ਕਿਲ੍ਹਾ ਰਾਏਪੁਰ ਖੇਡਾਂ ਦੇ ਨਤੀਜੇ 3 ਫਰਵਰੀ 2023
5 Dariya News
ਕਿਲ੍ਹਾ ਰਾਏਪੁਰ (ਲੁਧਿਆਣਾ) 03-Feb-2023
ਬਜਰੁਗਾਂ ਦੀਆਂ 80 ਸਾਲ ਤੋਂ ਵੱਧ ਉਮਰ ਦੀਆਂ ਦੌੜਾਂ ‘ਚ ਖੱਜੂ ਰਾਮ ਧਨੌਲਾ (ਬਰਨਾਲਾ) ਪਹਿਲੇ ਤੇ ਤੇਜਾ ਸਿੰਘ ਫੱਲੇਵਾਲ ਦੂਸਰੇ ਸਥਾਨ ‘ਤੇ ਰਿਹਾ।65 ਤੋਂ 70 ਸਾਲ ਉਮਰ ਵਰਗ ‘ਚ ਸੁਰਿੰਦਰਪਾਲ ਸਿੰਘ ਹੁਸ਼ਿਆਰਪੁਰ ਪਹਿਲੇ, ਸੱਤਪਾਲ ਬੁਰਾ ਹਰਿਆਣਾ ਦੂਸਰੇ ਤੇ ਲਖਵੀਰ ਸਿੰਘ ਤੀਸਰੇ ਸਥਾਨ ‘ਤੇ ਰਿਹਾ।
ਲੜਕੀਆਂ ਦੀ 1500 ਮੀਟਰ ਦੌੜ ‘ਚ ਰੇਨੂੰ ਰਾਣੀ ਸੰਗਰੂਰ ਪਹਿਲੇ, ਮਨਦੀਪ ਕੌਰ ਬਠਿੰਡਾ ਦੂਸਰੇ ਤੇ ਰਮਨਜੀਤ ਕੌਰ ਸੰਗਰੂਰ ਤੀਸਰੇ ਸਥਾਨ ‘ਤੇ ਰਹੀ। ਲੜਕਿਆਂ ਦੀ 1500 ਮੀਟਰ ਦੌੜ ‘ਚ ਵਰਿੰਦਰ ਸਿੰਘ ਡੇਹਲੋਂ ਪਹਿਲੇ, ਜਗਦੇਵ ਸਿੰਘ ਜਲੰਧਰ ਦੂਸਰੇ ਤੇ ਪ੍ਰਭਜੋਤ ਸਿੰਘ ਸੰਗਰੂਰ ਤੀਸਰੇ ਸਥਾਨ ‘ਤੇ ਰਿਹਾ। ਸਾਰੇ ਜੇਤੂ ਅਥਲੀਟਾਂ ਨੂੰ ਕਰਮਵਾਰ 5 ਹਜ਼ਾਰ, 3 ਹਜ਼ਾਰ ਤੇ 2 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਗਏ।
ਹਾਕੀ ਪੁਰਸ਼ਾਂ ਦੇ ਵਰਗ ‘ਚ ਸ਼ਾਹਬਾਦ ਮਾਰਕੰਡਾ ਦੀ ਟੀਮ ਨੇ ਨਰਵਾਣਾ (ਹਰਿਆਣਾ) ਨੂੰ ਟਾਈਬਰੇਕਰ ਰਾਹੀਂ 3-1 ਨਾਲ ਹਰਾਕੇ ਅਗਲੇ ਦੌਰ ‘ਚ ਪ੍ਰਵੇਸ਼ ਕੀਤਾ। ਦੂਸਰੇ ਮੇਚ ‘ਚ ਰਾਮਪੁਰ ਅਕੇਡਮੀ ਨੇ ਕਿਲ੍ਹਾ ਰਾਏਪੁਰ ਨੂੰ 2-1 ਨਾਲ ਹਰਾਇਆ। ਲੜਕੀਆਂ ਦੇ ਮੈਚ ‘ਚ ਦਿੱਲੀ ਨੇ ਕੁਰੂਕਸ਼ੇਤਰ ਨੂੰ 5-1 ਨਾਲ ਹਰਾਕੇ ਅਗਲੇ ਦੌਰ ‘ਚ ਪ੍ਰਵੇਸ਼ ਕੀਤਾ।ਇਸ ਤੋਂ ਇਲਾਵਾ ਟਰਾਲੀ ਬੈਕ ਲਗਾਉਣ, ਟਰਾਲੀ ਖਾਲੀ ਕਰਨ ਤੇ ਰੱਸਾਕਸੀ ਦੇ ਮੁਢਲੇ ਦੌਰ ਦੇ ਮੁਕਾਬਲੇ ਕਰਵਾਏ ਗਏ।