5 Dariya News

ਵਿਜੈ ਕੁਮਾਰ ਅਰੋੜਾ ਦੁਆਰਾ "ਕਲੀ ਜੋਟਾ" ਨਾਲ ਮਨਮੋਹਕ ਨਿਰਦੇਸ਼ਨ

ਨੀਰੂ ਬਾਜਵਾ, ਸਤਿੰਦਰ ਸਰਤਾਜ ਅਤੇ ਵਾਮਿਕਾ ਗੱਬੀ ਸਟਾਰਰ ਫਿਲਮ 3 ਫਰਵਰੀ ਨੂੰ ਰਿਲੀਜ਼ ਹੋਵੇਗੀ।

5 Dariya News

28-Jan-2023

ਇੱਕ ਸਫਲ ਫਿਲਮ ਦੇ ਪਿੱਛੇ, ਫਿਲਮ ਦੇ ਨਿਰਦੇਸ਼ਕ ਦਾ ਇੱਕ ਵੱਡਾ ਯੋਗਦਾਨ ਹੁੰਦਾ ਹੈ ਜੋ ਆਪਣੇ ਦਿਮਾਗ ਦੇ ਵਿਚ ਛਾਪੀ ਤਸਵੀਰ ਨੂੰ ਇਸ ਸਹੀ ਪਰਿਭਾਸ਼ਾ ਦਿੰਦੇ ਹੋਏ ਦਰਸ਼ਕਾਂ ਦੇ ਰੂਬਰੂ ਕਰਦਾ ਹੈ। ਐਸੀ ਹੀ ਸ਼ਖ਼ਸੀਅਤ ਵਿਜੈ ਕੁਮਾਰ ਅਰੋੜਾ ਉਫ਼ ਦਾਦੂਜੀ ਨੇ ਜਿਹਨਾਂ ਨੇ ਆਪਣੀ ਹਰ ਫਿਲਮ ਨਾਲ ਦਰਸ਼ਕਾਂ ਦਾ ਦਿਲ ਮੋਹ ਲਿਆ ਜਿਹਨਾਂ ਵਿਚੋਂ ਇੱਕ ਹੈ ਕਲੀ ਜੋਟਾ ਜੋ ਕਿ ਸਿਨੇਮਾ ਘਰਾਂ ਵਿਚ 3 ਫਰਵਰੀ ਨੂੰ ਵਖਾਈ।

ਦਾਦੂਜੀ ਇੱਕ ਐਸੇ ਨਿਰਦੇਹਕ ਹਨ ਜੋ ਆਪਣੇ ਕੰਮ ਦੇ ਮਾਮਲੇ ਵਿਚ ਐਨੇ ਅਟੱਲ ਹਨ ਕਿ ਉਹ ਕਿਰਦਾਰ ਅਤੇ ਕਹਾਣੀ ਦੀ ਹਰ ਬਾਰੀਕੀ ਨੂੰ ਇੱਕ ਨਵੀ ਪਹਿਚਾਣ ਦੇ ਦਿੰਦੇ ਨੇ ਜੋ ਦਰਸ਼ਕਾਂ ਨੂੰ ਛੋ ਜਾਂਦੀ ਹੈ. ਇਹਨਾਂ ਦੀ 2018 ਦੀ ਫਿਲਮ 'ਹਰਜੀਤ' ਤੋਂ ਅਸੀਂ ਵਾਕਿਫ ਹਾਂ ਜਿਸਨੇ ਨੈਸ਼ਨਲ ਐਵਾਰਡ ਹਾਸਿਲ ਕੀਤਾ ਸੀ।

ਫਿਲਮ ਦੀ ਕਹਾਣੀ ਦੀ ਗੱਲ ਕਰੀਏ ਇਹ ਪੰਜਾਬੀ ਇੰਡਸਟਰੀ ਦੀ ਇੱਕ ਵੱਖਰੀ ਪੇਸ਼ਕਸ਼ ਹੈ ਜਿਸ ਵਿੱਚ ਔਰਤਾਂ ਪ੍ਰਤੀ ਮਰਦਾਂ ਦਾ ਗ਼ਲਤ ਵਿਹਾਰ ਤੇ ਉਹਨਾਂ ਦੀ ਬੁਰੀ ਧਾਰਨਾ ਨੂੰ ਇੱਕ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਫਿਲਮ ਵਿੱਚ ਨੀਰੂ ਬਾਜਵਾ, ਸਤਿੰਦਰ ਸਰਤਾਜ ਅਤੇ ਵਾਮੀਕਾ ਗੱਬੀ ਮੁੱਖ ਭੂਮਿਕਾ ਵਿੱਚ ਹਨ ਜਿਹਨਾਂ ਦੀ ਫਿਲਮ ਵਿੱਚ ਕੀਤੀ ਮਿਹਨਤ ਨੂੰ ਅਸੀਂ ਟ੍ਰੇਲਰ ਵਿੱਚ ਦੇਖ ਚੁੱਕੇ ਹਾਂ। ਫ਼ਿਲਮ ਨੂੰ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ, ਵਿਜੇ ਕੁਮਾਰ ਅਰੋੜਾ ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਿਤ ਕੀਤਾ ਗਿਆ ਹੈ। ਫ਼ਿਲਮ ਨੀਰੂ ਬਾਜਵਾ ਐਂਟਰਟੇਨਮੈਂਟ, U&I FILMS ਅਤੇ VH ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਹੈ।

ਫਿਲਮ ਦੀ ਕਹਾਣੀ ਦੀ ਗੱਲ ਕਰਦਿਆਂ ਨਿਰਦੇਸ਼ਕ ਵਿਜੈ ਕੁਮਾਰ ਅਰੋੜਾ ਦਾ ਕਹਿਣਾ ਹੈ, "ਫਿਲਮ ਦੀ ਕਹਾਣੀ ਨੇ ਮੈਨੂੰ ਬਹੁਤ ਜਿਆਦਾ ਪ੍ਰਭਾਵਿਤ ਕੀਤਾ ਹੈ। ਸਬਤੋਂ ਵੱਡੀ ਮਾਨ ਵਾਲੀ ਗੱਲ ਇਸ ਫਿਲਮ ਦੇ ਪਿੱਛੇ ਇਸਦੀ ਲੇਖਿਕਾ ਹਰਿੰਦਰ ਕੌਰ ਹੈ ਜਿਸਨੇ ਬਰਸੋੰ ਤੋਂ ਚਾਲੀ ਆ ਰਹੀ ਔਰਤਾਂ ਦੇ ਖਿਲਾਫ ਸਮਾਜਿਕ ਮਸਲੇ ਨੂੰ ਫਿਲਮ "ਕਲੀ ਜੋਟਾ" ਦੇ ਜ਼ਰੀਏ ਪੇਸ਼ ਕੀਤਾ। ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਜੋ ਮੈਂ ਇਸ ਫਿਲਮ ਦਾ ਹਿੱਸਾ ਹਾਂ ਅਤੇ ਫਿਲਮ ਦੀ ਇੰਨੀ ਮਿਹਨਤੀ ਸਟਾਰ ਕਾਸਟ ਨਾਲ ਕੰਮ ਕਰ ਰਿਹਾ ਹਾਂ।"

English: The Magic Of Direction With Vijay Kumar Arora About His Presentation "Kali Jotta”