5 Dariya News

ਕਿਵੇਂ ਕਰੇਗਾ ਦੇਵਾਂਸ਼ ਨਯਨ ਦੀ ਮਦਦ? ਵੇਖੋ 'ਨਯਨ ਜੋ ਵੇਖੇ ਅਣਵੇਖਾ' ਸੋਮਵਾਰ ਤੋਂ ਸ਼ਨੀਵਾਰ ਰਾਤ 8:30 ਜ਼ੀ ਪੰਜਾਬੀ ਤੇ

5 Dariya News

ਚੰਡੀਗੜ੍ਹ 04-Mar-2023

ਸ਼ੋ 'ਨਯਨ ਜੋ ਵੇਖੇ ਅਣਵੇਖਾ' ਦੀ ਚਲ ਰਹੀ ਕਹਾਣੀ ਦੇ ਅਨੁਸਾਰ ਨਯਨ ਦੀ ਜਾਨ ਖ਼ਤਰੇ ਦੇ ਵਿਚ ਹੈ ਤੇ ਦੇਵਾਂਸ਼ ਉਸਨੂੰ ਲੱਬਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਨਯਨ ਨੂੰ ਹਾਲ ਹੀ ਵਿਚ ਆਪਣੀ ਅੱਖਾਂ ਦੀ ਰੋਸ਼ਨੀ ਖੋਣ ਤੋਂ ਬਾਅਦ ਵੀ ਦੁਘਟਣਾ ਦੇ ਹੋਣ ਤੋਂ ਪਹਿਲਾਂ ਦ੍ਰਿਸ਼ ਦਿਖਦਾ ਹੈ, ਦੂੱਜੇ ਪਾਸੇ ਉਸਨੂੰ ਇੱਕ ਆਟੋ ਵਾਲਾ ਕੀਤੇ ਦੂਰ ਲੈ ਕੇ ਜਾ ਰਿਹਾ ਹੁੰਦਾ ਹੈ ਜਿਥੇ ਉਹ ਦੇਵਾਂਸ਼ ਦੇ ਸਾਮਣੇ ਆਉਣ ਤੋਂ ਰਹਿ ਜਾਂਦੀ ਹੈ। 

ਲੇਕਿਨ ਦੇਵਾਂਸ਼ ਮੌਕੇ ਤੇ ਜਾਣ ਜਾਂਦਾ ਹੈ ਕਿ ਨਯਨ ਉਸ ਹੀ ਆਟੋ ਦੇ ਵਿਚ ਹੈ ਜੋ ਉਸਦੇ ਅੱਗੋਂ ਨਿਕਲਿਆ ਸੀ, ਪਰ ਇਸਤੋਂ ਬਾਅਦ ਇੱਕ ਵੱਡੀ ਦੁਰਘਟਨਾ ਵਾਪਰਨ ਤੋਂ ਬਚ ਜਾਂਦੀ ਹੈ ਜਦੋਂ ਨਯਨ ਦੇਵਾਂਸ਼ ਨਾਲ ਹਾਦਸਾ ਹੋਣ ਤੋਂ ਪਹਿਲਾਂ ਉਸਨੂੰ ਬਚਾ ਲੈਂਦੀ ਹੈ। ਦੇਵਾਂਸ਼ ਅੱਗੇ ਇੱਕ ਬਹੁਤ ਵੱਡੇ ਸੱਚ ਦਾ ਖੁਲਾਸਾ ਹੋਣਾ ਰਹਿੰਦਾ ਹੈ ਜੋ ਕਿ ਅੱਜ ਦੇ ਐਪੀਸੋਡ ਵਿਚ ਹੋਵੇਗਾ। ਦੇਵਾਂਸ਼ ਕਿਵੇਂ ਇਸ ਸੱਚ ਨੂੰ ਸਮਝ ਪਾਇਗਾ? ਕਿ ਉਹ ਨਯਨ ਨਾਲ ਹੋਈ ਇਸ ਅਣਹੋਣੀ ਦੇ ਪਿੱਛੇ ਕੌਣ ਸੀ ਪਤਾ ਲਗਾ ਪਏਗਾ? ਵੇਖੋ ਖਾਸ ਐਪੀਸੋਡ 'ਨਯਨ ਜੋ ਵੇਖੇ ਅਣਵੇਖਾ' ਰਾਤੀ 8:30 ਵਜੇ ਜ਼ੀ ਪੰਜਾਬੀ ਤੇ।