5 Dariya News

ਸ਼੍ਰੀ ਵਿਸ਼ਵ ਬੰਧੁ ਆਰੀਆ ਪ੍ਰਧਾਨ ਆਰੀਆ ਸਮਾਜ ਖਰੜ ਦੀ ਅਗੁਵਾਈ ਹੇਠ ਆਰੀਆ ਸਮਾਜ ਖਰੜ ਦੀ ਇਕ ਵਿਸ਼ੇਸ਼ ਬੈਠਕ ਹੋਈ

5 Dariya News

ਖਰੜ 03-Jan-2023

ਅੱਜ ਆਰੀਆ ਸਮਾਜ ਖਰੜ ਕਿ ਇਕ ਵਿਸ਼ੇਸ਼ ਬੈਠਕ ਸ਼੍ਰੀ ਵਿਸ਼ਵ ਬੰਧੁ ਆਰੀਆ ਪ੍ਰਧਾਨ ਆਰੀਆ ਸਮਾਜ ਖਰੜ ਦੀ ਅਗੁਵਾਈ ਹੇਠ ਹੋਈ ।ਇਸ ਬਾਰੇ ਇਕ ਪ੍ਰੈਸ ਨੋਟ ਜਾਰੀ ਕਰਦੇ ਆਰੀਆ ਸਮਾਜ ਖਰੜ ਦੇ ਪ੍ਰੈਸ ਸਕੱਤਰ ਸ਼੍ਰੀ ਰੋਹਿਤ ਮਿਸ਼ਰਾ ਨੇ ਜਾਣਕਾਰੀ ਸਾਂਝਾ ਕੀਤੀ ।

ਸ਼੍ਰੀ ਮਿਸ਼ਰਾ ਨੇ ਦੱਸਿਆ ਕਿ ਇਸ ਬੈਠਕ ਵਿਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਆਰੀਆ ਸਮਾਜ ਖਰੜ ਵਲੋਂ ਇਕ ਵਿਸ਼ਾਲ 9 ਦੀਨਾ ਕਾਰਏਕਰਮ ਉਲੀਕਿਆ ਗਿਆ ਹੈ ਜੋ ਕਿ 30 ਜਨਵਰੀ ਤੋਂ  5 ਫਰਬਰੀ 2023 ਨੂੰ ਸ੍ਰੀ ਰਾਮ ਭਵਨ ਖਰੜ ਵਿਖੇ ਹੋਵੇਗਾ ।

ਜਿਸ ਵਿਚ  ਰੋਜ਼ਾਨਾ ਦੋ ਟਾਈਮ ਸਵੇਰੇ ਤੇ ਸ਼ਾਮ ਹਵਨ ਯਗ ਹਵੇਗਾ ਤੇ ਰਿਸੀ ਭੋਜ ਜੋਵੇਗਾ  ਅਤੇ ਭਜਨ ਗਾਣ ਤੇ ਵੱਖ ਵੱਖ ਵਿਸ਼ੇਆਂ ਤੇ ਬੋਧਿਕ ਰਹੇਗਾ ਅਤੇ ੨ ਫਰਬਰੀ ਨੂੰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਦਰਸਾਉਂਦੀ ਹੋਈ ਵਿਸ਼ਾਲ ਸੋਭਾ ਯਾਰਤਾ ਕੱਢੀ  ਜਾਵੇਗੀ ।

5 ਫਰਵਰੀ ਨੂੰ 101 ਕੁੰਡੀਏ ਮਹਾਯਗ ਹੋਵੇਗਾ ਇਸ ਨੂੰ ਆਰੀਆ ਸਮਾਜ ਖਰੜ ਦੇ ਇਤਿਹਾਸ ਦਾ ਸਬ ਤੋਂ ਵੱਡਾ ਮਹੋਤਸਵ ਬਣਾਉਣ ਦੀ ਯੋਜਨਾ ਹੈ ਇਸ ਮਹੋਤਸਵ ਦੇ ਮੁਖ ਮਹਿਮਾਨ ਗੁਜਰਾਤ ਦੇ ਰਾਜਪਾਲ ਅਚਾਰੀਆ ਦੇਵਵਰਤ  ਜੀ ਹੋਣਗੇ ।

ਇਸ ਵਿਚ ਵਕਤਾਂ ਵਜੋਂ ਸੁਬੁਹੀ ਖਾਨ,ਐੱਸ ਐੱਸ  ਸੰਧੂ ,ਹਰਮੋਹਿੰਦਰ  ਸਿੰਘ  ਬੇਦੀ ,ਡਾ  ਰਜਨੀਸ਼  ਅਰੋੜਾ,ਵਿਦੇਹ  ਯੋਗੀ ,ਡਾ ਰਾਜਿੰਦਰ  ਸਿੰਘ ਤੇ ਆਰੀਆ ਜਗਤ ਦੇ ਹੋਰ ਵਿਦਵਾਨ ਰਹਿਣਗੇ ਤੇ ਭਜਨ  ਉਪਦੇਸ਼ਕ ਵਜੋਂ ਅੰਜਲੀ ਆਰੀਆ ਤੇ ਦਿਨੇਸ਼ ਪਥਿਕ ਜੀ ਰਹਿਣਗੇ ਇਸ ਕਾਰਏਕਰਮ ਦੇ ਸੰਜੋਜਕ ਸ੍ਰੀ ਵਿਕਾਸ ਗਰਗ ਜੀ ਨੂੰ ਬਣਾਇਆ ਗਿਆ ਹੈ ।

ਇਸ ਬੈਠਕ ਵਿਚ ਸ਼੍ਰੀ ਵਿਜੈ ਧਵਨ ,ਵਿਸ਼ਨੂੰ ਮਿੱਤਲ ,ਵਿਜੈ ਅੱਗਰਵਾਲ ,ਪੰਡਿਤ ਰਾਕੇਸ਼ ਕੁਮਾਰ ,ਜਗਦੀਸ਼ ਗੁਪਤਾ ,ਰਾਜਿੰਦਰ ਅਰੋੜਾ ,ਵਿਕਾਸ ਸਿੰਗਲਾ ,ਪ੍ਰਵੇਸ਼ ਸ਼ਰਮਾ ,ਸਾਹਿਲ ਗਰਗ ,ਅਨਿਰੁੱਧ ਗੁਪਤਾ ,ਪੂਨਮ ਸਿੰਗਲਾ ,ਮਿੰਟੂ ,ਆਰਤੀ ਗਰਗ ਅਤੇ ਹੋਰ ਆਰੀਆ ਸਮਾਜ ਦੇ ਮੈਂਬਰ ਮੌਜੂਦ ਸਨ।