੰਤਰੀ ਸਰਦਾਰ ਭਗਵੰਤ ਸਿੰਘ ਮਾਨ  ਜੀ ਤੇ ਸਥਾਨਕ ਸਰਕਾਰ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਜੀ ਦਾ ਧੰਨਵਾਦ ਕੀਤਾ।

ਓਹਨਾ ਕਿਹਾ ਕਿ ਅਸ਼ੋਕ ਤਲਵਾੜ ਆਮ ਆਦਮੀ ਪਾਰਟੀ ਦੇ ਫਾਉਂਡਰ ਮੈਂਬਰ ਹਨ ਤੇ ਓਹਨਾ ਨੇ ਪਾਰਟੀ ਨੂੰ ਖੜਾ ਕਰਨ ਵਾਸਤੇ ਤੇ ਪਾਰਟੀ ਦੀ  ਮਜ਼ਬੂਤੀ ਵਾਸਤੇ ਕਈ ਸਾਲ਼ਾ ਤੋਂ ਬਹੁਤ ਮੇਹਨਤ ਕੀਤੀ ਹੈ ਜਿਸ ਕਰਕੇ ਪਾਰਟੀ ਹਾਈਕਮਾਨ ਨੇ ਓਹਨਾ ਵਲੋ ਕੀਤੀ ਗਈ ਪਾਰਟੀ ਪ੍ਰਤੀ ਸੇਵਾ ਦਾ ਓਹਨਾ ਨੂੰ ਮਾਨ ਦਿੱਤਾ ਹੈ।

ਡਾਕਟਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਅਸ਼ੋਕ ਤਲਵਾੜ ਜਿੱਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਮੈਂਬਰ ਹਨ ਉਸਦੇ ਨਾਲ ਹੀ ਉਹ ਇਕ ਬਹੁਤ ਸੂਜਵਾਨ ਇਨਸਾਨ ਵੀ ਹਨ ਤੇ ਪਾਰਟੀ ਪੱਧਰ ਤੋਂ ਉਪਰ ਉਠ ਕੇ ਉਹ ਸ਼ਹਿਰ ਦੀ ਬੇਹਤਰੀ ਲਈ ਕੰਮ ਕਰਨਗੇ । ਆਮ ਆਦਮੀ ਪਾਰਟੀ ਦੀ ਭਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੇਂਸ ਦੀ ਨੀਤੀ ਹੈ ਜਿਸਨੂੰ ਜਾਰੀ ਰੱਖਿਆ ਜਾਏਗਾ। 

ਡਾਕਟਰ ਸੰਧੂ ਨੇ ਅਸ਼ੋਕ ਤਲਵਾੜ ਨੂੰ ਵੀ ਵਿਸ਼ਵਾਸ ਦਵਾਇਆ ਕਿ ਉਹ ਬਤੌਰ ਐਮ ਐਲ ਏ ਟਰੱਸਟ ਵਲੋ ਸ਼ਹਿਰ ਦੀ ਬੇਹਤਰੀ ਲਈ ਕੀਤੇ ਜਾਣ ਵਾਲੇ ਹਰ ਕੰਮ ਦਾ ਸਵਾਗਤ ਕਰਨਗੇ ਤੇ ਹਰ ਪ੍ਰਕਾਰ ਨਾਲ ਸਹੀ ਦਿਸ਼ਾ ਵਿਚ ਕੀਤੇ ਜਾਣ ਵਾਲੇ ਫੈਸਲਿਆਂ ਦਾ ਸਮਰਥਨ ਕਰਨਗੇ।ਡਾਕਟਰ ਸੰਧੂ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਦੀ ਕਾਰਜਪ੍ਰਣਾਲੀ ਵਿੱਚ ਹੁਣ ਆਉਣ ਵਾਲੇ ਦਿਨਾਂ ਵਿਚ ਬਦਲਾਵ ਦੇਖਣ ਨੂੰ ਮਿਲੇਗਾ।