5 Dariya News

20 ਵੇਂ ਸਾਲ ਦੇ ਆਗਮਨ ਦੀ ਵਰ੍ਹੇਗੰਢ ਤੇ ਇਕ ਸ਼ਾਮ ਪ੍ਰਭ ਆਸਰਾ ਪਰਿਵਾਰ ਦੇ ਨਾਮ ਅਤੇ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ

5 Dariya News

ਕੁਰਾਲੀ 13-Jan-2023

ਸ਼ਹਿਰ ਦੀ ਹੱਦ ਚ ਪੈਂਦੇ ਪਿੰਡ ਪਡਿਆਲਾ ਵਿਖੇ ਲਵਾਰਿਸਾ ਤੇ ਨਿਆਸਰੇ ਲੋਕਾਂ ਦੀ ਦੇਖਭਾਲ ਕਰ ਰਹੀ 'ਪ੍ਰਭ ਆਸਰਾ' ਸੰਸਥਾ ਵਿਚ 20ਵੇਂ ਸਾਲ ਦੇ ਆਗਮਨ ਦੀ ਵਰ੍ਹੇਗੰਢ ਅਤੇ ਲੋਹੜੀ ਦਾ ਤਿਉਹਾਰ ਬਾਬਾ ਗਾਜੀ ਦਾਸ ਜੀ ਕਲੱਬ (ਰਜਿ:), ਵੱਲੋਂ ਧੂਮਧਾਮ ਨਾਲ ਮਨਾਇਆ ਗਿਆ । 

ਇਸ ਮੌਕੇ ਪ੍ਰਭ ਆਸਰਾ ਸੰਸਥਾ ਵਿਚ ਇਕ ਸ਼ਾਮ ਪ੍ਰਭ ਆਸਰਾ ਪਰਿਵਾਰ ਦੇ ਨਾਮ ਅਤੇ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਪਹੁੰਚੇ ਪ੍ਰਧਾਨ ਸ. ਦਵਿੰਦਰ ਸਿੰਘ ਬਾਜਵਾ (ਖੇਡ ਪ੍ਰਮੋਟਰ) ਅਤੇ ਹੋਰ ਕਲੱਬ ਮੈਂਬਰਾਂ ਵੱਲੋਂ ਸੰਸਥਾ ਵਿਚ ਲੰਗਰ ਲਗਾਇਆ ਗਿਆ ਤੇ ਉਹਨਾਂ ਕਿਹਾ ਕਿ ਨਿਆਸਰੇ ਤੇ ਲਾਚਾਰ ਬੀਬੀਆਂ, ਬੱਚੇ ਤੇ ਬਜ਼ੁਰਗਾਂ ਨਾਲ ਲੋਹੜੀ ਮਨਾ ਕੇ ਉਹ ਤੇ ਉਨ੍ਹਾਂ ਦੀ ਸਮੁੱਚੀ ਟੀਮ ਆਪਣੇ ਆਪ ਨੂੰ ਬਹੁਤ ਹੀ ਵਡਭਾਗਾ ਮਹਿਸੂਸ ਕਰ ਰਹੇ ਹਨ।

ਇਸ ਮੌਕੇ ਉਹਨਾਂ ਸੰਸਥਾ ਦੇ ਪ੍ਰਬੰਧਕਾਂ ਵੱਲੋ ਲਵਾਰਿਸ ਤੇ ਨਿਆਸਰੇ ਪ੍ਰਾਣੀਆ ਦੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਕੰਮਾਂ ਤੇ ਉਪਰਾਲਿਆਂ ਦੀ ਖੁੱਲੇ ਦਿਲ ਨਾਲ ਸ਼ਲਾਘਾ ਕੀਤੀ ਤੇ ਹੋਰਨਾਂ ਲੋਕਾਂ ਨੂੰ ਵੀ ਆਉਣ ਵਾਲੇ ਸਮੇਂ ਵਿਚ ਅਜਿਹੇ ਲੋੜਵੰਦ ਤੇ ਨਿਆਸਰੇ ਨਾਗਰਿਕਾਂ ਨਾਲ ਆਪਣੀਆਂ ਖੁਸ਼ੀਆਂ ਦੇ ਪੱਲ ਸਾਂਝੇ ਕਰਨ ਦੀ ਅਪੀਲ ਕੀਤੀ ਤਾਂ ਜੋ ਇਹਨਾਂ ਨਾਗਰਿਕਾਂ ਨੂੰ ਸਮਾਜਿਕ ਤਿਉਹਾਰ ਮਨਾਉਣ ਦਾ ਮੌਕਾ ਮਿਲ ਸਕੇ।

ਇਸ ਮੌਕੇ ਸਤਨਾਮ ਸਿੰਘ ਦਾਂਉ ਨੇ ਕਿਹਾ ਕਿ ਸਰਕਾਰਾਂ ਆਪਣੀ ਜ਼ਿੰਮਵਾਰੀ ਤੋਂ ਪੱਲਾ ਝਾੜਦੀਆਂ ਰਹੀਆਂ, ਤਾਂ ਹੀ ਇਹ ਸੰਸਥਾ ਹੋਦ ਵਿੱਚ ਆਈ ਜਿੱਥੇ ਅੱਜ ਸਰਕਾਰ ਨੂੰ ਮੱਦਦ ਕਰਨ ਦੀ ਵਜਾਏ ਬੇਲੋੜੇ ਖਰਚੇ ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਲੋੜਵੰਦ ਪ੍ਰਾਣੀਆਂ ਲਈ ਹਰ ਜਿਲ੍ਹੇ ਵਿੱਚ ਸੈਂਟਰ ਬਣਾਏ ਜਾਣ, ਪ੍ਰਭ ਆਸਰਾ ਸੰਸਥਾ ਪੰਜਾਬ ਸਰਕਾਰ ਦਾ ਕਰੋੜਾਂ ਦਾ ਹੋਣ ਵਾਲਾ ਖ਼ਰਚਾ ਉਠਾ ਰਹੀ ਹੈ, ਜੇਕਰ ਇਹਨਾਂ ਦੀ ਮੱਦਦ ਨਹੀਂ ਕਰ ਸਕਦੇ ਤਾਂ ਇਹਨਾਂ ਨੂੰ ਨਜਾਇਜ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ।

ਅਜਿਹਾ ਨਾ ਹੋਵੇ ਕਿ ਸਾਨੂੰ ਇਹਨਾਂ ਲਵਾਰਿਸ, ਲਾਚਾਰ ਬੱਚੇ, ਬੱਚੀਆਂ, ਬਜ਼ੁਰਗਾਂ ਨੂੰਜੋਂ ਕੇ ਅਲੱਗ ਅਲੱਗ ਬਿਮਾਰੀਆਂ ਤੋਂ ਪੀੜਤ ਨੂੰ ਨਾਲ ਲੇ ਕੇ ਸਰਕਾਰੇ ਦਰਵਾਰੇ ਬੈਠਾ ਕੇ ਧਰਨਾ ਲਗਾਉਣਾ ਪਵੇ।ਇਸ ਮੌਕੇ ਗਾਇਕ ਸਤਿੰਦਰ ਸੱਤੀ, ਸੁੱਖੀ ਮੈਡਮ, ਰਵਿੰਦਰ ਮੰਡ, ਉਮਿੰਦਰ ਓਮਾ ਤੇ ਸੰਗੀਤ ਗਰੁੱਪ, ਜਸਮੇਰ ਮੀਆਂਪੁਰ , ਤਰਿੰਦਰ ਤਾਰਾ, ਰਤਨ ਬਾਈ ਵੱਲੋਂ ਸੰਗੀਤ ਰਾਹੀਂ ਸੰਸਥਾ ਵਿਚ ਰਹਿੰਦੇ ਲਾਵਾਰਿਸ ਲੋਕਾਂ ਨੂੰ ਖੁਸ਼ੀਆਂ ਨਾਲ ਨੱਚ ਟੱਪਕੇ ਲੋਹੜੀ ਮਨਾਉਣ ਲਈ ਉਤਸ਼ਹਿਤ ਕੀਤਾ।

ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਬਾਬਾ ਗਾਜੀ ਦਾਸ ਜੀ ਕਲੱਬ ਦੇ ਮੈਂਬਰਾਂ ਅਤੇ ਪਰਿਵਾਰ ਸਮੇਤ ਪਹੁੰਚੇ ਹੋਰਨਾਂ ਪਤਵੰਤੇ ਸੱਜਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਜਿਕ ਤਿਉਹਾਰ ਆਪਸੀ ਭਾਈ ਚਾਰਾ ਵਧਾਉਂਦੇ ਹਨ ਅਤੇ ਇਹਨਾਂ ਨਾਗਰਿਕਾਂ ਦੀ ਸਿਹਤ ਤੇ ਵਿਹਾਰ ਸੁਧਾਰਨ ਵਿੱਚ ਬੁਹਤ ਲਾਹੇਵੰਦ ਹੁੰਦੇ ਹਨ।

ਉਹਨਾਂ ਨੂੰ ਲਾਵਾਰਿਸਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਤਾਂ ਜੋ ਸੰਸਥਾ ਵਿਚ ਰਹਿ ਰਹੇ ਨਿਆਸਰੇ ਤੇ ਲਾਵਾਰਿਸ ਲੋਕਾਂ ਦੇ ਪੁਨਰਵਾਸ ਵਿਚ ਸਹਿਯੋਗ ਮਿਲ ਸਕੇ। ਇਸ ਮੌਕੇ ਪ੍ਰਭ ਆਸਰਾ ਸੰਸਥਾ ਦੇ ਮੈਂਬਰ ਸ.ਮਨਜੀਤ ਸਿੰਘ ਭਾਟੀਆ,ਸ.ਜਸਬੀਰ ਸਿੰਘ ਬੀਰ ,ਜਸਬੀਰ ਸਿੰਘ ,ਸਤਬੀਰ ਸਿੰਘ ,ਮੋਹਣ ਸਿੰਘ, ਸਮੂਹ ਡਾਕਟਰ ਟੀਮ ਪ੍ਰਭ ਆਸਰਾ ਤੇ ਬਾਬਾ ਗਾਜੀ ਦਾਸ ਜੀ ਕਲੱਬ ਮੈਂਬਰ ਜੈ ਸਿੰਘ ਚੱਕਲ, ਮੋਹਰ ਸਿੰਘ, ਮਨਮੋਹਨ ਸਿੰਘ ਬਾਜਵਾ, ਗੁਰਦੀਪ ਸਿੰਘ, ਸੁੱਖੀ ਬਰਾੜ, ਮਨਮੋਹਨ ਚੀਮਾਂ, ਹਰਜਿੰਦਰ ਸਿੰਘ,  ਬਿੱਟੂ ਬਾਜਵਾ ਰੋਡਮਾਜਰਾ, ਉਮਰਾਓ ਸਿੰਘ ਆਦਿ ਹੋਰ ਕਲੱਬ ਮੈਂਬਰ ਹਾਜਿਰ ਸਨ।