5 Dariya News

ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਯੁਵਕ ਸੇਵਾਵਾਂ ਵਿਭਾਗ ਵਲੋਂ ਯੁਵਕ ਦਿਵਸ ਦਾ ਆਗਾਜ

ਦਸਮੇਸ਼ ਗਰਲਸ ਕਾਲਜ ਮੁਕੇਰੀਆਂ ਦੇ ਪ੍ਰਿੰਸੀਪਲ ਸਭ ਤੋ ਪਹਿਲਾਂ ਖੂਨਦਾਨ ਕਰਕੇ ਬਣੇ ਮਿਸਾਲ

5 Dariya News

ਹੁਸ਼ਿਆਰਪੁਰ 07-Feb-2023

ਸਵਾਮੀ ਵਿਵੇਕਾਨੰਦ ਜੀ  ਦੀਆਂ ਸਿੱਖਿਆਵਾਂ ਨੂੰ ਨੌਜਵਾਨਾਂ ਨੂੰ ਗ੍ਰਹਿਣ ਕਰਨਾ ਅਹਿਮ ਲੋੜ ਹੈ, ਤਾਂ ਜੋ ਸਮੇਂ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਮਲਜੀਤ ਸਿੰਘ ਐਸ.ਡੀ.ਐਮ ਮੁਕੇਰੀਆਂ ਨੇ ਕੀਤਾ। ਇਹ ਸ਼ਬਦ ਐਸ ਡੀ ਐਮ ਮੁਕੇਰੀਆਂ ਵੱਲੋਂ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਦੀ ਅਗਵਾਈ ਹੇਠ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ ਵਿਚ ਸਵਾਮੀ ਵਿਵੇਕਾਨੰਦ ਜੀ ਨੂੰ ਸਮਰਪਿਤ ਦੋ ਰੋਜ਼ਾ ਯੁਵਕ ਦਿਵਸ ਸਮਾਗਮ ਦੇ ਉਦਘਾਟਨ ਸਮਾਰੋਹ ਵਿੱਚ ਸ਼ਿਰਕਤ ਕਰਦਿਆਂ ਕਹੇ। ਉਨ੍ਹਾਂ ਨੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਵਿਚ ਸਾਨੂੰ ਜੋ ਸਿਖਿਆਵਾਂ ਹਾਸਿਲ ਹੁੰਦੀਆਂ ਹਨ, ਉਹ ਕਿਸੇ ਵੀ ਕਿਤਾਬੀ  ਗਿਆਨ ਵਿਚ ਨਹੀਂ ਹੁੰਦੀ। 

ਉਨ੍ਹਾਂ  ਇਹ ਵੀ ਕਿਹਾ ਕਿ ਸਾਨੂੰ ਅਜਿਹੇ ਸਮਾਗਮਾਂ  ਵਿਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ, ਤਾਂ ਜੋ ਸਾਡੇ ਅੰਦਰਲੀ ਪ੍ਰਤਿਭਾ ਉਭਰ ਕੇ ਸਾਹਮਣੇ ਆ ਸਕੇ। ਪ੍ਰੋਗਰਾਮ ਦੌਰਾਨ ਦਸਮੇਸ਼ ਗਰਲਸ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਦੀ ਮੈਨੇਜਿੰਗ ਕਮੇਟੀ ਦੇ ਮੈਨੇਜਰ ਸੁਰਜੀਤ ਸਿੰਘ ਭੱਟੀਆ ਨੇ ਕਿਹਾ ਕਿ ਸਾਨੂੰ ਇਹ ਵੇਖ ਕੇ ਬਹੁਤ ਖੁਸ਼ੀ ਹੈ ਕਿ ਅੱਜ ਜ਼ਿਲ੍ਹੇ ਭਰ ਦੇ ਸਕੂਲ ਅਤੇ ਕਾਲਜ ਇਕੱਠੇ ਆਪਣੀਆਂ ਪੇਸ਼ਕਾਰੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਖੂਨਦਾਨੀਆਂ ਵਿਚ ਬਹੁ ਗਿਣਤੀ ਲੜਕੀਆਂ ਦੀ ਹੈ। ਇਹ ਕਾਰਜ ਸਿੱਧ ਕਰਦਾ ਹੈ ਕਿ ਲੜਕੀਆਂ ਕਿਸੇ ਵੀ ਕੰਮ ਵਿਚ ਪਿੱਛੇ ਨਹੀਂ ਹਨ। 

ਪਹਿਲੇ ਦਿਨ ਦੇ ਪ੍ਰੋਗਰਾਮ ਵਿਚ ਮੈਗਾ ਬਲੱਡ ਕੈਂਪ ਤੋਂ ਇਲਾਵਾ ਸਵਾਮੀ ਵਿਵੇਕਾਨੰਦ ਜੀ ਉਪਰ ਕੁਇਜ਼ ਵੀ ਕਰਵਾਈ ਗਈ ਜਿਸ ਵਿਚ ਪਹਿਲੇ ਸਥਾਨ ’ਤੇ ਐਸ.ਪੀ.ਐਨ ਕਾਲਜ ਆਫ਼ ਨਰਸਿੰਗ ਦੀ ਟੀਮ ਰਹੀ, ਦੂਜਾ ਸਥਾਨ ਸਰਕਾਰੀ ਸੀ.ਸੈਕੰ: ਸਮਾਰਟ ਸਕੂਲ ਦਸੂਹਾ ਦੇ ਹਿੱਸੇ ਆਇਆ ਅਤੇ ਜੀ.ਟੀ.ਬੀ ਖਾਲਸਾ ਕਾਲਜ ਆਫ਼ ਐਜੂਕੇਸ਼ਨ ਦੀ ਟੀਮ ਨੂੰ ਤੀਸਰੇ ਸਥਾਨ ’ਤੇ ਸਬਰ ਕਰਨਾ ਪਿਆ। 

ਇਸ ਸਮਾਗਮ ਵਿਚ ਸਰਕਾਰੀ ਹਸਪਤਾਲ ਮੁਕੇਰੀਆਂ ਦੀ ਬਲੱਡ ਬੈਂਕ ਦੀ ਟੀਮ ਵਲੋਂ ਖੂਨ ਇਕੱਤਰ ਕੀਤਾ ਗਿਆ। ਇਸ ਟੀਮ ਵਿਚ ਡਾ ਸਮਿਤਾ  ਚੌਧਰੀ ਅਤੇ ਸਟਾਫ਼ ਨਰਸ ਦਲਜੀਤ ਕੌਰ ਐਮ ਐਲ ਟੀ ਗੁਰਿੰਦਰ ਸਿੰਘ, ਐਮ ਐਲ ਟੀ ਕੁਲਦੀਪ ਸਿੰਘ ਹਾਜ਼ਰ ਰਹੇ। ਇਸ ਦੋ ਰੋਜ਼ਾ ਯੁਵਕ ਸਮਾਗਮ ਦੇ ਧੰਨਵਾਦੀ ਸ਼ਬਦ ਦੱਸਦਿਆਂ ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਜੋ ਵੀ ਆਦਤ ਅਸੀਂ ਆਉਣ ਵਾਲੀ ਪੀੜੀ ਨੂੰ ਸਿਖਾਉਣੀ ਹੋਵੇ ਸਾਨੂੰ ਖੁਦ ਨੂੰ ਉਹ ਕਰਕੇ ਦਿਖਾਉਣਾ ਚਾਹੀਦਾ ਹੈ ਇਸੇ ਲਈ ਖੂਨਦਾਨ ਵੇਲੇ ਪਹਿਲੇ ਨੰਬਰ ਤੇ ਮੈ ਖੁਦ ਅੱਗੇ ਆਈ ਹਾਂ ਮਤਾਂ ਜੋ ਯੁਵਕਾਂ/ਯੁਵਤੀਆਂ ਵਿੱਚ ਕੋਈ ਝਾਕਾ ਨਾ ਰਹੇ ਉਨ੍ਹਾਂ ਕਿਹਾ ਕਿ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਯੁਵਕ/ਯੁਵਤੀਆਂ ਦਾ ਮੇਲਾ ਜੋ ਸਾਡੇ ਵਿਹੜੇ ਵਿਚ ਲੱਗਾ ਹੈ, ਇਨ੍ਹਾਂ ਸਭ ਨੂੰ ਇਸ ਦਿਵਸ ਦੀ ਮੁਬਾਰਕਵਾਦ ਅਤੇ ਉਮੀਦ ਕਰਦੀ ਹਾਂ ਕਿ ਅਜਿਹੇ ਸਮਾਗਮਾਂ ਨਾਲ ਇਨ੍ਹਾਂ ਦੀ ਜਿੰਦਗੀ ਵਿਚ ਹੋਰ ਸੁਧਾਰ ਆਵੇਗਾ। 

ਇਸ ਸਮਾਗਮ ਨੂੰ ਸਫਲ ਬਣਾਉਣ ਵਿਚ ਡਾ. ਅੰਜਲੀ ਮੋਗਾ, ਕੁਲਵੰਤ ਕੌਰ, ਅਨੂਲੱਤਾ, ਪ੍ਰੋ: ਸਿਖਾ, ਰੇਨੂੰ ਗੁਪਤਾ ਅਤੇ ਕੁਇਜ਼ ਮਾਸਟਰ/ਸਟੇਜ ਸੰਚਾਲਕ ਦੀ ਭੂਮਿਕਾ ਰੇਨੂੰ ਗੁਪਤਾ। ਸਮਾਗਮ ਦੇ ਅਖੀਰ ਵਿਚ ਆਏ ਹੋਏ ਸਮੂਹ ਸੰਸਥਾਵਾਂ ਦੇ ਨੁਮਾਇੰਦਿਆ ਨੂੰ ਹਦਾਇਤ ਕੀਤੀ ਗਈ ਕਿ ਕੱਲ 8 ਫਰਵਰੀ ਨੂੰ ਯੁਵਕ ਦਿਵਸ ਸਮਾਗਮ ਦੇ ਦੂਜੇ ਦਿਨ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਈ ਜਾਵੇ।