5 Dariya News

ਲਾਇਨਜ਼ ਕਲੱਬ ਖਰੜ ਵਲੋ ਗਣਤੰਤਰ ਦਿਵਸ ਮੋਕੇ ਅਨਾਜ ਮੰਡੀ ਵਿਚ ਇਕ ਮੁਫ਼ਤ ਸੀ ਬੀ ਸੀ ਤੇ ਸ਼ੂਗਰ ਟੈਸਟ ਕਰਨ ਦਾ ਕੈਂਪ ਲਗਾਇਆ ਜਾਏਗਾ : ਨਰਿੰਦਰ ਪਾਲ ਸਿੰਘ

5 Dariya News

ਖਰੜ 23-Jan-2023

ਲਾਇਨਜ਼ ਕਲੱਬ ਖਰੜ ਵਲੋ ਗਣਤੰਤਰ ਦਿਵਸ ਮੋਕੇ ਸਬ ਡਿਵੀਜ਼ਨ ਝੰਡਾ ਲਹਿਰਾਉਣ ਵਾਲੇ ਸਥਾਨ ਅਨਾਜ ਮੰਡੀ ਵਿਚ ਇਕ ਮੁਫ਼ਤ ਸੀ ਬੀ ਸੀ ਤੇ ਸ਼ੂਗਰ ਟੈਸਟ ਕਰਨ ਦਾ ਕੈਂਪ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪ੍ਰਧਾਨ ਲਾਇਨ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਹ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਣ ਗੇ ਤੇ ਕਲੱਬ ਵਲੋ ਖੋਲੀ ਗਈ ਪੂਰੀ ਤਰ੍ਹਾਂ ਕੰਪਿਊਟਰਾਇਸੇਡ ਪ੍ਰਭੂ ਲਾਲ ਮੈਮੋਰੀਅਲ ਲਾਇਨਜ਼ ਚੈਰੀਟੇਬਲ ਕਲੀਨੀਕਲ ਲੈਬੋਰਟਰੀ ਦੇ ਸਹਿਯੋਗ ਨਾਲ ਹੋਏਗਾ। 

ਕੱਲ ਸ਼ਾਮ ਹੋਈ ਮੀਟਿੰਗ ਵਿੱਚ ਫੈਂਸਲਾ ਲਿਆ ਗਿਆ ਕਿ ਕਲੱਬ ਵੱਲੋਂ ਆਉਣ ਵਾਲੇ ਸਮੇਂ ਵਿੱਚ ਫ੍ਰੀ ਮੈਡੀਕਲ ਕੈਂਪ ਦੀ ਇਕ ਸੀਰੀਜ਼ ਵੀ ਲਾਇਨਜ਼ ਆਫ਼ਿਸ ਵਿਚ ਸ਼ੁਰੂ ਕੀਤੀ ਜਾਵੇ ਜੀ ਤਾਂ ਕਿ ਇਲਾਕਾ ਨਿਵਾਸੀਆਂ ਨੂੰ ਵਧੀਆ ਮੈਡੀਕਲ ਸਹੂਲਤਾਂ ਮੁਫ਼ਤ ਵਿੱਚ ਮੁੱਹਈਆ ਕਾਰਵਾਈਆਂ ਜਾਣ।  ਮੀਟਿੰਗ ਵਿੱਚ ਡਿਸਟ੍ਰਿਕਟ ਗਵਰਨਰ ਲਾਇਨ ਲਲਿਤ ਬਹਿਲ ਨੇ ਆਪਣੀ ਹਾਜਰੀ ਲਗਵਾਈ।

ਇਸ ਤੋਂ ਇਲਾਵਾ ਸਾਬਕਾ ਡਿਸਟ੍ਰਿਕਟ ਗਵਰਨਰ ਲਾਇਨ ਪ੍ਰੀਤ ਕੰਵਲ ਸਿੰਘ, ਕਲੱਬ ਸਕੱਤਰ ਲਾਇਨ ਅਨਿਲ ਗੁਪਤਾ, ਖਜਾਨਚੀ ਲਾਇਨ ਰਾਜੀਵ ਗਰਗ, ਲਾਇਨ ਦਵਿੰਦਰ ਗੁਪਤਾ, ਲਾਇਨ ਸੁਨੀਲ ਸਹਿਗਲ, ਲਾਇਨ ਰਮਨ ਸੂਦ ਤੇ ਲਾਇਨ ਡਾ ਯੋਗੇਸ਼ ਧਵਨ ਵੀ ਹਾਜਰ ਸਨ।