ਨਯਨ ਦੀਆਂ ਸ਼ਕਤੀਆਂ ਤੇ ਮੰਡਰਾ ਰਿਹਾ ਹੈ ਇੱਕ ਵੱਡਾ ਖ਼ਤਰਾ
5 Dariya News
ਚੰਡੀਗੜ੍ਹ 25-Feb-2023
ਸ਼ੋਅ 'ਨਯਨ ਜੋ ਵੇਖੇ ਅਣਵੇਖਾ' ਉਸ ਮੁਕਾਮ 'ਤੇ ਪਹੁੰਚ ਗਿਆ ਹੈ ਜਿੱਥੇ ਨਯਨ ਦੀਆਂ ਵਿਲੱਖਣ ਸ਼ਕਤੀਆਂ ਨੂੰ ਖਤਮ ਕਰਨ ਲਈ ਰੀਟਾ ਤੇ ਜੈਸਮੀਨ ਇੱਕ ਨਵਾਂ ਖੇਲ ਖੇਡਾਂ ਦੀ ਕੋਸ਼ਿਸ਼ ਕਰਦਿਆਂ ਹਨ।ਨਯਨ ਦੀ ਜ਼ਿੰਦਗੀ ਤੇ ਇੱਕ ਬਹੁਤ ਵੱਡਾ ਖ਼ਤਰਾ ਮੰਡਰਾ ਰਿਹਾ ਹੈ ਜਿਥੇ ਰੀਟਾ ਤੇ ਜੈਸਮੀਨ ਨੇ ਇੱਕ ਬਹੁਤ ਵੱਡੀ ਸਾਜਿਸ਼ ਰਚੀ ਹੈ ਤਾਂਕਿ ਨਯਨ ਆਪਣੀ ਸ਼ਕਤੀ ਨੂੰ ਗੁਆ ਲਵੇ।
ਅੱਜ ਦੇ ਐਪੀਸੋਡ ਵਿਚ ਸਾਨੂ ਦੇਖਣ ਨੂੰ ਮਿਲੇਗਾ ਕਿ ਕਿਵੇਂ ਨਯਨ ਦੇਵਾਂਸ਼ ਦੇ ਨਾਮ ਤੇ ਇੱਕ ਸਾਜ਼ਿਸ਼ ਵਿਚ ਫੱਸ ਜਾਂਦੀ ਹੈ ਜਿਥੇ ਉਸਦੇ ਨਾਲ ਇੱਕ ਵੱਡੀ ਅਤੇ ਸੋਚੀ ਸਮਝੀ ਦੁਰਘਟਨਾ ਘਟਦੀ ਹੈ, ਇਸ ਦੁਰਘਟਨਾ ਵਿਚ ਕੁਜ ਗੁੰਡੇ ਆ ਕੇ ਨਯਨ ਦੀਆਂ ਅੱਖਾਂ ਚ ਰੰਗ ਪਾ ਦਿੰਦੇ ਨੇ ਤੇ ਉਸਨੂੰ ਅਗਵਾਹ ਕਰਨ ਦੀ ਕੋਸ਼ਿਸ਼ ਕਰਦੇ ਨੇ।
ਇਸ ਦੁਰਘਟਨਾ ਦੇ ਦੌਰਾਨ ਕਿ ਹੋਣ ਵਾਲੀ ਹੈ ਨਯਨ ਦੀ ਦਸ਼ਾ, ਕਿ ਰੀਟਾ ਤੇ ਜੈਸਮੀਨ ਹੋ ਜਾਣਗੇ ਆਪਣੀ ਇਸ ਚਾਲ ਵਿਚ ਕਾਮਯਾਬ? ਜ਼ੀ ਪੰਜਾਬੀ 'ਤੇ ਰਾਤ 8:30 ਵਜੇ ਨਯਨ ਜੋ ਵੇਖੇ ਅਣਵੇਖਾ ਦਾ ਅੱਜ ਦਾ ਨਾਟਕੀ ਐਪੀਸੋਡ ਦੇਖੋ।