5 Dariya News

'ਪ੍ਰਭ ਆਸਰਾ' ਵਿਖੇ ਪੁੱਜੇ ਸਿਹਤ ਮੰਤਰੀ ਪੰਜਾਬ "ਡਾ. ਬਲਬੀਰ ਸਿੰਘ ਜੀ ਨੇ ਆ ਰਹੀਆਂ ਮੁਸ਼ਿਕਲਾਂ ਨੂੰ ਹੱਲ ਕਰਨ ਦਾ ਦਿੱਤਾ ਭਰੋਸਾ

5 Dariya News

ਕੁਰਾਲੀ 09-Apr-2023

ਬੇਬਸ, ਲਾਚਾਰ ਤੇ ਲਵਾਰਿਸ ਨਾਗਰਿਕਾਂ ਦੀ ਸੰਭਾਲ ਕਰ ਰਹੀ 'ਪ੍ਰਭ ਆਸਰਾ' ਸੰਸਥਾ  ਪਡਿਆਲਾ ਵਿਖੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਦੌਰਾ ਕੀਤਾ ਅਤੇ ਸੰਸਥਾਂ ਦੀਆਂ ਸੇਵਾਵਾਂ ਦੀ ਸਲਾਘਾਂ ਕਰਦਿਆਂ ਕਿਹਾ ਕਿ ਮੈਂ ਧਰਮ ਦੇ ਅਧਾਰ ਉਤੇ ਕਰਮ ਇਥੇ ਦੇਖਿਆ ਹੈ, ਰੱਬ ਦੇ ਬੰਦਿਆਂ ਦੀ ਸੰਭਾਲ ਹੀ ਰੱਬ ਦੀ ਸੇਵਾ ਹੁੰਦੀ ਹੈ ।

ਇਸ ਦੌਰਾਨ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੱਤਾ। ਇਸ ਸਬੰਧੀ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਸੰਸਥਾਂ ਦਾ ਦੌਰਾ ਕਰਦਿਆਂ ਦਾਖਿਲ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਸੁਵਿਧਾਵਾਂ ਬਾਰੇ ਵੀ ਜਾਣਿਆ। ਸੰਸਥਾਂ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਵੱਲੋ ਸਮਾਜ ਵਿਚ ਵੱਡੀ ਗਿਣਤੀ ਵਿਚ ਰੁੱਲ ਰਹੇ ਪੀੜਤਾ ਲਈ ਲੋੜੀਂਦੀਆਂ ਜ਼ਰੂਰਤਾਂ ਅਤੇ ਸੰਸਥਾਂ ਨੂੰ ਬਿਜਲੀ, ਬਿਲਡਿੰਗ ਦੇ ਟੈਕਸ, ਕੋਰਟ ਕੇਸਾਂ ਅਤੇ ਸੀਵਰੇਜ ਦੇ ਕੁਨੈਕਸ਼ਨ ਆਦਿ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ। 

ਮੰਤਰੀ ਸਾਹਿਬ ਨੇ ਇਨ੍ਹਾਂ ਸਮੱਸਿਆਵਾਂ ਨੂੰ ਸਰਕਾਰ ਦੇ ਵਿਚਾਰ ਅਧੀਨ ਲਿਆ ਕੇ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ ਅਤੇ ਉਨ੍ਹਾਂ ਵਿਭਾਗਾਂ ਦੇ ਹਾਜ਼ਰ ਅਧਿਕਾਰੀਆਂ ਤੇ ਜਿਲਾ ਪ੍ਰਸਾਸ਼ਨ ਨੂੰ ਲੋੜੀਦੀਆਂ ਜਰੂਰਤਾਂ ਨੂੰ ਪੂਰਾ ਕਰਨ ਦੀ ਹਦਾਇਤ ਦਿੱਤੀ। ਉਨ੍ਹਾਂ ਅਜਿਹੇ ਨਾਗਰਿਕਾਂ ਦੀ ਸਹਾਇਤਾ ਲਈ ਸਰਕਾਰੀ ਨਿਯਮਾਂ ਅਨੁਸਾਰ ਸੰਸਥਾਂ ਦੀ ਸਹਾਇਤਾ ਲਈ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਦਾ ਭਰੋਸਾ ਦਿਵਾਉਦਿਆਂ।

ਸੰਸਥਾਂ ਦੇ ਮੁੱਖੀ ਭਾਈ ਸਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਪਡਿਆਲਾ ਵੱਲੋਂ ਸਮਾਜ ਵਿਚ ਵੱਡੀ ਗਿਣਤੀ ਵਿਚ ਰੁੱਲ ਰਹੇ ਨਾਗਰਿਕਾਂ ਦੀ ਸੰਭਾਲ ਲਈ ਦਿੱਤੇ ਸੁਝਾਵਾਂ ਦੀ ਹਾਮੀ ਭਰਦਿਆਂ ਜਲਦੀ ਮੀਟਿੰਗ ਕਰਕੇ ਨਿਯਮਾਂ ਨੂੰ ਅਮਲ 'ਚ ਲਿਆਉਣ ਦਾ ਵੀ ਭਰੋਸਾ ਦਿਵਾਇਆ । ਭਾਈ ਸਮਸ਼ੇਰ ਸਿੰਘ ਨੇ ਡਾ. ਬਲਵੀਰ ਸਿੰਘ ਸਮੇਤ ਪੁੱਜੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਏ.ਡੀ.ਸੀ. ਅਵਨੀਤ ਕੌਰ, ਡਿਪਟੀ ਡਾਇਰੈਕਟਰ ਮੀਨਾਕਸ਼ੀ ਗੋਇਲ, ਸਿਵਲ ਸਰਜਨ ਡਾ. ਰੇਨੂੰ, ਐਸ. ਡੀ.ਐਮ. ਰਵਿੰਦਰ ਸਿੰਘ, ਐਸ. ਐਮ. ਓ. ਡਾ. ਭੂਸ਼ਨ, ਆਦਿ ਪੁੱਜੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬੀਬੀ ਰਾਜਿੰਦਰ ਕੌਰ, ਜਸਬੀਰ ਸਿੰਘ ਬੀਰ, ਜਸਵੀਰ ਸਿੰਘ ਕਾਦੀਮਾਜਰਾ, ਮੋਹਣ ਸਿੰਘ, ਸ਼੍ਰੀ ਚਾਂਦ ਰਾਣਾ ਜੀ ਆਦਿ ਪ੍ਰਬੰਧਕ ਮੈਂਬਰ ਵੀ ਹਾਜ਼ਰ ਸਨ।