ਗੀਤ ਢੋਲੀ ਨੂੰ ਮਿਲੇ ਸ਼ੱਕੀ ਮੋੜ: ਗੀਤ ਨੂੰ ਮੈਨੇਜਿੰਗ ਡਾਇਰੈਕਟਰ ਵਜੋਂ ਐਲਾਨ ਕੀਤਾ ਗਿਆ
5 Dariya News
ਚੰਡੀਗੜ੍ਹ 28-Dec-2022
ਅਸੀਂ ਦੇਖਿਆ ਹੈ ਕਿ ਜਸਲੀਨ ਗੀਤ ਢੋਲੀ ਦੀ ਚਲ ਰਹੀ ਕਹਾਣੀ ਵਿੱਚ ਆਪਣੇ ਪਿਛਲੇ ਜੀਵਨ ਬਾਰੇ ਇੱਕ ਬਹੁਤ ਹੀ ਮਹੱਤਵਪੂਰਨ ਰਾਜ਼ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲ ਹੀ ਵਿੱਚ, ਜਸਲੀਨ ਨੂੰ ਉਸ ਔਰਤ ਬਾਰੇ ਪਤਾ ਚਲਦਾ ਹੈ ਜਿਸਨੂੰ ਉਹ ਸਾਲਾਂ ਤੋਂ ਮਰੀ ਹੋਈ ਮੰਨਦੀ ਸੀ, ਅਤੇ ਉਹ ਹੁਣ ਇੱਕ ਤਸਵੀਰ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਉਸਦੀ ਜ਼ਿੰਦਗੀ ਦੇ ਵੱਡੇ ਰਾਜ਼ ਦਾ ਹਿੱਸਾ ਹੈ।
ਦੂਜੇ ਪਾਸੇ, ਗੀਤ, ਭੈਰਵੀ ਅਤੇ ਜਸਲੀਨ ਦੇ ਰਿਸ਼ਤੇ ਦੀ ਸੱਚਾਈ ਜਾਣਨ ਲਈ ਕੋਈ ਮੌਕਾ ਨਹੀਂ ਛੱਡ ਰਹੀ। ਇਸਦੇ ਨਾਲ ਹੀ, ਮਹਿਰਾ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ ਕਿਓਂਕਿ ਜੇਕੇ ਮਹਿਰਾ ਨੇ ਗੀਤ ਨੂੰ ਆਪਣੀ ਕੰਪਨੀ ਦਾ ਮੈਨੇਜਿੰਗ ਡਾਇਰੈਕਟਰ ਵੱਜੋਂ ਘੋਸ਼ਿਤ ਕਰ ਦਿੱਤਾ ਹੈ।ਅਸਲੀਅਤ 'ਚ ਕੀ ਛੁਪਾ ਰਹੀ ਹੈ ਜਸਲੀਨ? ਗੀਤ ਕੰਪਨੀ ਦੇ ਐਮਡੀ ਵਜੋਂ ਆਪਣੇ ਅਹੁਦੇ ਦਾ ਫਾਇਦਾ ਕਿਵੇਂ ਚੁੱਕੇਗੀ? ਦੇਖੋ ਗੀਤ ਢੋਲੀ ਅੱਜ ਰਾਤ 8 ਵਜੇ ਜ਼ੀ ਪੰਜਾਬੀ 'ਤੇ।