5 Dariya News

ਰੀਟਾ ਨੇ ਦਿੱਤਾ "ਨਯਨ-ਜੋ ਵੇਖੇ ਅਣਵੇਖਾ" ਦੀ ਕਹਾਣੀ ਨੂੰ ਇੱਕ ਨਵਾਂ ਰੁੱਖ

5 Dariya News

ਚੰਡੀਗੜ੍ਹ 02-Feb-2023

ਅਸੀਂ ਦੇਖਿਆ ਕਿ ਨਯਨ ਰਾਜਵੀਰ ਦੀ ਝੂਠੀ ਮੌਤ ਦੀ ਖ਼ਬਰ ਦੇਵਾਂਸ਼ ਅਤੇ ਦਾਰਜੀ ਨੂੰ ਦੱਸਦੀ ਹੈ। ਲੇਕਿਨ ਸਭ ਇਸ ਗੱਲ ਤੋਂ ਅਣਜਾਣ ਹਨ ਕਿ ਅੱਜ ਇਸ ਕਹੈ ਵਿਚ ਇੱਕ ਹੈਰਾਨ ਕਰ ਦੇਣ ਵਾਲਾ ਮੋੜ ਆਵੇਗਾ।ਹਾਲ ਹੀ ਦੇ ਵਿੱਚ ਨਯਨ ਨੇ ਦੇਵਾਂਸ਼ ਅਤੇ ਦਾਰਜੀ ਦੇ ਸਾਹਮਣੇ ਰੀਟਾ ਦੇ ਅਸਲ ਇਰਾਦਿਆਂ ਦਾ ਖੁਲਾਸਾ ਕੀਤਾ ਸੀ ਜਿਸਨੂੰ ਜਾਣਕੇ ਦੋਹਾਂ ਦੇ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕਾ ਦਿੱਤੀ ਸੀ।

 ਇੰਨੇ ਵੱਡੇ ਖੁਲਾਸੇ ਤੋਂ ਬਾਅਦ, ਰੀਟਾ ਦੇ ਇਰਾਦੇ ਹੋਰ ਵੀ ਖ਼ਤਰਨਾਕ ਹੋ ਗਏ ਹਨ ਅਤੇ ਹੁਣ ਉਹ ਇੱਕ ਨਵੇਂ ਇਰਾਦੇ ਨਾਲ ਤੇ ਇੱਕ ਨਵੇਂ ਰੂਪ ਵਿਚ ਸਭ ਦੇ ਸਮਨੇ ਪੇਸ਼ ਹੋਵੇਗੀ। ਰੀਟਾ ਰਾਜਵੀਰ ਦੀ ਮੌਤ ਦਾ ਫਾਇਦਾ ਚੁੱਕਣ ਲਈ ਪਰਿਵਾਰ ਦੀ ਪੂਰੀ ਵਸੀਅਤ ਅਤੇ ਖੁਰਾਣਾ ਹਾਊਸ ਦੀ ਮਾਲਕਣ ਹੋਣ ਦਾ ਦਾਅਵਾ ਕਰਦੀ ਹੈ। ਰੀਟਾ ਆਪਣੇ ਨਵੇਂ ਅਵਤਾਰ ਦੇ ਨਾਲ ਪੂਰੀ ਬਦਲ ਚੁੱਕੀ ਹੈ। ਉਹ ਦੇਵਾਂਸ਼ ਅਤੇ ਨਯਨ ਨੂੰ ਘਰ ਤੋਂ ਕੱਢਣ ਦਾ ਫੈਸਲਾ ਸੁਣਾਉਂਦੀ ਹੈ। ਵੇਖੋ ਨਯਨ-ਜੋ ਵੇਖੇ ਅਣਵੇਖਾ ਦਾ ਅੱਜ ਦਾ ਐਪੀਸੋਡ ਰਾਤ 8:30 ਵਜੇ ਜ਼ੀ ਪੰਜਾਬੀ 'ਤੇ।