5 Dariya News

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪੁਲ ਦੇ ਨਿਰਮਾਣ ਲਈ 5 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਪਿੰਡ ਵਾਸੀਆਂ ਨੂੰ ਸੌਂਪਿਆ

ਪਟਿਆਲਾ ਕੀ ਰਾਓ 'ਤੇ ਪੁਲਾਂ ਦੇ ਨਿਰਮਾਣ 'ਚ ਦੇਰੀ ਲਈ ਸਰਕਾਰ ਦੀ ਆਲੋਚਨਾ ਕੀਤੀ

5 Dariya News

ਖਰੜ 07-Mar-2023

ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵਲੋਂ ਪਟਿਆਲਾ ਕੀ ਰਾਓ ਤੇ ਪੁਲ ਦੇ ਨਿਰਮਾਣ ਲਈ ਜਾਰੀ 5 ਲੱਖ ਰੁਪਏ ਦੀ ਗ੍ਰਾਂਟ ਦਾ ਚੈਕ ਇਲਾਕਾ ਨਿਵਾਸੀਆਂ ਨੂੰ ਭੇਂਟ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ 5 ਨਦੀਆਂ 'ਤੇ ਪੁਲ ਬਣਾਉਣ 'ਚ ਹੋ ਰਹੀ ਦੇਰੀ ਲਈ ਸੂਬਾ ਸਰਕਾਰ ਦੀ ਆਲੋਚਨਾ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਨੇ ਬਰਸਾਤੀ ਨਦੀਆਂ ਦੇ ਤੇਜ਼ ਵਹਾਅ ਕਾਰਨ ਕਾਂਗਰਸੀ ਮਹਿਲਾ ਪੰਚ ਅਤੇ ਉਨ੍ਹਾਂ ਦੇ ਪਤੀ ਦੀ ਮੌਤ ਹੋ ਜਾਣ ’ਤੇ ਪੁਲ ਬਣਾਉਣ ਲਈ ਗਰਾਂਟ ਦੇਣ ਦਾ ਐਲਾਨ ਕੀਤਾ ਸੀ।  ਉਨ੍ਹਾਂ ਇਲਾਕਾ ਨਿਵਾਸੀਆਂ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਭੇਟ ਕੀਤਾ।  

ਉਨ੍ਹਾਂ ਕਿਹਾ ਕਿ ਨਾਬਾਰਡ ਵੱਲੋਂ ਫੰਡ ਜਾਰੀ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਪਟਿਆਲਾ ਕੀ ਰਾਓ ’ਤੇ 5 ਪੁਲਾਂ ਦੀ ਉਸਾਰੀ ਵਿੱਚ ਦੇਰੀ ਕੀਤੀ ਜਾ ਰਹੀ ਹੈ।  ਇਨ੍ਹਾਂ ਦੇ ਢਿੱਲੇ ਰਵਈਏ ਕਾਰਨ 3 ਮਹੀਨਿਆਂ ਵਿੱਚ ਹੋਣ ਵਾਲੇ ਕੰਮ ਨੂੰ 3 ਸਾਲ ਲੱਗ ਜਾਂਦੇ ਹਨ। ਇਸ ਸਬੰਧੀ ਉਨ੍ਹਾਂ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਹੈ।

ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ ਨੇ ਕਿਹਾ ਕਿ ਸਾਂਸਦ ਤਿਵਾੜੀ ਨੇ ਪਿੰਡ ਵਾਸੀਆਂ ਦੀ ਚਿਰੋਕਣੀ ਮੰਗ ਨੂੰ ਹੱਲ ਕਰਦੇ ਹੋਏ ਨਬਾਰਡ ਤੋਂ ਫੰਡ ਜਾਰੀ ਕਰਵਾਏ ਸਨ।  ਹੁਣ ਇਹ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੁਲਾਂ ਦਾ ਜਲਦੀ ਤੋਂ ਜਲਦੀ ਨਿਰਮਾਣ ਕਰਵਾਏ।

ਇਸ ਮੌਕੇ ਹੋਰਨਾਂ ਤੋਂ ਇਲਾਵਾ, ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ, ਸਰਪੰਚ ਸੱਜਣ ਸਿੰਘ, ਹਰਨੇਕ ਸਿੰਘ ਤਕੀਪੁਰ, ਗੁਰਨਾਮ ਸਿੰਘ ਪੰਚ, ਕ੍ਰਿਸ਼ਨ ਕੁਮਾਰ ਬਿੱਲਾ ਐਮ.ਸੀ., ਬਿੱਟੂ ਸਿੰਘ ਪਰੋਲ, ਸੁਖਵਿੰਦਰ ਸਿੰਘ ਪੰਚ, ਸੰਗੀਰ ਸਿੰਘ, ਕਿਰਪਾਲ ਸਿੰਘ ਆਦਿ ਹਾਜ਼ਰ ਸਨ।