5 Dariya News

ਬਰੁਕਫੀਲਡ ਇੰਟਰਨੈਸ਼ਨਲ ਸਕੂਲ ਵਿਚ ਗਣਤੰਤਰ ਦਿਵਸ ਸਮਾਰੋਹ

5 Dariya News

ਮੋਹਾਲੀ 26-Jan-2023

ਬਰੁਕਫੀਲਡ ਇੰਟਰਨੈਸ਼ਨਲ ਸਕੂਲ ਵਿਚ ਗਣਤੰਤਰਤਾ ਦਿਵਸ ਦੇ ਸ਼ੁੱਭ ਮੌਕੇ ਤੇ ਇੱਕ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਛੋਟੇ ਛੋਟੇ ਦੇਸ਼-ਭਗਤਾਂ ਨੇ ਏਕਤਾ ਦੀ ਭਾਵਨਾ ਦਾ ਗੁਣਗਾਨ ਕਰਦੇ ਹੋਏ ਇਸ ਦਿਨ ਦੀ ਮਹੱਤਤਾ ਨੂੰ ਮਹਿਸੂਸ ਕੀਤਾ। ਨੰਨ੍ਹੇ- ਮੁੰਨੇ ਬੱਚੇ ਤਿਰੰਗੀਆਂ ਟੋਪੀਆਂ ਪਹਿਨ ਕੇ, ਰਾਸ਼ਟਰੀ ਝੰਡੇ ਲੈ ਕੇ ਵੱਖ-ਵੱਖ ਸੁਤੰਤਰਤਾ ਸੈਨਾਨੀਆਂ ਅਤੇ ਰਾਜਨੀਤਕ ਨੇਤਾਵਾਂ ਦੇ ਰੂਪ ਵਿਚ ਤਿਆਰ ਹੋ ਕੇ ਆਏ। 

ਇਸ ਮੌਕੇ ਵਿਦਿਆਰਥੀਆਂ ਨੇ ਦੇਸ਼-ਭਗਤੀ ਦੇ ਗੀਤ ਗਾਏ ਅਤੇ 'ਜੈ ਹਿੰਦ' ਅਤੇ 'ਮੇਰਾ ਭਾਰਤ ਮਹਾਨ' ਦੇ ਨਾਅਰਿਆਂ ਨਾਲ ਪੂਰਾ ਕੈਂਪਸ ਗੂੰਜ ਉੱਠਿਆ। ਵਿਦਿਆਰਥੀਆਂ ਨੇ ਪਿਆਰ ਅਤੇ ਸ਼ਾਂਤੀ ਦੇ ਸੰਦੇਸ਼ ਦਿਤਾ।ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨੂੰ ਵੱਖ-ਵੱਖ ਰਾਸ਼ਟਰੀ ਚਿੰਨ੍ਹਾਂ ਬਾਰੇ ਜਾਗਰੂਕ ਵੀ ਕੀਤਾ। ਵਿਦਿਆਰਥੀਆਂ ਲਈ ਬਹੁਤ ਸਾਰੀਆਂ ਮਨੋਰੰਜਕ ਅਤੇ ਰਚਨਾਤਮਿਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।

ਡਾਇਰੈਕਟਰ ਮਾਨਵ ਸਿੰਗਲਾ ਨੇ ਸਭ ਨੂੰ ਗਣਤੰਤਰਤਾ ਦਿਵਸ ਦੀਆਂ ਸ਼ੁੱਭਕਾਮਨਾਵਾਂ  ਦਿੰਦੇ ਹੋਏ ਵਿਦਿਆਰਥੀਆਂ ਨੂੰ ਇਸ ਦਿਨ ਦੇ ਮਹੱਤਵ ਤੋਂ ਜਾਣੂ ਕਰਵਾਇਆ। ਇਸ ਦੇ ਨਾਲ ਹੀ ਉਨ੍ਹਾਂ ਸਿੱਖਿਆ ਦੀ ਮਹੱਤਤਾ ਬਾਰੇ ਦੱਸਦੇ ਹੋਏ ਜੀਵਨ ਵਿਚ ਚੰਗੀਆਂ ਕਦਰਾਂ-ਕੀਮਤਾਂ ਨੂੰ ਵਿਕਸਿਤ ਕਰਨ ਲਈ ਅਧਿਆਪਕਾਂ ਦੀ ਭੂਮਿਕਾ ਬਾਰੇ ਚਾਨਣਾ ਪਾਇਆ, ਜੋ ਉਨ੍ਹਾਂ ਨੂੰ ਵਿਸ਼ਵ ਪੱਧਰੀ ਨਾਗਰਿਕ ਬਣਨ ਵਿਚ ਸਹਾਇਤਾ ਕਰੇਗਾ।