5 Dariya News

ਕੀ ਇਸ ਵਾਰ, ਦੀਆ ਜਿੰਦਗੀ ਦੀ ਖੇਡ ਵਿੱਚ ਹਾਰ ਮੰਨ ਲਵੇਗੀ?

5 Dariya News

ਚੰਡੀਗੜ੍ਹ 11-Jan-2023

ਸ਼ੋਅ "ਸਾਂਝਾ ਸੁਫ਼ਨਾ" ਵਿੱਚ ਇੱਕ ਪਾਸੇ ਦੀਆ ਦੇ ਘਰ ਦੀਆਂ ਜਿੰਮੇਦਾਰੀਆਂ ਦੇ ਨਾਲ-ਨਾਲ ਖੇਡ ਲਈ ਵੀ ਪੂਰੀ ਤਿਆਰੀ ਕਰ ਰਹੀ ਹੈ ਪਰ ਦੂਜੇ ਪਾਸੇ ਰੰਧਾਵਾ ਹਾਊਸ ਵਿੱਚ ਪੰਡਿਤ ਪੁਰੋਹਿਤ ਜੀ ਦੀਆ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਹਨ।ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਦੀਆ ਨੂੰ ਹਰ ਤਰ੍ਹਾਂ ਲਈ ਤਿਆਰ ਹੋਣ ਦੀ ਪੂਰੀ ਲੋੜ ਹੈ ਤਾਂ ਕਿ ਉਸਨੂੰ ਨਵਾਂ ਕੋਚ ਉਸਨੂੰ ਟ੍ਰੇਨਿੰਗ ਦੇਣ ਲਈ ਤਿਆਰ ਹੋ ਸਕੇ ਜਿਸ ਵਿਚ ਅਰਜ ਉਸਦਾ ਪੂਰੀ ਤਰ੍ਹਾਂ ਸਾਥ ਦੇ ਰਿਹਾ ਹੈ। 

ਅੱਜ ਦੇ ਐਪੀਸੋਡ ਵਿੱਚ ਅਸੀਂ ਦੇਖਾਂਗੇ ਕਿ ਪੁਰੋਹਿਤ ਜੀ, ਘਰ ਦੀ ਨੂੰਹ 'ਦੀਆ' ਨੂੰ ਸਪੋਰਟਸ ਡਰੈੱਸ 'ਚ ਦੇਖ ਕੇ ਹੈਰਾਨ ਅਤੇ ਗੁੱਸੇ ਵਿਚ ਆ ਜਾਂਦੇ ਹਨ। ਦੀਆ ਨੂੰ ਇਹਨਾਂ ਕੱਪੜਿਆਂ 'ਚ ਦੇਖ ਪੁਰੋਹਿਤ ਜੀ ਦੀ ਕੀ ਪ੍ਰਤੀਕਿਰਿਆ ਹੋਵੇਗੀ? ਹੁਣ ਕੀ ਕਰਨਗੇ ਦੀਆ ਅਤੇ ਅਰਜ? ਜਾਨਣ ਲਈ, ਦੇਖੋ 'ਸਾਂਝਾ ਸੁਫ਼ਨਾ' ਸ਼ਾਮ 7 ਵਜੇ ਸਿਰਫ ਜ਼ੀ ਪੰਜਾਬੀ ਤੇ।