ਦਿਲਦਾਰੀਆਂ ਸਪੋਇਲਰ ਅਲਰਟ: ਆਤਿਸ਼ਾ ਦੀ ਜਾਨ ਖਤਰੇ ਵਿੱਚ
5 Dariya News
ਚੰਡੀਗੜ੍ਹ 06-Mar-2023
ਸ਼ੋਅ 'ਦਿਲਦਾਰੀਆਂ' ਵਿੱਚ ਅੰਬਰ ਤੇ ਅਵਨੀ, ਗੌਤਮ ਦੀ ਸੱਚਾਈ ਪਤਾ ਲਗਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕਰਦੇ ਹਨ ਅਤੇ ਉਸਦੀ ਪਹਿਲੀ ਪਤਨੀ ਦਾ ਪਤਾ ਲਗਾਉਣ ਜਾਂਦੇ ਹਨ ਪਰ ਅਸਫਲ ਰਹਿੰਦੇ ਹਨ। ਅੱਜ ਅਸੀਂ ਦੇਖਾਂਗੇ ਕਿ ਅੰਗਦ ਅਤੇ ਆਤਿਸ਼ਾ ਦਾ ਰਿਸ਼ਤਾ ਖਤਰੇ ਵਿੱਚ ਹੈ ਜਿੱਥੇ ਅੰਗਦ ਨੇ ਖੁਦ ਆਪਣੀ ਮਾਂ ਦੇ ਸਾਹਮਣੇ ਕਬੂਲ ਕੀਤਾ ਹੈ ਕਿ ਉਸਦਾ ਜਲਦ ਹੀ ਕਿਸੇ ਕੁੜੀ ਨਾਲ ਵਿਆਹ ਹੋਣ ਜਾ ਰਿਹਾ ਹੈ।
ਉਸਦੀ ਇਹ ਗ਼ਲਤੀ ਆਤਿਸ਼ਾ ਦੇ ਲਈ ਖਤਰਾ ਸਾਬਿਤ ਹੋਵੇਗੀ। ਮਾਇਆ ਆਪਣੇ ਭਰਾ ਟਿੱਕਾ ਨੂੰ ਉਸ ਕੁੜੀ ਨੂੰ ਮਾਰਨ ਦਾ ਹੁਕਮ ਦਿੰਦੀ ਹੈ ਜਿਸ ਨੂੰ ਅੰਗਦ ਪਿਆਰ ਕਰਦਾ ਹੈ। ਅੰਗਦ ਦਾ ਇਹ ਸੱਚ ਆਤਿਸ਼ਾ ਦੇ ਲਈ ਖਤਰਾ ਸਾਬਿਤ ਹੋਵੇਗਾ। ਇਹ ਦੇਖਣ ਲਈ ਕਿ ਅੱਗੇ ਅੰਗਦ ਅਤੇ ਆਤਿਸ਼ਾ ਦੀ ਜਿੰਦਗੀ ਵਿੱਚ ਕੀ ਹੋਵੇਗਾ, ਦੇਖੋ 'ਦਿਲਦਾਰੀਆਂ' ਸ਼ਾਮ 7:30 ਵਜੇ ਸਿਰਫ ਜ਼ੀ ਪੰਜਾਬੀ ਤੇ।