5 Dariya News

ਜਾਣੋ ਕਿਵੇਂ ਇੱਕ ਵਾਰ ਫੇਰ ਨੇੜੇ ਆਉਣਗੇ ਗੀਤ ਤੇ ਮਲਹਾਰ ਸ਼ੋ ਗੀਤ ਢੋਲੀ ਵਿੱਚ

5 Dariya News

ਚੰਡੀਗੜ੍ਹ 04-Apr-2023

ਸ਼ੋਅ "ਗੀਤ ਢੋਲੀ" ਇਸ ਹਫਤੇ ਦਰਸ਼ਕਾਂ ਲਈ ਕੁਝ ਖਾਸ ਪੇਸ਼ ਕਰਨ ਜਾ ਰਿਹਾ ਹੈ, ਜੋ ਦਰਸ਼ਕਾਂ ਲਈ ਬੇਹੱਦ ਭਾਵੁਕ ਅਤੇ ਖੁਸ਼ੀਆਂ ਭਰਿਆ ਹੋਵੇਗਾ। ਇਸ ਹਫ਼ਤੇ ਰਿਧਮ ਉਰਫ਼ ਗੀਤ ਸਾਰੀਆਂ ਮੁਸੀਬਤਾਂ ਨੂੰ ਖਤਮ ਕਰ ਮਹਿਰਾ ਹਾਊਸ ਵਿੱਚ ਆਪਣੀ ਦੁਬਾਰਾ ਜਗ੍ਹਾਂ ਬਣਾ ਲਈ ਹੈ।ਸ਼ੋਅ ਗੀਤ ਢੋਲੀ ਵਿੱਚ ਪੂਰੇ ਮਹਿਰਾ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਜਿੱਥੇ ਰਿਧਮ ਅਤੇ ਮਲਹਾਰ ਦਾ ਦੁਬਾਰਾ ਵਿਆਹ ਤੈਅ ਕੀਤਾ ਗਿਆ ਹੈ ਜਿਸ ਦੇ ਲਈ ਸਾਰੇ ਪਰਿਵਾਰ ਵਾਲੇ ਪਿੰਡ ਜਾਂਦੇ ਹਨ। 

ਰਿਧਮ, ਸਿਮੌਨ ਅਤੇ ਭੈਰਵੀ ਦੀਆਂ ਚਾਲਾਂ ਦਾ ਪਰਦਾਫਾਸ਼ ਕਰਨ ਦਾ ਬਹੁਤ ਵੱਡਾ ਪਲੈਨ ਬਣਾ ਰਹੀ ਹੈ, ਜਿਸ ਵਿੱਚ ਸਿਮੌਨ ਆਸਾਨੀ ਨਾਲ ਫਸ ਜਾਵੇਗੀ। ਇੰਨਾ ਹੀ ਨਹੀਂ ਇਸ ਖਾਸ ਮੌਕੇ ਤੇ ਮਹਿਰਾ ਪਰਿਵਾਰ ਦੇ ਸਾਹਮਣੇ ਇੱਕ ਬਹੁਤ ਵੱਡਾ ਖੁਲਾਸਾ ਹੋਵੇਗਾ ਜੋ ਸਭ ਨੂੰ ਹੈਰਾਨ ਕਰ ਦੇਵੇਗਾ।ਆਖਿਰ ਕੀ ਹੈ ਗੀਤ ਦਾ ਪਲੈਨ? ਕੀ ਹੁਣ ਗੀਤ ਦੀਆਂ ਮੁਸੀਬਤਾਂ ਖਤਮ ਹੋ ਜਾਣਗੀਆਂ? ਗੀਤ ਢੋਲੀ ਦੀ ਨਾਟਕੀ ਕਹਾਣੀ ਇੱਕ ਨਵੇਂ ਮੋੜ ਤੇ ਹੈ, ਇਹ ਦੇਖਣ ਲਈ ਕਿ ਅੱਗੇ ਕੀ ਹੋਵੇਗਾ ਦੇਖੋ ਗੀਤ ਢੋਲੀ ਰਾਤ 8 ਵਜੇ ਸਿਰਫ ਜ਼ੀ ਪੰਜਾਬੀ ਤੇ।