5 Dariya News

“ਦਿਲਦਾਰੀਆਂ” ਦਾ ਹੈਰਾਨੀਜਨਕ ਮੋੜ: ਅਵਨੀ ਫਾਸੀ ਗੋਦਾਮ ਦੀ ਅੱਗ ਵਿੱਚ

5 Dariya News

ਚੰਡੀਗੜ੍ਹ 08-Feb-2023

ਜ਼ੀ ਪੰਜਾਬੀ ਦੇ ਸ਼ੋਅ ਦਿਲਦਾਰੀਆਂ ਵਿਚ ਨਵੇਂ ਦਿਲਚਸਪ ਮੋੜਾਂ ਨੇ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ ਹੈ। ਅਵਨੀ ਇਸ ਵਾਰ ਇੱਕ ਬਹੁਤ ਵੱਡੀ ਮੁਸੀਬਤ ਵਿੱਚ ਹੈ।ਹਰ ਕੋਈ ਜਾਣਦਾ ਹੈ ਕਿ ਇਹ ਦੋਵੇਂ ਇੱਕ-ਦੂਜੇ ਵਿੱਚ ਟਕਰਾਉਣ ਨਹੀਂ ਚਾਹੁੰਦੇ, ਪਰ ਕਿਸਮਤ ਉਨ੍ਹਾਂ ਨੂੰ ਇੱਕ ਵਾਰ ਫਿਰ ਇਕੱਠਿਆਂ ਲਿਆਉਂਦੀ ਹੈ। 

ਹਮੇਸ਼ਾ ਦੀ ਤਰ੍ਹਾਂ, ਉਨ੍ਹਾਂ ਦੀ ਲੜਾਈ ਇੱਕ ਵੱਡੀ ਨਵੀਂ ਸਮੱਸਿਆ ਵਿੱਚ ਬਦਲ ਜਾਂਦੀ ਹੈ, ਇਸ ਵਾਰ ਅੱਜ ਦੇ ਐਪੀਸੋਡ ਵਿੱਚ ਅੰਬਰ ਅਵਨੀ ਨੂੰ ਕੰਮ ਵਿੱਚ ਵਿਅਸਤ ਰੱਖਣ ਲਈ ਗੌ-ਡਾਊਨ ਭੇਜ ਦਿੰਦਾ ਹੈ। ਉੱਥੇ ਹੀ ਅਵਨੀ ਦੇ ਨਾਲ ਇੱਕ ਭਿਆਨਕ ਹਾਦਸਾ ਵਾਪਰਨ ਵਾਲਾ ਹੈ ਜਿੱਥੇ ਅਚਾਨਕ ਗੌ-ਡਾਊਨ ਵਿੱਚ ਅੱਗ ਲੱਗ ਜਾਵੇਗੀ। ਬਿਨਾਂ ਕਿਸੇ ਦੀ ਜਾਣਕਾਰੀ ਤੋਂ ਅਵਨੀ ਇਸ ਅੱਗ ਵਿੱਚ ਫਸ ਜਾਵੇਗੀ। 

ਕੀ ਅੰਬਰ ਅਵਨੀ ਨੂੰ ਇਸ ਹਾਦਸੇ ਤੋਂ ਬਚਾ ਪਾਵੇਗਾ ਜਾਂ ਨਹੀਂ? ਇਹ ਦੇਖਣ ਲਈ ਕਿ ਅੱਗੇ ਅਵਨੀ ਅਤੇ ਅੰਬਰ ਦੀ ਜਿੰਦਗੀ ਵਿੱਚ ਕੀ ਹੋਵੇਗਾ, ਦੇਖੋ 'ਦਿਲਦਾਰੀਆਂ' ਸ਼ਾਮ 7:30 ਵਜੇ ਸਿਰਫ ਜ਼ੀ ਪੰਜਾਬੀ ਤੇ।