ਪਿੰਡ ਜਨੇਰ ਵਿਖੇ ਨਸ਼ਾ ਪੀੜਤ ਬੱਚਿਆਂ ਲਈ ਸਟਰੀਟ ਫੂਡ ਵੈਂਡਰ ਦਾ ਸਕਿੱਲ ਸੈਂਟਰ ਖੋਲਿਆ
ਐਮ.ਐਲ.ਏ. ਢੋਂਸ ਨੇ ਬੱਚਿਆਂ ਨੂੰ ਨਸ਼ੇ ਛੱਡ ਕੇ ਕਾਰੋਬਾਰ ਕਰਨ ਲਈ ਪ੍ਰੇਰਿਤ ਕੀਤਾ
5 Dariya News
ਮੋਗਾ 22-Mar-2023
ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਰੈੱਡ ਕਰਾਸ ਸੋਸਾਇਟੀ ਮੋਗਾ ਨਾਲ ਮਿਲ ਕੇ ਪਿੰਡ ਜਨੇਰ ਵਿਖੇ ਨਸ਼ਾ ਪੀੜਤ ਬੱਚਿਆਂ ਲਈ ਸਟਰੀਟ ਫੂਡ ਵੈਂਡਰ ਦਾ ਸਕਿੱਲ ਸੈਂਟਰ ਖੋਲਿਆ ਗਿਆ ਹੈ, ਜਿਸ ਦਾ ਉਦਘਾਟਨ ਐਮ.ਐਲ.ਏ ਧਰਮਕੋਟ ਸ੍ਰੀ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੋਗਾ ਸ਼੍ਰੀ ਸੁਭਾਸ਼ ਚੰਦਰ ਨੇ ਆਪਣੇ ਕਰ ਕਮਲਾਂ ਨਾਲ ਕੀਤਾ ।
ਇਸ ਮੌਕੇ ਬੋਲਦਿਆਂ ਐਮ.ਐਲ.ਏ ਢੋਂਸ ਨੇ ਬੱਚਿਆਂ ਨੂੰ ਨਸ਼ੇ ਛੱਡ ਕੇ ਕਾਰੋਬਾਰ ਕਰਨ ਲਈ ਪ੍ਰੇਰਿਤ ਕੀਤਾ । ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਬੱਚਿਆਂ ਨੂੰ ਸਰਕਾਰ ਦੀ ਇਸ ਸਕੀਮ ਬਾਰੇ ਜਾਣੂ ਕਰਵਾਇਆ ਅਤੇ ਉਹਨਾਂ ਨੂੰ ਕੋਰਸ ਕਰਨ ਤੋਂ ਬਾਅਦ ਕੰਮ-ਕਾਰ ਕਰਨ ਲਈ ਮਦਦ ਕਰਨ ਦਾ ਭਰੋਸਾ ਦਿਵਾਇਆ ।
ਇਸ ਮੌਕੇ ਪੁਸ਼ਰਾਜ ਝਾਜਰਾ ਨੇ ਸਕਿੱਲ ਡਿਵੈਲਪਮੈਂਟ ਸਬੰਧੀ ਸਾਰੀਆਂ ਸਕੀਮਾਂ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ । ਇਸ ਮੌਕੇ ਤੇ ਸ਼੍ਰੀ ਪਰਮਿੰਦਰ ਕੌਰ, ਜਿਲ੍ਹਾ ਰੋਜਗਾਰ ਅਫਸਰ, ਮੋਗਾ ਨੇ ਬੱਚਿਆਂ ਨੂੰ ਰੋਜਗਾਰ ਦਫਤਰ ਦੀਆਂ ਸਾਰੀਆਂ ਸਕੀਮਾਂ ਬਾਰੇ ਦੱਸਿਆ । ਰੈੱਡ ਕਰਾਸ ਸਕਿੱਲ ਸੈਂਟਰ ਦੇ ਸੈਂਟਰ ਹੈੱਡ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਉਹਨਾਂ ਨਾਲ ਸਟਾਫ ਮਨਪ੍ਰੀਤ ਕੌਰ, ਜਗਜੀਤ ਲਾਲ, ਗਗਨਦੀਪ ਸਿੰਘ ਨੇ ਵੀ ਸਹਿਯੋਗ ਕੀਤਾ ।