5 Dariya News

ਕੀ ਰੀਟਾ ਦੀਆਂ ਚਾਲਾਂ ਨਯਨ ਅਤੇ ਦੇਵਾਂਸ਼ ਨੂੰ ਹਮੇਸ਼ਾਂ ਲਈ ਦੂਰ ਕਰ ਦੇਣਗੀਆਂ?

5 Dariya News

ਚੰਡੀਗੜ੍ਹ 14-Mar-2023

ਨਯਨ-ਜੋ ਵੇਖੇ ਅਣਵੇਖਾ ਸ਼ੋਅ ਵਿੱਚ ਰੀਟਾ, ਨਯਨ ਨੂੰ ਦੇਵਾਂਸ਼ ਦੇ ਖਿਲਾਫ ਭੜਕਾ ਰਹੀ ਹੈ, ਜਿਸ ਵਿੱਚ ਉਸਦਾ ਸਾਥ ਪੌਂਪੀ ਦਿੰਦਾ ਹੈ ਅਤੇ ਦੇਵਾਂਸ਼ ਬਾਰੇ ਗ਼ਲਤ ਅਫਵਾਹਾਂ ਫੈਲਾਉਂਦਾ ਹੈ।ਹਾਲ ਹੀ ਦੇ ਵਿੱਚ ਅਸੀਂ ਦੇਖਿਆ ਕਿ ਨਯਨ, ਦੇਵਾਂਸ਼ ਕੋਲੋਂ ਸੱਚ ਸੁਣ ਅੰਦਰੋਂ ਟੁੱਟ ਚੁੱਕੀ ਹੈ ਅਤੇ ਹੌਲੀ-ਹੌਲੀ ਰੀਟਾ ਦੇ ਵਿਛਾਏ ਜਾਲ ਉੱਤੇ ਯਕੀਨ ਕਰਨ ਲੱਗ ਗਈ ਹੈ। ਰੀਟਾ, ਨਯਨ ਨੂੰ ਦੇਵਾਂਸ਼ ਅਤੇ ਜੈਸਮੀਨ ਵਿਚਕਾਰ ਰਿਸ਼ਤਾ ਹੋਣ ਦੀ ਝੂਠੀ ਅਫਵਾਹ ਫੈਲਾਉਣ ਦੀ ਕੋਸ਼ਿਸ਼ ਕਰਦੀ ਹੈ। 

ਅੱਜ ਅਸੀਂ ਦੇਖਾਂਗੇ ਕਿ ਨਯਨ ਬਹੁਤ ਹੀ ਪ੍ਰੇਸ਼ਾਨ ਹੈ ਅਤੇ ਉਹ ਹਮੇਸ਼ਾਂ ਦੇ ਲਈ ਦੇਵਾਂਸ਼ ਨੂੰ ਛੱਡਣ ਦਾ ਫੈਸਲਾ ਕਰਦਾ ਹੈ।ਰੀਟਾ ਦੀਆਂ ਚਾਲਾਂ ਨਯਨ ਅਤੇ ਦੇਵਾਂਸ਼ ਨੂੰ ਹਮੇਸ਼ਾਂ ਲਈ ਦੂਰ ਕਰਨ ਦੀ ਹੈ ਅਤੇ ਹੁਣ ਨਯਨ ਨੂੰ ਦੇਵਾਂਸ਼ ਉੱਤੇ ਯਕੀਨ ਕਰਨਾ ਬੇਹੱਦ ਮੁਸ਼ਕਿਲ ਹੋ ਰਿਹਾ ਹੈ। ਦੂਸਰੀ ਤਰਫ਼ ਨਯਨ ਦੇ ਨਾਲ ਇੱਕ ਬਹੁਤ ਵੱਡੀ ਘਟਨਾ ਵਾਪਰਨ ਵਾਲੀ ਹੈ। ਜਾਨਣ ਲਈ ਦੇਖੋ ਰਾਤ 8:30 ਵਜੇ ਨਯਨ ਜੋ ਵੇਖੇ ਅਣਵੇਖਾ ਸਿਰਫ਼ ਜ਼ੀ ਪੰਜਾਬੀ 'ਤੇ।