5 Dariya News

ਬਾਬਾ ਯੋਗੀਪੀਰ ਛਿਮਾਹੀ ਮੇਲੇ ਤੇ ਚਹਿਲਾਂਵਾਲਾ ਵਿਖੇ ਲਗਾਇਆ ਖ਼ੂਨਦਾਨ ਕੈੰਪ

5 Dariya News

ਮਾਨਸਾ 25-Mar-2023

ਬਾਬਾ ਯੋਗੀਪੀਰ ਪਿੰਡ ਚਹਿਲਾਂਵਾਲਾ ਵਿਖੇ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਬਾਬਾ ਯੋਗੀ ਪੀਰ ਸਪੋਰਟਸ ਅਤੇ ਵੈਲਫੇਅਰ ਕਲੱਬ ਅਤੇ ਯੁਵਕ ਸੇਵਾਵਾਂ ਵਿਭਾਗ ਮਾਨਸਾ ਦੇ ਸਹਿਯੋਗ ਨਾਲ ਛਿਮਾਹੀ ਮੇਲੇ ਮੌਕੇ ਖੂਨ ਦਾਨ ਕੈਂਪ ਦਾ ਅਯੋਜਨ ਕੀਤਾ ਗਿਆ । 

ਇਸ ਕੈਂਪ ਵਿੱਚ 35 ਖੂਨ ਦਾਨੀਆਂ ਵੱਲੋਂ ਸਰਕਾਰੀ ਬਲੱਡ ਸੈਂਟਰ ਮਾਨਸਾ ਦੀ ਟੀਮ ਨੂੰ ਖ਼ੂਨਦਾਨ ਕੀਤਾ ਗਿਆ। ਇਸ ਮੇਲੇ ਉੱਤੇ ਪਹੁੰਚੀਆਂ ਸੰਗਤਾਂ ਨੂੰ ਸੰਤ ਬਾਬਾ ਅਕਾਸ਼ ਮੁਨੀ ਜੀ ਨੇ ਆਪਣਾ ਅਸ਼ੀਰਵਾਦ ਦਿੱਤਾ ਅਤੇ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਭੇਂਟ ਕੀਤੇ। ਕਲੱਬ ਦੇ ਮਾਸਟਰ ਕੁਲਦੀਪ ਸਿੰਘ ਅਤੇ ਭੂਸ਼ਨ ਸਿੰਘ ਨੇ ਦੱਸਿਆ ਕਿ ਦੂਰ ਦੁਰਾਡੇ ਪਿੰਡਾ ਤੋਂ ਨੌਜਵਾਨ ਬਹੁਤ ਉਤਸ਼ਾਹ ਨਾਲ ਖੂਨਦਾਨ ਕਰਨ ਆਏ। 

ਇਸ ਵਿੱਚ ਮਰਦਾਂ ਦੇ ਨਾਲ ਨਾਲ ਔਰਤਾਂ ਨੇ ਵੀ ਖ਼ੂਨਦਾਨ ਕੀਤਾ। ਸਹਾਇਕ ਡਰੈਕਟਰ ਯੁਵਕ ਸੇਵਾਵਾਂ ਰਘਵੀਰ ਮਾਨ ਨੇ ਕਿਹਾ ਕਿ ਮੇਲਿਆਂ ਉੱਤੇ ਖ਼ੂਨਦਾਨ ਕੈੰਪ ਲਗਾਉਣਾ ਇੱਕ ਨੇਕ ਕਾਰਜ਼ ਅਤੇ ਸ਼ਲਾਘਾਯੋਗ ਉਪਰਾਲਾ ਹੈ। 

ਉਹ ਕਲੱਬ ਨਾਲ ਮਿਲਕੇ ਇਸੇ ਤਰ੍ਹਾਂ ਹਰ ਮੇਲੇ ਉੱਤੇ ਕੈਂਪ ਲਗਾਉਂਦੇ ਰਹਿਣਗੇ। ਇਸ ਕੈਂਪ ਵਿੱਚ ਸਮੂਹ ਨਗਰ ਨਿਵਾਸੀਆਂ ਦੇ ਨਾਲ ਨਾਲ ਕਲੱਬ ਦੇ ਸਮੂਹ ਮੈਂਬਰਾਂ ਦਾ ਖਾਸ ਸਹਿਯੋਗ ਰਿਹਾ