ਯੁਵਕ ਸੇਵਾਵਾਂ ਵਿਭਾਗ ਵੱਲੋਂ ਆਰ ਕੇ ਆਰੀਆ ਕਾਲਜ ਵਿਖੇ ਸਵਾਮੀ ਵਿਵੇਕਾਨੰਦ ਨੂੰ ਸਮਰਪਿਤ ਯੁਵਕ ਦਿਵਸ ਸਮਾਗਮ
5 Dariya News
ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 03-Feb-2023
ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਸਥਾਨਕ ਆਰ ਕੇ ਆਰੀਆ ਕਾਲਜ ਵੱਲੋਂ ਸਵਾਮੀ ਵਿਵੇਕਾਨੰਦ ਨੂੰ ਸਮਰਪਿਤ ਦੋ ਦਿਨਾਂ ਯੁਵਕ ਦਿਵਸ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਜ਼ਿਲ੍ਹਾ ਪੱਧਰੀ ਕਾਲਜ ਅਤੇ ਸਕੂਲ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ।
ਇਹ ਜਾਣਕਾਰੀ ਦਿੰਦਿਆਂ ਸਹਾਇਕ ਨਿਰਦੇਸ਼ਕ, ਯੁਵਕ ਸੇਵਾਵਾਂ, ਪੰਜਾਬ, ਮਲਕੀਅਤ ਸਿੰਘ ਮਾਨ ਨੇ ਦੱਸਿਆ ਕਿ ਇਸ ਮੁਕਾਬਲੇ ’ਚ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪੋਸਟਰ ਬਣਾਉਣ ਮੁਕਾਬਲੇ ਵਿੱਚ ਕੱਲ 10 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ’ਚੋਂ ਜੈਸਮੀਨ ਸੰਧੂ ਸਾਈਂ ਕਾਲਜ ਆਫ਼ ਐਜੂਕੇਸ਼ਨ ਨੇ ਪਹਿਲਾ ਸਥਾਨ, ਪ੍ਰੀਤੀ ਸਾਈਂ ਕਾਲਜ ਆਫ਼ ਐਜੂਕੇਸ਼ਨ ਨੇ ਦੂਸਰਾ ਸਥਾਨ ਅਤੇ ਕਿਰਨ ਸਿੱਖ ਨੈਸ਼ਨਲ ਕਾਲਜ ਬੰਗਾ ਅਤੇ ਹਰਜੋਤ ਕੁਮਾਰੀ ਬੀ ਐਲ ਐਮ ਕਾਲਜ ਨੇ ਸਾਂਝੇ ਤੌਰ ’ਤੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਨਾਅਰੇ ਲਿਖਣ ਮੁਕਾਬਲੇ ਵਿਚ ਅੱਠ ਟੀਮਾਂ ਨੇ ਭਾਗ ਲਿਆ, ਜਿਸ ਵਿੱਚ ਆਰ ਕੇ ਆਰੀਆ ਕਾਲਜ ਦੇ ਵਿਦਿਆਰਥੀ ਨਮਨ ਨੇ ਪਹਿਲਾ ਸਥਾਨ, ਸਾਈਂ ਕਾਲਜ ਜਾਡਲਾ ਦੇ ਵਿਦਿਆਰਥੀ ਸਿਮਰਨ ਨੇ ਦੂਸਰਾ ਸਥਾਨ ਅਤੇ ਸਿਮਰਨਪ੍ਰੀਤ ਕੌਰ ਆਰ ਕੇ ਆਰੀਆ ਕਾਲਜ ਅਤੇ ਜਗਮੀਤ ਸਿੰਘ ਗੌਰਮਿੰਟ ਪਾਲੀਟੈਕਨੀਕਲ ਕਾਲਜ ਬਹਿਰਾਮ ਨੇ ਸਾਂਝੇ ਤੌਰ ’ਤੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਕੋਲਾਜ਼-ਮੇਕਿੰਗ ਵਿੱਚ ਕੁੱਲ 7 ਟੀਮਾਂ ਨੇ ਭਾਗ ਲਿਆ ਜਿਸ ਵਿੱਚ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀ ਇੰਦਰਪ੍ਰੀਤ ਕੌਰ ਨੇ ਪਹਿਲਾ ਸਥਾਨ, ਰੋਹਿਤ ਦੁਆਬਾ ਆਰੀਆ ਸਕੂਲ ਨੇ ਦੂਸਰਾ ਇਨਾਮ ਅਤੇ ਭਾਵਨਾ ਆਰ ਕੇ ਆਰੀਆ ਕਾਲਜ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਮੁਕਾਬਲੇ ਦੇ ਨਿਰਣਾਇਕਾਂ ਦੀ ਭੂਮਿਕਾ ਮੁੱਖ ਮਹਿਮਾਨ ਐਮ ਐਸ ਮਾਨ ਸਹਾਇਕ ਨਿਰਦੇਸ਼ਕ, ਯੁਵਕ ਸੇਵਾਵਾਂ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਅਤੇ ਪਿ੍ਰੰਸੀਪਲ ਡਾ. ਸੰਜੀਵ ਡਾਵਰ ਜੀ ਨੇ ਨਿਭਾਈ। ਇਸ ਮੌਕੇ ਐਨ ਸੀ ਸੀ ਦੇ ਇੰਚਾਰਜ ਡਾਕਟਰ ਰਜਿੰਦਰ ਗੁਪਤਾ, ਐਨ ਐਸ ਐਸ ਦੇ ਇੰਚਾਰਜ ਪ੍ਰੋਫੈਸਰ ਰੌਬਿਨ ਕੁਮਾਰ ਅਤੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਡਾ. ਵਿਸ਼ਾਲ ਪਾਠਕ ਨੂੰ ਸਨਮਾਨਿਤ ਕੀਤਾ ਗਿਆ।
ਸਮਾਗਮ ਵਿਚ ਲਗਪਗ 200 ਵਿਦਿਆਰਥੀ ਹਾਜ਼ਰ ਸਨ। ਇਸ ਦੌਰਾਨ ਕਾਲਜ ਵਿਦਿਆਰਥੀਆਂ ਵੱਲੋਂ ਗਿੱਧਾ ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਅੰਤ ਵਿੱਚ ਕਾਲਜ ਦੇ ਪਿ੍ਰੰਸੀਪਲ ਡਾਕਟਰ ਸੰਜੀਵ ਡਾਵਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਰਾਸ਼ਟਰ ਗਾਣ ਦੇ ਨਾਲ ਪ੍ਰੋਗਰਾਮ ਦੀ ਸੰਪੂਰਨਤਾ ਕੀਤੀ ਗਈ।