5 Dariya News

ਦੀਆ ਨਿਭਾਵੇਗੀ ਰਾਜ ਦੀ ਇੱਜ਼ਤ ਲਈ ਆਪਣੇ ਪਤਨੀ ਹੋਣ ਦਾ ਫਰਜ਼

5 Dariya News

ਚੰਡੀਗੜ੍ਹ 31-Mar-2023

ਪਿਛਲੇ ਐਪੀਸੋਡ ਦੌਰਾਨ ਅਸੀਂ ਦੇਖਿਆ ਕਿ ਬੀਜੀ ਦੇ ਕਹਿਣ ਤੇ ਦੀਆ, ਆਪਣੇ 'ਤੇ ਅਰਜ ਵਿਚਕਾਰ ਨਜ਼ਦੀਕੀਆਂ ਵਧਾਉਣ ਦੀ ਕੋਸ਼ਿਸ਼ ਕਰਦੀ ਹੈ, ਜਿਸ ਦੌਰਾਨ ਉਸਨੂੰ ਬੀਜੀ ਤੋਂ ਅਰਜ ਦੇ ਅਤੀਤ ਬਾਰੇ ਕਈ ਗੱਲਾਂ ਦਾ ਪਤਾ ਚਲਦਾ ਹੈ।ਜਿੱਥੇ ਅਰਜ ਆਪਣੇ ਅਤੀਤ ਨੂੰ ਦੀਆ ਤੋਂ ਛਿਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਹੁਣ ਓਹੀ ਅਤੀਤ ਬੀਜੀ ਤੇ ਮਾਯੰਕ ਦੇ ਜ਼ਰੀਏ ਦੀਆ ਤਕ ਪਹੁੰਚ ਚੁਕਿਆ ਹੈ। 

ਮਯੰਕ ਨੇ ਆਪਣੇ ਗਲਤ ਇਰਾਦਿਆਂ ਨਾਲ ਦੀਆ ਅਤੇ ਅਰਜ ਨੂੰ ਅਕੈਡਮੀ ਦੇ ਪ੍ਰੋਗਰਾਮ ਦੇ ਸੱਦਾ ਭੇਜਦਾ ਹੈ। ਦੀਆ ਅਤੇ ਅਰਜ ਇਸ ਫੰਕਸ਼ਨ ਵਿਚ ਸ਼ਾਮਿਲ ਹੁੰਦੇ ਹਨ ਜਿਥੇ ਮਯੰਕ, ਅਰਜ ਨੂੰ ਸਟੇਜ ਉੱਤੇ ਬੁਲਾਉਂਦਾ ਹੈ ਤੇ ਉਸਦੇ ਅਤੀਤ ਦਾ ਸਾਰਾ ਸੱਚ ਦੱਸ ਕੇ ਉਸਦੀ ਬੇਜ਼ੱਤੀ ਕਰਦਾ ਹੈ। ਦੀਆ, ਅਰਜ ਉੱਪਰ ਲੱਗੇ ਇਹਨਾਂ ਝੂਠੇ ਇਲਜ਼ਾਮਾਂ ਉੱਤੇ ਨਾ ਯਕੀਨ ਕਰ ਉਸਦੇ ਲਈ ਢਾਲ ਬਣ ਕੇ ਖੜੀ ਹੁੰਦੀ ਹੈ ਅਤੇ ਅਰਜ ਉੱਪਰ ਲੱਗੇ ਝੂਠੇ ਇਲਜ਼ਾਮਾਂ ਦਾ ਪਰਦਾਫਾਸ਼ ਕਰਨ ਦਾ ਫੈਸਲਾ ਕਰਦੀ ਹੈ।

ਕੀ ਦੀਆ ਦਾ ਇਹ ਫੈਸਲਾ ਮਿਟਾ ਦੇਵੇਗਾ ਇਹਨਾਂ ਦੇ ਵਿਚਲੀਆਂ ਦੂਰੀਆਂ? ਅਰਜ ਨੂੰ ਟੁੱਟਦਿਆਂ ਦੇਖ ਦੀਆ ਉਸਨੂੰ ਇੱਕ ਸਾਥੀ ਦੇ ਰੂਪ ਵਿਚ ਸੰਭਾਲਦੀ ਹੈ। ਜਾਨਣ ਲਈ ਕਿ ਅੱਗੇ ਇਹਨਾਂ ਵਿਚਕਾਰ ਕੀ ਹੋਵੇਗਾ, ਦੇਖੋ "ਸਾਂਝਾ ਸੁਫ਼ਨਾ" ਸ਼ਾਮ 7:30 ਵਜੇ ਸਿਰਫ਼ ਜ਼ੀ ਪੰਜਾਬੀ।