5 Dariya News

ਸਤਿੰਦਰ ਸਰਤਾਜ ਨੇ ਉਰਦੂ ਕਵਿਤਾ ਪੇਸ਼ ਕਰਕੇ ਨਵਾਂ ਮੀਲ ਪੱਥਰ ਗੱਡਿਆ

5 Dariya News

ਚੰਡੀਗੜ੍ਹ 09-Mar-2023

ਡਾ: ਸਤਿੰਦਰ ਸਰਤਾਜ ਨੇ ਉਰਦੂ ਸ਼ਾਇਰੀ ਐਲਬਮ ਰਿਲੀਜ਼ ਕਰਕੇ ਇੱਕ ਨਵਾਂ ਅਤੇ ਨਿਵੇਕਲਾ ਸੰਕਲਪ ਪੇਸ਼ ਕੀਤਾ ਹੈ। ਇਸ ਵਾਰ ਉਹ ਪੰਜਾਬ ਵਿੱਚੋਂ ਅਲੋਪ ਹੋ ਰਹੀ ਉਰਦੂ ਭਾਸ਼ਾ ਵਿੱਚ ਸ਼ਾਇਰੀ ਦੀ ਐਲਬਮ ਲੈ ਕੇ ਆਇਆ ਹੈ। ਪੰਜਾਬੀ ਸੱਭਿਆਚਾਰ ਨੂੰ ਸਮਝਣ ਅਤੇ ਪੰਜਾਬ ਦੇ ਇਤਿਹਾਸ ਨੂੰ ਜਾਣਨ ਲਈ ਫ਼ਾਰਸੀ ਅਤੇ ਉਰਦੂ ਭਾਸ਼ਾ ਦਾ ਗਿਆਨ ਹੋਣਾ ਲਾਜ਼ਮੀ ਹੈ ਤਾਂ ਜੋ ਸਿੱਧੇ ਸਰੋਤਾਂ ਨੂੰ ਘੋਖਿਆ ਜਾ ਸਕੇ। 

ਡਾ: ਸਰਤਾਜ ਨੇ ਇਸ ਤੋਂ ਪਹਿਲਾਂ ਫ਼ਾਰਸੀ ਵਿਚ ਜ਼ਫ਼ਰਨਾਮਾ ਵੀ ਗਾਇਆ ਸੀ।ਕਲਾਤਮਕਤਾ ਦੇ ਪੱਖੋਂ ਅਤੇ ਮਨੋਰੰਜਨ ਦੀ ਦੁਨੀਆ ਵਿੱਚ ਇਹ ਐਲਬਮ ਵੀ ਵਿਲੱਖਣ ਅਤੇ ਪਹਿਲ ਕਦਮੀ ਵਾਲੀ ਹੈ ਕਿਉਂਕਿ ਇਹ ਕਵਿਤਾ ਨੂੰ ਗੀਤ ਦੇ ਰੂਪ ਵਿੱਚ ਪੇਸ਼ ਕਰਦੀ ਹੈ। ਇਸ ਨੂੰ ਫਿਲਮਾਉਂਦੇ ਸਮੇਂ ਸਰਤਾਜ ਨੇ ਕਵਿਤਾ ਦੇ ਬੋਲਾਂ ਨੂੰ ਧਿਆਨ ਵਿਚ ਰੱਖਦਿਆਂ ਅਤੇ ਆਧੁਨਿਕ ਅਤੇ ਫੈਸ਼ਨੇਬਲ ਦਿੱਖ ਦੇ ਸੁਮੇਲ ਨਾਲ ਸਥਾਨਾਂ ਦੀ ਚੋਣ ਕੀਤੀ ਹੈ। 

ਉਸ ਨੇ ਆਪਣੀ ਸ਼ਾਇਰੀ ਲਈ ਤਾਜ ਮਹਿਲ, ਗ਼ਾਲਿਬ ਦੀ ਹਵੇਲੀ, ਦੁਬਈ ਆਦਿ ਨੂੰ ਚੁਣਿਆ ਹੈ।ਹਮੇਸ਼ਾ ਦੀ ਤਰ੍ਹਾਂ ਸਰਤਾਜ ਨੇ ਪੈਸਾ ਕਮਾਉਣ ਦੀ ਬਜਾਏ ਸਮਾਜ ਨੂੰ ਦਿਸ਼ਾ ਦੇਣ ਵਾਲਾ ਪ੍ਰੋਜੈਕਟ ਚੁਣਿਆ ਹੈ। ਉਹ ਇੱਕ ਅਜਿਹੇ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ ਜੋ ਆਪਣੇ ਦਿਲ ਦੇ ਨੇੜੇ ਵਾਲੇ ਪ੍ਰੋਜੈਕਟ ਕਰਦਾ ਹੈ ਜੋ ਉਸਨੂੰ ਵਧੇਰੇ ਸਕੂਨ ਅਤੇ ਸੰਤੁਸ਼ਟੀ ਦਿੰਦਾ ਹੈ।