5 Dariya News

ਜ਼ਜ਼ਬੇ ਨਾਲ ਪੰਜਾਬੀਆਂ ਦਾ ਮਨੋਰੰਜਨ ਕਰਦੇ ਹੋਏ ਜ਼ੀ ਪੰਜਾਬੀ ਨੇ ਪੂਰੇ ਕੀਤੇ 3 ਸ਼ਾਨਦਾਰ ਸਾਲ

5 Dariya News

ਚੰਡੀਗੜ੍ਹ 12-Jan-2023

ਜ਼ੀ ਪੰਜਾਬੀ ਨੇ ਫਿਲਮਾਂ, ਸੰਗੀਤ, ਫਿਕਸ਼ਨ ਅਤੇ ਨਾਨ-ਫਿਕਸ਼ਨ ਸ਼ੋਅ ਦੇ ਮਿਸ਼ਰਣ ਨਾਲ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ 3 ਸ਼ਾਨਦਾਰ ਸਾਲ ਪੂਰੇ ਕਰ ਲਏ ਹਨ। ਜਿਵੇਂ ਹੀ ਚੈਨਲ ਨੇ ਆਪਣੀ ਤੀਜੀ ਵਰ੍ਹੇਗੰਢ ਮਨਾਈ, ਇਸ ਦੇ ਪ੍ਰੋਗਰਾਮਾਂ ਦੀ ਪ੍ਰਸਿੱਧੀ ਨਵੀਆਂ ਉਚਾਈਆਂ 'ਤੇ ਪਹੁੰਚ ਗਈ ਹੈ, ਜਿਸ ਦੇ ਨਤੀਜੇ ਵਜੋਂ ਜ਼ੀ ਪੰਜਾਬੀ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਵਿਸ਼ੇਸ਼ ਸਥਾਨ ਬਣਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਪੰਜਾਬ ਵਿੱਚ ਇੱਕੋ-ਇੱਕ ਪੰਜਾਬੀ GEC ਹੋਣ ਤੋਂ ਲੈ ਕੇ, ਖੇਤਰ ਵਿੱਚ ਨੰਬਰ 1* ਚੈਨਲ ਬਣਨ ਤੱਕ, ਜ਼ੀ ਪੰਜਾਬੀ ਨੇ ਨਿਸ਼ਚਿਤ ਤੌਰ 'ਤੇ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ। ਦਰਸ਼ਕਾਂ ਨੂੰ ਦਿਲਚਸਪ ਤੇ ਆਕਰਸ਼ਕ ਸਥਾਨਕ ਕਹਾਣੀਆਂ ਪ੍ਰਦਾਨ ਕਰਦੇ ਹੋਏ, ਜ਼ੀ ਪੰਜਾਬੀ ਨੇ ਥੋੜ੍ਹੇ ਸਮੇਂ ਵਿੱਚ ਆਪਣੀ ਵਿਸ਼ੇਸ਼ ਪਹਿਚਾਣ ਬਣਾ ਲਈ ਹੈ। ਹੁਣ ਚੈਨਲ ਦੇ ਸਾਰੇ 5 ਫਿਕਸ਼ਨ ਸ਼ੋਅ ਆਪਣੇ-ਆਪਣੇ ਸਮੇਂ ਤੇ ਦਰਸ਼ਕਾਂ ਦਾ ਮਨੋਰਜੰਨ ਕਰਨ ਲਈ ਪੇਸ਼ ਕੀਤੇ ਜਾਂਦੇ ਹਨ, ਜਿਹਨਾਂ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਿਆਰ ਮਿਲ ਰਿਹਾ ਹੈ। 

ਇਸ ਤੋਂ ਇਲਾਵਾ, ਸੋਨਮ ਬਾਜਵਾ, ਹਰਭਜਨ ਸਿੰਘ, ਨੀਰੂ ਬਾਜਵਾ, ਗੁਰਦਾਸ ਮਾਨ ਅਤੇ ਹੋਰ ਬਹੁਤ ਸਾਰੀਆਂ ਵੱਡੀਆਂ ਪੰਜਾਬੀ ਮਸ਼ਹੂਰ ਹਸਤੀਆਂ ਨੇ ਪ੍ਰੋਗਰਾਮਾਂ ਵਿੱਚ ਆਪਣੀ ਮੌਜੂਦਗੀ ਨਾਲ ਚੈਨਲ ਦੀ ਪਹਿਚਾਣ ਹੋਰ ਵੀ ਬੇਹਤਰੀਨ ਬਣਾ ਦਿੱਤੀ ਹੈ।ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ ਸੀਜ਼ਨ 2 ਸਭ ਤੋਂ ਉੱਚਾ ਦਰਜਾ ਪ੍ਰਾਪਤ ਕਰਨ ਵਾਲਾ ਪੰਜਾਬੀ ਸੈਲੀਬ੍ਰਿਟੀ ਚੈਟ ਸ਼ੋਅ ਬਣ ਗਿਆ ਹੈ। 

ਭਾਵੇਂ ਇਹ ਸੁਨੰਦਾ ਸ਼ਰਮਾ ਦੀ ਸ਼ਾਇਰੀ ਹੋਵੇ ਜਾਂ ਸ਼ੁਭਮਨ ਗਿੱਲ ਦਾ ਇਕਰਾਰ, ਹਰ ਕੋਈ ਜ਼ੀ ਪੰਜਾਬੀ ਦੇ ਚੈਟ ਸ਼ੋਅ ਬਾਰੇ ਗੱਲ ਕਰ ਰਿਹਾ ਸੀ। ਏਹੀ ਕਾਫੀ ਨਹੀਂ ਇਸਦੇ ਨਾਲ-ਨਾਲ ਚੈਨਲ 'ਤੇ ਸਭ ਤੋਂ ਵਧੀਆ ਅਤੇ ਵੱਡੀਆਂ ਪੰਜਾਬੀ ਫਿਲਮਾਂ ਦਾ ਪ੍ਰੀਮੀਅਰ ਹੋਇਆ ਹੈ। "ਸੌਂਕਣ ਸੌਂਕਣੇ", ਟੀਵੀ 'ਤੇ ਪ੍ਰਸਾਰਿਤ ਹੋਣ ਵਾਲੀ ਪੰਜਾਬੀ ਫਿਲਮ ਨੇ ਦਰਸ਼ਕਾਂ ਦੀ ਗਿਣਤੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। 

ਐਮੀ ਵਿਰਕ, ਸਰਗੁਣ ਮਹਿਤਾ, ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ ਦੀਆਂ ਬਲਾਕਬਸਟਰ ਫਿਲਮਾਂ ਚੈਨਲ 'ਤੇ ਉਪਲਬਧ ਹਨ ਅਤੇ ਦਰਸ਼ਕਾਂ ਵੱਲੋਂ ਉਨ੍ਹਾਂ ਨੂੰ ਅਥਾਹ ਪਿਆਰ ਦਿੱਤਾ ਗਿਆ ਹੈ।ਜ਼ੀ ਪੰਜਾਬੀ ਵੀ ਇਸ਼ਤਿਹਾਰ ਦੇਣ ਵਾਲਿਆਂ ਦਾ ਪਸੰਦੀਦਾ ਟਿਕਾਣਾ ਬਣ ਗਿਆ ਹੈ ਕਿਉਂਕਿ ਇੰਡਸਟਰੀ ਦੇ ਵੱਡੇ ਨਾਮ ਜਿਵੇਂ ਕਿ ITC, Byjus, Dabur, ਆਦਿ ਪੰਜਾਬ ਵਿਚ ਵੱਡੇ ਪੈਮਾਨੇ ਨਾਲ ਮਸ਼ਹੂਰੀ ਕਰਨ ਲਈ ਸਾਡੇ ਚੈਨਲ ਨਾਲ ਜੁੜੇ ਹਨ। 

ਇੰਨਾ ਹੀ ਨਹੀਂ !! ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਬਹੁਤ ਸਾਰੇ ਸਰਪ੍ਰਾਈਜ਼ ਰੱਖੇ ਗਏ ਹਨ ਜੋ ਆਉਣ ਵਾਲੇ ਸਮੇਂ ਵਿੱਚ ਪੇਸ਼ ਕੀਤੇ ਜਾਣਗੇ।ਜਸ਼ਨ ਮਨਾਉਣ ਦੇ ਮੌਕੇ 'ਤੇ, ਜਦੋਂ ਜ਼ੀ ਪੰਜਾਬੀ ਦੀਆਂ ਪਿਛਲੇ 3 ਸਾਲਾਂ ਦੀਆਂ ਯਾਦਾਂ ਬਾਰੇ ਗੱਲ ਕੀਤੀ ਗਈ, ਤਾਂ ਜ਼ੀ ਪੰਜਾਬੀ ਦੇ ਚੀਫ਼ ਚੈਨਲ ਅਫਸਰ, ਸ਼੍ਰੀ ਰਾਹੁਲ ਰਾਓ ਨੇ ਕਿਹਾ, “ਜ਼ੀ ਪੰਜਾਬੀ ਨਾਲ ਪਿਛਲੇ 3 ਸਾਲਾਂ ਵਿੱਚ ਬਹੁਤ ਸਾਰੀਆਂ ਯਾਦਾਂ ਜੁੜੀਆਂ ਹਨ। 

ਸਾਡੇ ਨਾਲ ਕੰਮ ਕਰ ਰਹੀਆਂ ਪੰਜਾਬ ਦੀਆਂ ਸਭ ਤੋਂ ਵੱਡੀਆਂ ਮਸ਼ਹੂਰ ਹਸਤੀਆਂ ਦੀ ਮਿਹਨਤ ਅਤੇ ਪਿਆਰ ਸਦਕਾ ਸਾਡਾ ਚੈੱਨਲ ਸਟੇਟ ਵਿੱਚ ਨੰਬਰ 1 GEC ਪਲੇਟਫਾਰਮ ਬਣਿਆ ਹੈ। ਸਾਡੇ ਲਈ ਸਭ ਤੋਂ ਵੱਡੀ ਉਪਲਬਧੀ ਇਹ ਹੈ ਕਿ ਦਰਸ਼ਕਾਂ ਦੇ ਪਿਆਰ ਦੇ ਸਦਕਾ ਜ਼ੀ ਪੰਜਾਬੀ ਸਟੇਟ ਦਾ ਸਭ ਤੋਂ ਪਿਆਰਾ ਚੈਨਲ ਬਣ ਗਿਆ ਹੈ।

ਚੈਨਲ ਦੇ ਸਫ਼ਰ 'ਤੇ ਟਿੱਪਣੀ ਕਰਦੇ ਹੋਏ, ਸ਼੍ਰੀ ਅਮਿਤ ਸ਼ਾਹ, ਚੀਫ ਕਲੱਸਟਰ ਅਫਸਰ - ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ ਲਿਮਟਿਡ ਨੇ ਕਿਹਾ, "ਅਸੀਂ ਪੰਜਾਬ ਦੇ ਸਭ ਤੋਂ ਪਿਆਰੇ GEC ਚੈਨਲ ਜ਼ੀ ਪੰਜਾਬੀ ਦੇ ਤਿੰਨ ਸਾਲ ਪੂਰੇ ਹੁੰਦੇ ਦੇਖ ਕੇ ਬਹੁਤ ਖੁਸ਼ ਹਾਂ। ਪੰਜਾਬ ਦੇ ਦਰਸ਼ਕਾਂ ਲਈ ਇਹ ਨੋਟ ਕਰਨਾ ਉਤਸ਼ਾਹਜਨਕ ਹੈ ਕਿ ਜ਼ੀ ਪੰਜਾਬੀ ਨੇ ਪੀੜ੍ਹੀ ਦਰ ਪੀੜ੍ਹੀ ਆਪਣੇ ਮਨੋਰੰਜਨ ਰਾਹੀਂ ਹਰ ਇੱਕ ਦੇ ਦਿਲਾਂ 'ਤੇ ਕਬਜ਼ਾ ਕੀਤਾ ਹੈ। 

ਚੈੱਨਲ ਆਪਣੀਆਂ ਵਿਲੱਖਣ, ਨਵੀਆਂ ਅਤੇ ਦਿਲਚਸਪ ਕਹਾਣੀਆਂ ਨੂੰ ਦਿਖਾ ਕੇ ਦਰਸ਼ਕਾਂ ਦੇ ਲਈ ਇੱਕੋਂ ਇੱਕ ਮਨੋਰੰਜਨ ਦਾ ਸਾਧਨ ਬਣ ਗਿਆ ਹੈ। ਅਸੀਂ ਆਪਣੇ ਦਰਸ਼ਕਾਂ ਲਈ ਮਨੋਰੰਜਨ ਦੀ ਇੱਕ ਨਵੀਂ ਦੁਨੀਆਂ ਤਿਆਰ ਕੀਤੀ ਹੈ ਜੋ ਉਹਨਾਂ ਨੂੰ ਫ਼ਿਲਮਾਂ ਅਤੇ ਫਿਕਸ਼ਨ-ਨਾਨ ਫਿਕਸ਼ਨ ਕਹਾਣੀਆਂ ਦੀ ਪੇਸ਼ ਕਰਦੀ ਹੈ। ਅਸੀਂ ਚੈਨਲ ਨੂੰ ਦਰਸ਼ਕਾਂ ਦੇ ਘਰਾਂ ਅਤੇ ਦਿਲਾਂ ਵਿੱਚ ਮਜ਼ਬੂਤੀ ਨਾਲ ਜੋੜਨ ਲਈ ਅੱਗੇ ਵਧਦੇ ਹੋਏ ਸਾਡੇ ਪ੍ਰੋਗਰਾਮਾਂ ਦੇ ਮਿਸ਼ਰਣ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਾਂ।”