5 Dariya News

ਐਡਵੋਕੇਟ ਚੱਢਾ ਨੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਚੱਲ ਰਹੇ ਯੂਨਿਟਾਂ ਦਾ ਲਿਆ ਜਾਇਜ਼ਾ

5 Dariya News

ਰੂਪਨਗਰ 06-Jan-2023

ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਰੂਪਨਗਰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਵਿਖੇ ਚੱਲ ਰਹੇ ਯੂਨਿਟਾਂ ਦਾ ਦੌਰਾ ਕੀਤਾ।ਇਸ ਦੌਰੇ ਦੌਰਾਨ ਮਾਡਲ ਰੂਮ ਅਤੇ ਕੰਟਰੋਲ ਰੂਮ ਦਾ ਨਿਰੀਖਣ ਕੀਤਾ ਐਡਵੋਕੇਟ ਚੱਢਾ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਸਾਰੇ ਚਾਰ ਯੂਨਿਟ ਚੱਲ ਰਹੇ ਸਨ ਅਤੇ ਪੰਜਾਬ ਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਵਿੱਚ ਯੋਗਦਾਨ ਪਾ ਰਹੇ ਸਨ ਜਦੋਂ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ 4 ਯੂਨਿਟਾਂ ਵਿੱਚੋਂ 1 ਯੂਨਿਟ ਨਹੀਂ ਚੱਲ ਰਿਹਾ ਸੀ।

ਵਿਧਾਇਕ ਚੱਢਾ ਨੇ ਅੱਗੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਵਲੋਂ ਪਿਛਲੇ ਸਾਲ ਦਸੰਬਰ ਦੇ ਮਹੀਨੇ ਵਿੱਚ 173 ਐਲ.ਯੂ. ਜਨਰੇਟ ਕੀਤਾ ਸੀ ਜਦੋਂ ਕਿ ਇਸ ਸਾਲ ਮੰਗ ਵਧਣ ਕਾਰਨ 3046 ਐਲ.ਯੂ. ਪੈਦਾ ਹੋਏ ਸਨ।ਐਡਵੋਕੇਟ ਚੱਢਾ ਨੇ ਦੱਸਿਆ ਕਿ ਰਾਤ ਸਮੇਂ ਇਸ ਲਏ ਗਏ ਜਾਇਜ਼ੇ ਅਨੁਸਾਰ ਥਰਮਲ ਪਲਾਂਟ ਰੋਪੜ ਦੇ ਕੰਮਕਾਜ ਦਾ ਪ੍ਰਬੰਧ ਦੇਖ ਕੇ ਖੁਸ਼ੀ ਹੋਈ ਕਿ ਸਰਦੀਆਂ ਦੇ ਮੌਸਮ ਚ ਵੀ ਇਸ ਥਰਮਲ ਦੇ ਚਾਰੋਂ ਯੂਨਿਟ ਚੱਲ ਰਹੇ ਹਨ ਅਤੇ ਬਿਜਲੀ ਦੀ ਜਰੂਰਤ ਪੂਰੀ ਕਰ ਰਹੇ ਹਨ। 

ਇਹ ਉਹੀ ਥਰਮਲ ਹੈ ਜਿਸਦੇ ਯੂਨਿਟ ਪਹਿਲਾਂ ਗਰਮੀਆਂ ਚ ਵੀ ਬੰਦ ਰੱਖੇ ਜਾਂਦੇ ਸਨ, ਜਿਸਦੇ 2 ਯੂਨਿਟਾਂ ਨੂੰ ਢਹਿ ਢੇਰੀ ਵੀ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ਼ ਹੁਣ ਇਹ ਥਰਮਲ ਚੱਲ ਰਿਹਾ ਹੈ ਜਿੱਥੇ ਇਹ ਬਿਜਲੀ ਦੀ ਜਰੂਰਤ ਤਾਂ ਪੂਰੀ ਕਰੇਗਾ ਹੀ ਉੱਥੇ ਹੀ ਕੰਮ ਕਰਨ ਵਾਲੇ ਕਾਮਿਆਂ ਦੀ ਮਿਹਨਤ ਦਾ ਸਹੀ ਮੁੱਲ ਉਤਾਰਨ ਦਾ ਵੀ ਰਾਹ ਪੱਧਰਾ ਹੋਏਗਾ।