5 Dariya News

ਭਾਜਪਾ ਆਗੂਆਂ ਅਤੇ ਵਰਕਰਾਂ ਦੀ ਅਹਿਮ ਮੀਟਿੰਗ ਹੋਈ

ਭਾਜਪਾ ’ਚ ਰੋਜ਼ਾਨਾ ਸ਼ਾਮਲ ਹੋ ਰਹੇ ਨਵੇਂ ਚਿਹਰਿਆਂ ਤੋਂ ਸ਼ਪੱਸ਼ਟ ਹੁੰਦਾ ਹੈ ਕਿ ਲੋਕ ਭਾਜਪਾ ਦੀਆਂ ਨੀਤੀਆਂ ਤੋਂ ਖੁਸ਼ ਹਨ: ਸੁਖਵਿੰਦਰ ਸਿੰਘ ਗੋਲਡੀ

5 Dariya News

ਮੁਹਾਲੀ 01-Apr-2023

ਭਾਜਪਾ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਜ਼ਿਲ੍ਹਾ ਪੱਧਰੀ ਵਰਕਰ ਮੰਡਲ ਪੱਧਰ ਦੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਭਾਜਪਾ ਦੇ ਸਹਿ ਖਜਾਨਚੀ ਸੁਖਵਿੰਦਰ ਸਿੰਘ ਗੋਲਡੀ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਜ਼ਿਲ੍ਹਾ ਪੱਧਰੀ ਵਰਕਰ ਮੰਡਲ ਪੱਧਰ ਦੇ ਵਰਕਰ ਪਹੁੰਚੇ ਅਤੇ ਪਾਰਟੀ ਦੇ ਸਥਾਪਨਾ ਦਿਸ ਸਬੰਧੀ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਵਰਕਰਾਂ ਨਾਲ ਵਿਚਾਰ ਚਰਚਾ ਕੀਤੀ ਗਈ। 

ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਜਿਸ ਢੰਗ ਨਾਲ ਆਏ ਦਿਨ ਭਾਂਜਪਾ ਪਾਰਟੀ ’ਚ ਨਵੇਂ ਚਿਹਰੇ ਸ਼ਾਮਲ ਹੋ ਰਹੇ ਹਨ ਉਸਨੂੰ ਦੇਖ ਕੇ ਸ਼ਪੱਸ਼ਟ ਹੁੰਦਾ ਹੈ ਕਿ ਪੰਜਾਬ ਵਾਸੀ ਵੀ ਹੁਣ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਚਾਹੁੰਦੇ ਹਨ। ਲਿਹਾਜਾ ਇਸਦੀ ਸ਼ੁਰੂਆਤ ਵੀ ਜਲੰਧਰ ਦੇ ਵਸਨੀਕ ਲੋਕ ਸਭਾ ਉਪ ਚੋਣ ਵਿਚ ਭਾਜਪਾ ਨੂੰ ਜਿਤਾ ਕੇ ਕਰਨਗੇ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਿੰਦਰ ਰਾਣਾ ਮੈਂਬਰ ਪੰਜਾਬ ਭਾਜਪਾ, ਜਗਦੀਪ ਸਿੰਘ ਔਜਲਾ ਜਨਰਲ ਸੈਕਟਰੀ, ਪਵਨ ਮਨੋਚਾ ਮੀਤ ਪ੍ਰਧਾਨ ਜ਼ਿਲ੍ਹਾ ਮੁਹਾਲੀ, ਪਰਵੇਸ਼ ਸ਼ਰਮਾ ਸੈਕਟਰੀ ਮੁਹਾਲੀ, ਕੁਲਵਿੰਦਰ ਕੌਰ ਮੈਂਬਰ ਜ਼ਿਲ੍ਹਾ ਮੁਹਾਲੀ, ਜਤਿੰਦਰ ਰਾਣਾ, ਨਰੇਸ਼ ਸਿੰਗਲਾ, ਮੰਡਲ ਖਰੜ ਪ੍ਰਧਾਨ ਸੁਭਾਸ਼ ਅਗਰਵਾਲ, ਮੰਡਲ ਸੈਕਟਰੀ ਦਵਿੰਦਰ ਗੁਪਤਾ, ਰਾਮ ਗੋਪਾਲ ਜਨਰਲ ਸਕੱਤਰ, ਮੰਡਲ ਕੁਸ਼ ਰਾਣਾ, ਜਨਰਲ ਸਕੱਤਰ ਮੰਡਲ ਯੋਗੇਸ਼ ਧਵਨ ਮੰਡਲ ਜਨਰਲ ਸਕੱਤਰ ਵੀ ਹਾਜ਼ਰ ਸਨ।