5 Dariya News

ਬਾਗਬਾਨੀ ਵਿਭਾਗ ਵੱਲੋਂ ਨਾਖ ਖੇਤ ਦਿਵਸ ਲਗਾਇਆ

5 Dariya News

ਅੰਮ੍ਰਿਤਸਰ 05-Apr-2023

ਬਾਗਬਾਨੀ ਮੰਤਰੀ ਪੰਜਾਬ ਸ੍ਰ: ਚੇਤਨ ਸਿੰਘ ਜੋੜਾ ਮਾਜ਼ਰਾ ਵਲੋਂ ਬਾਗਬਾਨੀ ਵਿਭਾਗ ਦੀਆਂ ਸਕੀਮਾ ਅਤੇ ਗਤੀਵਿਧੀਆਂ ਨੂੰ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਉਣ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਸ੍ਰੀਮਤੀ ਸ਼ੈਲਿੰਦਰ ਕੌਰ ਆਈ.ਐਫ.ਐਸ ਡਾਇਰੈਕਟਰ ਬਾਗਬਾਨੀ ਪੰਜਾਬ ਦੀ ਯੋਗ ਅਗਵਾਈ ਹੇਠ ਅੱਜ ਪੀਅਰ ਅਸਟੇਟ ਅੰਮ੍ਰਿਤਸਰ ਵੱਲੋਂ ਸਰਕਾਰੀ ਬਾਗ ਅਤੇ ਨਰਸਰੀ ਅਟਾਰੀ ਵਿੱਚ ਨਾਖ ਖੇਤ ਦਿਵਸ ਲਗਾਇਆ ਗਿਆ ਇਸ ਵਿੱਚ ਵੱਖ-ਵੱਖ ਪਿੰਡਾ ਤੋਂ ਆਏ ਬਾਗਬਾਨਾਂ ਨੂੰ ਪੀ.ਏ.ਯੂ ਲੁਧਿਆਣਾ ਦੇ ਜਿਲ੍ਹਾ ਪਸਾਰ ਮਾਹਰ ਡਾ. ਸਵਰੀਤ ਖਹਿਰਾ ਵੱਲੋਂ ਫਲਾਂ ਦੀ ਕਾਸ਼ਤ ਸਬੰਧੀ ਅਤੇ ਆਉਂਦੀਆਂ ਮੁੱਖ ਸਮਸਿਆਵਾਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ। 

ਇਸ ਮੌਕੇ ਪੀਅਰ ਅਸਟੇਟ ਅੰਮ੍ਰਿਤਸਰ ਵੱਲੋਂ ਬਾਗਬਾਨਾਂ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਜਿਸ ਵਿੱਚ ਏਅਰ ਬਲਾਸਟ ਸਪਰੇਅਰ ਅਤੇ ਸਾਈਡ ਸ਼ਿਫਟ ਰੋਟਾਵੇਟਰ ਨੂੰ ਬਾਗ ਵਿੱਚ ਚਲਾ ਕੇ ਪ੍ਰਦਰਸ਼ਿਤ ਕੀਤਾ ਗਿਆ। ਇਸ ਖੇਤ ਦਿਵਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਰਿਟਾਇਰਡ ਡਿਪਟੀ ਡਾਇਰੈਕਟਰ ਬਾਗਬਾਨੀ ਸ੍ਰ. ਹਰਦਿਆਲ ਸਿੰਘ ਅਤੇ ਸ੍ਰ ਬਾਜ ਸਿੰਘ ਵੱਲੋਂ ਆਏ ਬਾਗਬਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ। 

ਡਿਪਟੀ ਡਾਇਰੈਕਟਰ ਬਾਗਬਾਨੀ ਸ਼੍ਰੀ ਜਗਤਾਰ ਸਿੰਘ ਵੱਲੋਂ ਬਾਗਬਾਨੀ ਵਿਭਾਗ ਅਤੇ ਪੀਅਰ ਅਸਟੇਟ ਅੰਮ੍ਰਿਤਸਰ ਵੱਲੋਂ ਬਾਗਬਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾ ਅਤੇ ਸਰਕਾਰੀ ਬਾਗ ਅਤੇ ਨਰਸਰੀ ਅਟਾਰੀ ਵਿੱਚ ਨਾਸ਼ਪਾਤੀ ਦੀ ਦੋ ਲਈ ਤਿਆਰ ਕੀਤੀ ਜਾਣ ਵਾਲੀ ਨਰਸਰੀ ਬਾਰੇ ਆਏ ਹੋਏ ਕਿਸਾਨਾਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਇਸ ਖੇਤ ਦਿਵਸ ਵਿੱਚ ਅਗਾਹਵਧੂ ਬਾਗਬਾਨ ਸ੍ਰ. ਮੋਨਮੋਹਣ ਸਿੰਘ ਵੇਰਕਾ, ਜਸਬੀਰ ਸਿੰਘ ਬੇਹੜਵਾਲ, ਕਾਬਲ ਸਿੰਘ ਕਲੇਰ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨਾਂ ਵਲੋਂ ਭਾਗ ਲਿਆ ਗਿਆ।