5 Dariya News

ਫੂਡ ਪ੍ਰੋਸੈਸਿੰਗ ਅਤੇ ਬੇਕਰੀ ਉਤਪਾਦਾ ਬਾਰੇ ਪੰਦਰਾਂ ਰੋਜ਼ਾ ਸਿਖਲਾਈ ਕੈਂਪ ਆਯੋਜਿਤ

5 Dariya News

ਖਰੜ 10-Feb-2023

ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਦੇ ਸਹਿਯੋਗ ਨਾਲ ਪਿੰਡ ਗੁੰਨੂ ਮਾਜਰਾ ਬਲਾਕ ਮਾਜਰੀ ਵਿਖੇ ਫੂਡ ਪ੍ਰੋਸੈਸਿੰਗ ਅਤੇ ਬੇਕਰੀ ਉਤਪਾਦਾਂ ਬਾਰੇ 15 ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਕ੍ਰਿਸ਼ੀ ਵਿਗਿਆਨ ਕੇਂਦਰ ਕੁਰਾਲੀ ਅਤੇ ਮਹਿਲਾ ਭਲਾਈ ਕਮੇਟੀ ਦੇ ਸਹਿਯੋਗ ਨਾਲ 23 ਜਨਵਰੀ 2023 ਤੋਂ 10 ਫਰਵਰੀ 2023 ਤੱਕ ਕਰਵਾਇਆ ਗਿਆ।

ਪ੍ਰੋਗਰਾਮ ਦੇ ਅੰਤ ਵਿੱਚ ਸ੍ਰੀ ਐਮ.ਕੇ ਭਾਰਦਵਾਜ (ਮੁੱਖ ਜ਼ਿਲ੍ਹਾ ਲੀਡਿੰਗ ਬੈਂਕ), ਨਾਬਾਰਡ ਦੇ ਡੀਡੀਐਮ ਸ੍ਰੀ ਮਨੀਸ਼ ਗੁਪਤਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਡਾ: ਪਾਰੁਲ ਗੁਪਤਾ ਨੇ ਪ੍ਰੀਖਿਆਰਥੀਆਂ ਵੱਲੋਂ ਤਿਆਰ ਕੀਤੇ ਸਮਾਨ ਦਾ ਜਾਇਜ਼ਾ ਲਿਆ ਅਤੇ ਤਿਆਰ ਕੀਤੇ ਬਿਸਕੁਟ ਕੇਕ ਦੀ ਪਰਖ ਕੀਤੀ। ਆਂਵਲਾ ਦੀ ਚਟਨੀ, ਨਿੰਬੂ ਦੀ ਚਟਨੀ। 

ਕੀਤੀ ਅਤੇ ਬਣੇ ਸਮਾਨ ਦੀ ਤਾਰੀਫ਼ ਕੀਤੀ   ਇਸ ਮੌਕੇ ਐਲ.ਡੀ.ਐਮ ਨੇ ਦੱਸਿਆ ਕਿ ਸਵੈ-ਸਹਾਇਤਾ ਗਰੁੱਪਾਂ ਦੇ ਮੈਂਬਰ ਬੈਂਕ ਤੋਂ ਕਰਜ਼ਾ ਲੈ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ ਅਤੇ ਸਮੇਂ ਸਿਰ ਕਰਜ਼ਾ ਅਦਾ ਕਰਕੇ ਵਧਿਆ ਹੋਇਆ ਕਰਜ਼ਾ ਲੈ ਸਕਦੇ ਹਨ। ਨਾਬਾਰਡ ਦੇ ਡੀ.ਡੀ.ਐਮ ਸ੍ਰੀ ਮਨੀਸ਼ ਗੁਪਤਾ ਨੇ ਦੱਸਿਆ ਕਿ ਸਾਰੇ ਮੈਂਬਰ ਨਾਬਾਰਡ ਵੱਲੋਂ ਸਪਾਂਸਰ ਕੀਤੇ ਸਟਾਲ ਵਿੱਚ ਆਪਣਾ ਬਣਾਇਆ ਸਮਾਨ ਵੇਚ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।

ਮਹਿਲਾ ਕਲਿਆਣ ਸੰਮਤੀ ਦੀ ਮੁਖੀ ਦੀਪਿਕਾ ਸਿੰਦਵਾਨੀ ਨੇ ਔਰਤਾਂ ਨੂੰ ਅੱਗੇ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਮਹਿਲਾ ਕਲਿਆਣ ਸੰਮਤੀ ਉਨ੍ਹਾਂ ਦੀ ਬਣੀਆਂ ਵਸਤਾਂ ਨੂੰ ਬਾਜ਼ਾਰ ਵਿੱਚ ਵੇਚਣ ਵਿੱਚ ਮਦਦ ਕਰੇਗੀ। ਇਸ ਮੌਕੇ ਸਾਰੇ ਪ੍ਰੀਖਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ।