5 Dariya News

ਸ਼ੋਅ "ਗੀਤ ਢੋਲੀ" ਸਪੋਇਲਰ ਅਲਰਟ: ਕੀ ਸਿਮੌਨ ਅਤੇ ਭੈਰਵੀ, ਗੀਤ ਤੋਂ ਬਦਲਾ ਲੈਣ ਲਈ ਵਾਪਿਸ ਆਉਣਗੀਆਂ

5 Dariya News

ਚੰਡੀਗੜ੍ਹ 07-Apr-2023

ਸ਼ੋਅ "ਗੀਤ ਢੋਲੀ" ਦਾ ਦਿਲਚਸਪ ਮੋੜ ਜਿਸ ਵਿੱਚ ਗੀਤ ਨੇ ਪੂਰੇ ਮਹਿਰਾ ਪਰਿਵਾਰ ਨੂੰ ਆਪਣੀ ਸੱਚਾਈ ਦੱਸ ਦਿੱਤੀ ਹੈ ਅਤੇ ਭੈਰਵੀ ਤੇ ਸਿਮੌਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਸਿਮੌਨ ਤੇ ਭੈਰਵੀ ਦਾ ਸੱਚ ਲਿਆਉਣ ਲਈ ਉਹ ਨਵੇਂ ਰੂਪ ਵਿੱਚ ਆਈ ਸੀ ਜਿਸ ਦਾ ਖੁਲਾਸਾ ਪਿਛਲੇ ਐਪੀਸੋਡ ਵਿੱਚ ਹੋ ਗਿਆ ਹੈ। ਹੁਣ ਮਲਹਾਰ ਤੇ ਗੀਤ ਇੰਨੀਆਂ ਮੁਸ਼ਕਿਲਾਂ ਤੋਂ ਬਾਅਦ ਇਕੱਠੇ ਮਿਲੇ ਹਨ। 

ਪੂਰੇ ਮਹਿਰਾ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਜਿੱਥੇ ਉਸੇ ਮੰਡਪ ਵਿੱਚ ਮਲਹਾਰ ਤੇ ਗੀਤ ਦਾ ਦੁਬਾਰਾ ਵਿਆਹ ਕੀਤਾ ਜਾਵੇਗਾ, ਲੇਕਿਨ ਇੱਕ ਹੋਰ ਟਵਿਸਟ ਜੋ ਦਰਸ਼ਕਾਂ ਨੂੰ ਇੱਕ ਵਾਰ ਫਿਰ ਹੈਰਾਨ ਕਰ ਦੇਵੇਗਾ, ਜਿੱਥੇ ਸਿਮੌਨ ਅਤੇ ਭੈਰਵੀ, ਗੀਤ ਨੂੰ ਇੱਕ ਵਾਰ ਇਹ ਚੇਤਾਵਨੀ ਦਿੰਦੀਆਂ ਹਨ ਕਿ ਉਹ ਬਦਲਾ ਲੈਣ ਇਕ ਵਾਰ ਫਿਰ ਵਾਪਿਸ  ਆਉਣਗੀਆਂ।

ਕੀ ਇਹਨਾਂ ਦੀ ਇਹ ਖੁਸ਼ੀ ਥੋੜੇ ਦਿਨ ਦੀ ਮਹਿਮਾਨ ਹੈ? ਜਾਂ ਕੀ ਸਿਮੌਨ ਤੇ ਭੈਰਵੀ ਆਪਣਾ ਬਦਲਾ ਲੈਣ ਲਈ ਵਾਪਿਸ ਆਉਣਗੀਆਂ? ਗੀਤ ਢੋਲੀ ਦੀ ਨਾਟਕੀ ਕਹਾਣੀ ਇੱਕ ਨਵੇਂ ਮੋੜ ਤੇ ਹੈ, ਇਹ ਦੇਖਣ ਲਈ ਕਿ ਅੱਗੇ ਕੀ ਹੋਵੇਗਾ ਦੇਖੋ ਗੀਤ ਢੋਲੀ ਰਾਤ 8 ਵਜੇ ਸਿਰਫ ਜ਼ੀ ਪੰਜਾਬੀ ਤੇ।