5 Dariya News

ਗਣਤੰਤਰ ਦਿਵਸ ਮਨਾਉਣ ਲਈ ਵਾਹਗਾ ਬਾਰਡਰ ਪਹੁੰਚੇ ਕਾਲੀ ਜੋਟਾ ਦੇ ਸਿਤਾਰੇ

5 Dariya News

ਅੰਮ੍ਰਿਤਸਰ 27-Jan-2023

3 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ "ਕਾਲੀ ਜੋਟਾ" ਦੇ ਮੁੱਖ ਕਲਾਕਾਰ, ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਨੇ ਆਪਣੀ ਫਿਲਮ ਦੀ ਸਫਲਤਾ ਲਈ ਪ੍ਰਮਾਤਮਾ ਤੋਂ ਅਨਮੋਲ ਆਸ਼ੀਰਵਾਦ ਲੈਣ ਲਈ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਇਸ ਤੋਂ ਬਾਅਦ 26 ਜਨਵਰੀ ਦੇ ਸ਼ੁਭ ਮੌਕੇ 'ਤੇ ਵਾਹਗਾ ਬਾਰਡਰ ਅੰਮ੍ਰਿਤਸਰ ਵਿਖੇ ਪਹੁੰਚ ਕੇ ਜਵਾਨਾਂ ਨਾਲ ਗਣਤੰਤਰ ਦਿਵਸ ਮਨਾਇਆ। ਇੰਨਾ ਹੀ ਨਹੀਂ ਉਹਨਾਂ ਨੇ ਫੌਜੀਆਂ ਨਾਲ ਇਸ ਵਿਲੱਖਣ ਕਹਾਣੀ ਨੂੰ ਪੇਸ਼ ਕਰ ਇਸਦੇ ਪਿੱਛੇ ਛਿਪੇ ਚੰਗੇ ਇਰਾਦੇ ਨੂੰ ਦੁਨੀਆ ਤੱਕ ਪਹੁੰਚਾਉਣ ਦੇ ਵਿਚਾਰਾਂ ਨੂੰ ਸਭ ਦੇ ਅੱਗੇ ਪੇਸ਼ ਕੀਤਾ। ਇਸ ਦੌਰਾਨ ਇਹਨਾਂ ਨੇ ਫਿਲਮ ਬਾਰੇ ਕੁਝ ਖਾਸ ਤੱਥ ਵੀ ਸਾਂਝੇ ਕੀਤੇ। ਦੱਸ ਦਈਏ ਕਿ ਇਹ ਫਿਲਮ ਨੀਰੂ ਬਾਜਵਾ ਐਂਟਰਟੇਨਮੈਂਟ, U&I FILMZ, ਅਤੇ VH ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਹੈ। ਵਿਜੈ ਕੁਮਾਰ ਅਰੋੜਾ ਦੁਆਰਾ ਡਾਇਰੈਕਟ, ਹਰਿੰਦਰ ਕੌਰ ਦੁਆਰਾ ਲਿਖੀ ਹੋਈ ਹੈ। ਫਿਲਮ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਿਤ ਹੈ।

View this post on Instagram

A post shared by Satinder Sartaaj (@satindersartaaj)

English : Kali Jotta Stars Visits Wagah Border To Celebrate Republic Day