5 Dariya News

ਵਧਦੇ ਪੜਾਵ ਨਾਲ “ਦੀਆ” ਲਈ ਵੱਧ ਰਹੀਆਂ ਨੇ ਮੁਸੀਬਤਾਂ

5 Dariya News

ਚੰਡੀਗੜ੍ਹ 20-Feb-2023

ਸ਼ੋਅ 'ਸਾਂਝਾ ਸੁਫ਼ਨਾ' ਵਿੱਚ ਪਿਛਲੇ ਐਪੀਸੋਡ ਦੇ ਦੌਰਾਨ ਅਸੀਂ ਦੇਖਿਆ ਕਿ ਅਰਜ ਦੀਆ ਅਤੇ ਪੂਰੇ ਪਰਿਵਾਰ ਨਾਲ ਜ਼ਰੂਰੀ ਗੱਲ ਕਰਨ ਲਈ ਕਹਿੰਦਾ ਹੈ ਦੂਜੇ ਪਾਸੇ ਮਾਧਵੀ ਦੀਆ ਨੂੰ ਸ਼ਰਤ ਮੁਤਾਬਕ ਆਪਣਾ ਤੀਸਰਾ ਪੜਾਵ ਸੁਣਾਉਂਦੀ ਹੈ।ਅੱਜ ਦੇ ਐਪੀਸੋਡ ਵਿੱਚ ਇੱਕ ਹੋਰ ਬੇਹੱਦ ਖਾਸ ਮੋੜ ਆਵੇਗਾ ਜਦੋਂ ਮਾਧਵੀ ਦੀਆ ਨੂੰ ਇੱਕ ਹੋਰ ਜਿੰਮੇਦਾਰੀ ਤਿਜੌਰੀ ਦੀਆਂ ਚਾਬੀਆਂ ਸੌਂਪਦੀ ਹੈ। ਈਰਾ ਉਸਦੇ ਰਾਹ ਵਿੱਚ ਬਹੁਤ ਵੱਡੀ ਰੁਕਾਵਟ ਹੈ ਜੋ ਉਸਦੇ ਨਾਲ ਚੰਗੇ ਹੋਣ ਦਾ ਦਿਖਾਵਾ ਕਰਦੀ ਹੈ ਪਰ ਉਹ ਦੀਆ ਤੋਂ ਬਦਲਾ ਲੈਣ ਲਈ ਤਿਜੌਰੀ ਦੀਆਂ ਚਾਬੀਆਂ ਚੋਰੀ ਕਰਨ ਦੀ ਤਰਕੀਬ ਲਗਾਉਂਦੀ ਹੈ। ਈਰਾ ਦਾ ਇਹ ਕਦਮ ਦੀਆ ਦੇ ਲਈ ਚੁਣੌਤੀਪੂਰਨ ਸਾਬਿਤ ਹੋਵੇਗਾ।

ਕੀ ਦੀਆ ਮਾਧਵੀ ਦੇ ਦਿੱਤੇ ਪੜਾਵ ਨੂੰ ਪੂਰਾ ਕਰ ਪਵੇਗੀ ਜਾਂ ਈਰਾ ਦੀਆਂ ਚਾਲਾਂ ਨਾਲ ਉਹ ਇਹ ਪੜਾਵ ਹਾਰ ਜਾਵੇਗੀ? ਦੇਖੋ "ਸਾਂਝਾ ਸੁਫਨਾ" ਦਾ ਅੱਜ ਦਾ ਐਪੀਸੋਡ ਸ਼ਾਮ 7 ਵਜੇ ਸਿਰਫ ਜ਼ੀ ਪੰਜਾਬੀ ਤੇ।