5 Dariya News

ਕਦੋਂ ਕਰੇਗੀ ਨਯਨ, ਜੈਸਮੀਨ ਦਾ ਪਰਦਾਫਾਸ਼?

ਕੋਈ ਵੀ ਉਲੰਘਣਾ ਸਾਹਮਣੇ ਆਉਣ 'ਤੇ ਕੀਤੀ ਜਾਵੇਗੀ ਸਖ਼ਤ ਕਾਰਵਾਈ-ਸਾਕਸ਼ੀ ਸਾਹਨੀ

5 Dariya News

ਚੰਡੀਗੜ੍ਹ 08-Apr-2023

ਜ਼ੀ ਪੰਜਾਬੀ ਦੇ ਸ਼ੋਅ 'ਨਯਨ ਜੋ ਵੇਖੇ ਅਣਵੇਖਾ' ਵਿਚ ਹੁਣ ਤੱਕ ਦਿਖਾਇਆ ਹੈ ਕਿ ਨਯਨ, ਜੈਸਮੀਨ ਦੇ ਬੱਚੇ ਦੇ ਅਸਲ ਪਿਤਾ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਹੈ, ਜਿਸ ਵਿੱਚ ਉਸਦੀ ਸ਼ਮਸ਼ੇਰ ਮਦਦ ਕਰਦਾ ਹੈ।ਦੇਵਾਂਸ਼ ਉੱਤੇ ਲੱਗੇ ਇਲਜ਼ਾਮਾਂ ਨੂੰ ਗਲਤ ਸਾਬਿਤ ਕਰਨ ਲਈ ਅਤੇ ਜੈਸਮੀਨ ਖਿਲਾਫ ਸਬੂਤ ਲੱਭਣ ਲਈ ਨਯਨ ਹਰ ਮੁਮਕਿਨ ਕੋਸ਼ਿਸ਼ ਕਰਦੀ ਹੈ। ਨਯਨ, ਸ਼ਮਸ਼ੇਰ ਕੋਲ ਜਾਂਦੀ ਹੈ ਅਤੇ ਸੰਨੀ ਨਾਮ ਦੇ ਸਕਸ਼ ਦਾ ਸਕੈੱਚ ਤਿਆਰ ਕਰਵਾਉਣ ਦੀ ਕੋਸ਼ਿਸ਼ ਕਰਦੀ ਹੈ। 

ਦੇਵਾਂਸ਼ ਤੇ ਨਯਨ, ਜੈਸਮੀਨ ਦੀ ਹਰ ਹਰਕਤ ਨੂੰ ਬਰਦਾਸ਼ਤ ਨੂੰ ਕਰਦੇ ਆ ਰਹੇ ਹਨ ਅਤੇ ਉਹ ਨਯਨ ਨੂੰ ਦੇਵਾਂਸ਼ ਦੇ ਕਮਰੇ 'ਚੋਂ ਬਾਹਰ ਜਾਣ ਲਈ ਕਹਿੰਦੀ ਹੈ। ਇਹਨਾਂ ਸਭ ਦੇ ਬਾਵਜੂਦ ਰੀਟਾ ਤੇ ਪੌਂਪੀ ਕੋਈ ਦੇਵਾਂਸ਼ ਤੇ ਨਯਨ ਦੇ ਖ਼ਿਲਾਫ਼ ਨਵੀਂ ਸਾਜਿਸ਼ ਪਲੈਨ ਕਰ ਰਹੇ ਹਨ ਜਿਸ ਦੇ ਲਈ ਪੌਂਪੀ ਤਾਂਤਰਿਕ ਬਾਬਾ ਨੂੰ ਮਿਲੇਗਾ।ਕੀ ਜੈਸਮੀਨ ਦੇ ਬੱਚੇ ਦੇ ਪਿਤਾ ਬਾਰੇ ਨਯਨ ਤੇ ਸ਼ਮਸ਼ੇਰ ਪਤਾ ਲਗਾ ਪਾਉਣਗੇ? ਪੌਂਪੀ, ਨਯਨ ਦੇ ਖ਼ਿਲਾਫ਼ ਅਜਿਹਾ ਕੀ ਪਲੈਨ ਕਰ ਰਿਹਾ ਹੈ? 'ਨਯਨ ਜੋ ਵੇਖੇ ਅਣਵੇਖਾ' ਦਾ ਅੱਜ ਦਾ ਐਪੀਸੋਡ ਰਾਤ 8:30 ਵਜੇ ਸਿਰਫ ਜ਼ੀ ਪੰਜਾਬੀ 'ਤੇ ਦੇਖੋ।