5 Dariya News

ਕਿ ਅਵਨੀ ਤੇ ਅੰਬਰ ਵਿਚ ਵੱਧ ਰਹੀਆਂ ਨੇ ਨਜ਼ਦੀਕੀਆਂ?

5 Dariya News

ਚੰਡੀਗੜ੍ਹ 27-Jan-2023

ਸ਼ੋਅ 'ਦਿਲਦਾਰੀਆਂ' ਵਿੱਚ ਅੱਜ ਅਸੀਂ ਦੇਖਾਂਗਾ ਕਿ ਅਵਨੀ ਇੱਕ ਵੱਡੀ ਮੁਸੀਬਤ ਵਿੱਚ ਹੈ ਜਦੋਂ ਉਸਦੀ ਮਾਂ ਸ਼ੋਭਾ ਉਸਨੂੰ ਅੰਬਰ ਨਾਲ ਦੇਖ ਲਵੇਗੀ।ਹੁਣ ਤੱਕ ਅਸੀਂ ਦੇਖਿਆ ਕਿ ਅਵਨੀ ਅੰਬਰ ਬਿਨਾਂ ਕਿਸੇ ਕਾਰਨ ਤੋਂ ਲੜਦੇ ਹਨ ਅਤੇ ਉਹ ਅੰਬਰ ਨੂੰ ਆਪਣੀ ਸਕੂਟੀ ਉੱਤੇ ਲਿਫਟ ਦਿੰਦੀ ਹੈ। ਅੱਜ ਸ਼ੋਅ ਵਿੱਚ ਕੁਝ ਹੈਰਾਨ ਕਰਨ ਵਾਲਾ ਦੇਖਾਂਗੇ ਕਿਉਂਕਿ ਅਵਨੀ ਦੀ ਸਕੂਟੀ ਅਚਾਨਕ ਰਿਕਸ਼ੇ ਨਾਲ ਟਕਰਾ ਜਾਂਦੀ ਹੈ, ਜਿੱਥੇ ਸ਼ੋਭਾ ਉਸਨੂੰ ਅੰਬਰ ਦੇ ਨਾਲ ਦੇਖ ਲੈਂਦੀ ਹੈ।

ਦੂਜੇ ਪਾਸੇ ਇੱਕ ਸੱਚ ਜੋ ਸ਼ੋਭਾ ਨੂੰ ਬਹੁਤ ਪ੍ਰੇਸ਼ਾਨ ਕਰੇਗਾ ਜਦੋਂ ਉਸਨੂੰ ਪਤਾ ਲੱਗੇਗਾ ਕਿ ਅਵਨੀ ਬਿਨਾਂ ਦੱਸੇ ਅੰਬਰ ਦੀ ਕੰਪਨੀ ਵਿੱਚ ਕੰਮ ਕਰਦੀ ਹੈ।ਇਹ ਸੱਚ ਸੁਣਨ ਤੋਂ ਬਾਅਦ ਸ਼ੋਭਾ ਦੀ ਕੀ ਪ੍ਰਤੀਕਿਰਿਆ ਹੋਵੇਗੀ? ਕੀ ਹੁਣ ਅਵਨੀ ਨੂੰ ਹਮੇਸ਼ਾਂ ਲਈ ਨੌਕਰੀ ਛੱਡਣੀ ਪਵੇਗੀ? ਕੀ ਹੋਵੇਗਾ ਹੁਣ ਅਵਨੀ ਦੇ ਨਾਲ, ਦੇਖੋ ਸ਼ੋਅ "ਦਿਲਦਾਰੀਆਂ" ਦਾ ਅੱਜ ਦਾ ਐਪੀਸੋਡ ਸ਼ਾਮ 7 ਵਜੇ ਸਿਰਫ਼ ਜ਼ੀ ਪੰਜਾਬੀ ਤੇ।