5 Dariya News

ਸ਼ਿਵਰਾਤਰੀ ਮੌਕੇ ਸੁਖਵਿੰਦਰ ਸਿੰਘ ਬਿੰਦਰਾ ਨੇ ਕੀਤੀ ਲੰਗਰ ਸੇਵਾ

5 Dariya News

ਲੁਧਿਆਣਾ 18-Feb-2023

ਮਹਾਂ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਮੌਕੇ ਹਰਨਾਮ ਨਗਰ ਵੈਲਫ਼ੇਅਰ ਕਾਉਂਸਿਲ ਵਲੋਂ ਪੂਰੀਆਂ ਛੋਲੇ ਅਤੇ ਖੀਰ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਬਿੰਦਰਾ ਸਾਬਕਾ ਚੇਅਰਮੈਨ ਯੂਥ ਵਿਕਾਸ ਅਤੇ ਖੇਡ ਵਿਭਾਗ (ਪੰਜਾਬ ਸਰਕਾਰ) ਵਿਸ਼ੇਸ਼ ਤੌਰ ਤੇ ਪਹੁੰਚੇ। 

ਉਨ੍ਹਾਂ ਲੰਗਰ ਦੀ ਸੇਵਾ ਕੀਤੀ। ਹਰਨਾਮ ਨਗਰ ਵੈਲਫ਼ੇਅਰ ਕਾਉਂਸਿਲ ਦੀ ਟੀਮ ਗੁਰਕਰਨ ਸਿੰਘ, ਵਰਿੰਦਰ ਕੁਮਾਰ, ਜਸਦੀਪ ਸਿੰਘ, ਰਵੀ ਭਾਟੀਆ ਅਤੇ ਦਾਰਾ ਨੇ ਬਿੰਦਰਾ ਦਾ ਧੰਨਵਾਦ ਕੀਤਾ। ਬਿੰਦਰਾ ਨੇ ਕਿਹਾ ਕਿ ਭਗਵਾਨ ਭੋਲੇ ਨਾਥ ਪੂਰੀ ਦੁਨੀਆਂ ਦੇ ਪਲਾਨਹਾਰ ਹਨ। ਉਨ੍ਹਾਂ ਦੀ ਕਿਰਪਾ ਨਾਲ ਹਰ ਸਾਲ ਹਰਨਾਮ ਨਗਰ ਵੈਲਫ਼ੇਅਰ ਕਾਉਂਸਿਲ ਲੰਗਰ ਸੇਵਾ ਕੀਤੀ ਜਾਂਦੀ ਹੈ।