“ਗੀਤ ਢੋਲੀ” ਦਾ ਨਵਾਂ ਅਧਿਆਏ ਇੱਕ ਨਵੀਂ ਪਹਿਚਾਣ ਦੇ ਨਾਲ
5 Dariya News
ਚੰਡੀਗੜ੍ਹ 21-Feb-2023
ਅਸੀਂ ਦੇਖਿਆ ਕਿ ਮਹਿਰਾ ਪਰਿਵਾਰ ਦੀਆਂ ਅੱਖਾਂ ਵਿਚ ਗੀਤ ਮਰ ਚੁੱਕੀ ਹੈ ਅਤੇ ਪੂਰਾ ਪਰਿਵਾਰ ਤੇ ਮਲਹਾਰ ਸਦਮੇ ਵਿੱਚ ਹੈ, ਮਲਹਾਰ ਗੀਤ ਦੇ ਗਾਇਬ ਹੋਣ ਦਾ ਦੋਸ਼ ਭੈਰਵੀ ਅਤੇ ਸਿਮੌਨ ਉੱਤੇ ਲਗਾਉਂਦਾ ਹੈ। ਸ਼ੋਅ "ਗੀਤ ਢੋਲੀ" ਦੇ ਹੈਰਾਨੀਜਨਕ ਮੋੜ ਨੇ ਦਰਸ਼ਕਾਂ ਦਾ ਪੂਰਾ ਧਿਆਨ ਆਪਣੇ ਵੱਲ ਕਰ ਦਿੱਤਾ ਹੈ ਜਿੱਥੇ ਸਿਮੌਨ ਅਤੇ ਭੈਰਵੀ ਗੀਤ ਨੂੰ ਮਾਰਨ ਵਿੱਚ ਕਾਮਯਾਬ ਹੋ ਗਈਆਂ ਹਨ। ਅੱਜ ਸ਼ੋਅ ਵਿੱਚ ਇੱਕ ਬਹੁਤ ਵੱਡਾ ਖੁਲਾਸਾ ਹੋਣ ਜਾ ਰਿਹਾ ਹੈ ਜਿੱਥੇ ਗੀਤ ਇੱਕ ਨਵੀਂ ਪਹਿਚਾਣ ਦੇ ਨਾਲ ਵਾਪਿਸ ਆਵੇਗੀ।
ਗੀਤ ਇੱਕ ਨਵੇਂ ਅਵਤਾਰ ਅਤੇ ਨਵੇਂ ਨਾਮ ਰਿਧਮ ਸਿੰਘ ਨਾਲ ਦਸਤਕ ਦੇਣ ਜਾ ਰਹੀ ਹੈ ਜੋ ਦਰਸ਼ਕਾਂ ਨੂੰ ਹੈਰਾਨ ਕਰ ਦੇਵੇਗੇ।ਕੀ ਗੀਤ ਆਪਣੀ ਪਿਛਲੀ ਜ਼ਿੰਦਗੀ ਬਾਰੇ ਸਭ ਕੁਝ ਭੁੱਲ ਚੁੱਕੀ ਹੈ ਜਾਂ ਭੈਰਵੀ ਅਤੇ ਸਿਮੌਨ ਦੀ ਸੱਚਾਈ ਸਾਹਮਣੇ ਲਿਆਉਣ ਲਈ ਗੀਤ ਦੇ ਨਾਟਕ ਦਾ ਇੱਕ ਹਿੱਸਾ ਹੈ? ਦੇਖੋ ਰਾਤ 8 ਵਜੇ ਗੀਤ ਢੋਲੀ ਦਾ ਨਾਟਕੀ ਐਪੀਸੋਡ ਸਿਰਫ ਜ਼ੀ ਪੰਜਾਬੀ 'ਤੇ।