5 Dariya News

‘ਸਾਂਝਾ ਸੁਫਨਾ’ ਦੇ ਵਿੱਚ ਹੋਇਆ ਦੂਜੇ ਪੜਾਵ ਦਾ ਐਲਾਨ

5 Dariya News

ਚੰਡੀਗੜ੍ਹ 09-Feb-2023

ਸ਼ੋਅ "ਸਾਂਝਾ ਸੁਫਨਾ" ਵਿਚ ਪਿਛਲੇ ਐਪੀਸੋਡ ਦੇ ਦੌਰਾਨ ਅਸੀਂ ਦੇਖਿਆ ਕਿ ਅਰਜ, ਦੀਆ ਦੇ ਘਰ ਸਾਂਭਣ ਦੇ ਫੈਸਲੇ ਤੋਂ ਨਾਰਾਜ਼ ਹੁੰਦਾ ਹੈ। ਇਸ ਕਰਕੇ ਦੀਆ ਅਰਜ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ।ਅੱਜ ਦੇ ਐਪੀਸੋਡ ਵਿਚ ਇੱਕ ਹੋਰ ਬੇਹੱਦ ਖਾਸ ਮੋੜ ਆਵੇਗਾ ਜਿੱਥੇ ਦੀਆ ਮਾਧਵੀ ਦੇ ਪਹਿਲੇ ਪੜਾਵ ਉੱਤੇ ਖਰੀ ਉੱਤਰਦੀ ਹੈ ਆਪਣੀ ਪਹਿਲੀ ਰਸੋਈ ਦੀ ਰਸਮ ਪੂਰੀ ਕਰ ਸਾਰੇ ਪਰਿਵਾਰ ਦਾ ਦਿਲ ਜਿੱਤ ਲਵੇਗੀ। 

ਭਾਵੇਂ ਦੀਆ ਨੂੰ ਪਹਿਲੇ ਪੜਾਵ ਨੂੰ ਪੂਰਾ ਕਰਨ ਲਈ ਮੁਸ਼ਕਿਲਾਂ ਆਈਆਂ ਪਰ ਫਿਰ ਵੀ ਉਸਨੇ ਪਹਿਲਾ ਪੜਾਵ ਪੂਰੀ ਇਮਾਨਦਾਰੀ ਨਾਲ ਜਿੱਤ ਲਿਆ ਹੈ। ਮਾਧਵੀ ਇਹ ਸਭ ਦੇਖ ਕੇ ਹੈਰਾਨ ਹੈ ਅਤੇ ਸ਼ਰਤ ਅਨੁਸਾਰ ਆਪਣੇ ਦੂਜੇ ਪੜਾਵ ਦਾ ਐਲਾਨ ਕਰੇਗੀ।ਕੀ ਹੈ ਮਾਧਵੀ ਦਾ ਦੂਜਾ ਪੜਾਵ? ਕੀ ਦੀਆ ਪਹਿਲੇ ਪੜਾਵ ਵਾਂਗ ਦੂਜਾ ਪੜਾਵ ਵੀ ਪੂਰਾ ਕਰ ਲਵੇਗੀ? ਸਾਂਝਾ ਸੁਫਨਾ ਦਾ ਦਿਲਸਚਪ ਐਪੀਸੋਡ ਦੇਖੋ ਸ਼ਾਮ 7 ਵਜੇ ਸਿਰਫ਼ ਜ਼ੀ ਪੰਜਾਬੀ ਤੇ।