5 Dariya News

ਚਿਤਕਾਰਾ ਇੰਟਰਨੈਸ਼ਨਲ ਸਕੂਲ, ਪੰਚਕੂਲਾ ਵਿੱਚ ‘‘ਮਸਾਲੇਦਾਰ’’ ਸਲਾਨਾ ਪ੍ਰੋਗਰਾਮ ਦਾ ਆਯੋਜਨ

5 Dariya News

ਪੰਚਕੂਲਾ 18-Dec-2022

ਚਿਤਕਾਰਾ ਇੰਟਰਨੈਸ਼ਨਲ ਸਕੂਲ ਪੰਚਕੂਲਾ ਨੇ ਆਪਣੀ ਪਹਿਲੀ ਵਰ੍ਹੇਗੰਢ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਮਨਾਈ। ਇਸ ਮੌਕੇ ਤੇ ਮੁੱਖ ਮਹਿਮਾਨ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਮਾਣਯੋਗ ਸ੍ਰੀ ਗਿਆਨਚੰਦ ਗੁਪਤਾ, ਪੰਚਕੂਲਾ ਦੇ  ਦੇ ਭਾਜਪਾ ਕੌਂਸਲਰ ਅਤੇ ਸਪੀਕਰ ਦੇ ਵਿਸ਼ੇਸ਼ ਡਿਊਟੀ ਅਧਿਕਾਰੀ ਸ੍ਰੀ ਸਤੀਸ਼ ਕੁਮਾਰ ਸ਼ਾਮਿਲ ਸਨ।

 ਇਸ ਮੌਕੇ ਤੇ ਡਾ. ਅਸ਼ੋਕ ਕੇ. ਚਿਤਕਾਰਾ, ਚਾਂਸਲਰ, ਚਿਤਕਾਰਾ ਯੂਨੀਵਰਸਿਟੀ, ਪੰਜਾਬ ਅਤੇ ਹਿਮਾਚਲ ਪ੍ਰਦੇਸ਼, ਡਾ. ਮਧੂ ਚਿਤਕਾਰਾ, ਪ੍ਰੋ-ਚਾਂਸਲਰ, ਚਿਤਕਾਰਾ ਯੂਨੀਵਰਸਿਟੀ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਅਤੇ ਪ੍ਰਧਾਨ, ਚਿਤਕਾਰਾ ਇੰਟਰਨੈਸ਼ਨਲ ਸਕੂਲ, ਚੰਡੀਗੜ੍ਹ ਅਤੇ ਪੰਚਕੂਲਾ ਵੀ ਖਾਸ਼ ਤੌਰ ਤੇ ਹਾਜ਼ਰ ਸਨ। ਚਿਤਕਾਰਾ ਇੰਟਰਨੈਸ਼ਨਲ ਸਕੂਲ ਚੰਡੀਗੜ੍ਹ ਅਤੇ ਪੰਚਕੂਲਾ ਦੀ ਡਾਇਰੈਕਟਰ ਡਾ. ਨਿਯਤੀ ਚਿਤਕਾਰਾ ਨੇ ਸਾਰੇ ਪਤਵੰਤਿਆਂ ਅਤੇ ਮਾਪਿਆਂ ਦਾ ਸਵਾਗਤ ਕੀਤਾ।

 ਸਕੂਲ ਦਾ ਸਲਾਨਾ ਪ੍ਰੋਗਰਾਮ ਹਰੇਕ ਵਿਦਿਆਰਥੀ ਨੂੰ ਆਪਣੀ ਸਮਰੱਥਾ ਦੀ ਪੜਚੋਲ ਕਰਨ ਅਤੇ ਪ੍ਰਦਰਸ਼ਿਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਆਪਣੇ ਪਹਿਲੇ ਸਲਾਨਾ ਪ੍ਰੋਗਰਾਮ ਵਿੱਚ, ਸਕੂਲ ਨੇ ਮਸਾਲਿਆਂ ਦੀ ਇੱਕ ਸੁੰਦਰ ਲੜੀ ਪ੍ਰਦਰਸ਼ਿਤ ਕੀਤੀ ਜਿਸ ਵਿੱਚ ਦੁਨੀਆ ਭਰ ਦੇ ਮਿਸ਼ਰਤ ਮਸਾਲੇ, ਪਪਰਿਕਾ, ਜੈਫ਼ਲ, ਕਾਲੀ ਮਿਰਚ, ਇਲਾਇਚੀ,  ਕੇਸਰ, ਹਿੰਗ, ਅਜਵਾਇਣ, ਹਲਦੀ ਆਦਿ ਦੇ ਗੁਣ ਅਤੇ ਫਾਇਦਿਆਂ ਨੂੰ ਕਿੰਡਰਗਾਰਟਨ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਵੱਲੋਂ ਕਲਾਤਮਕ ਢੰਗ ਨਾਲ ਪੇਸ਼ ਕੀਤਾ ਗਿਆ।

 ਪ੍ਰੋਗਰਾਮ ਦੀ ਥੀਮ ‘‘ਸਪਾਈਸ ਬਾਕਸ – ਮਸਾਲੇ ਸੁਆਦ ਅਨੁਸਾਰ’’ ਦੇ ਅਨੁਸਾਰ, ਪ੍ਰੋਗਰਾਮ ਚੱਲਿਆ ਜਿਸ ਵਿੱਚ ਇੱਕ ਵਿਸ਼ਾਲ ਮਨੁੱਖੀ ਆਕਾਰ ਅਤੇ ਮੋਟਰਾਈਜ਼ਡ ਮਸਾਲਾ ਬਨਾਉਣ ਦੇ ਯੰਤਰ ਦੁਆਰਾ ਇੱਕ ਜਗਮਗਾਉਂਦੇ ਵਿਸ਼ਵ ਨਕਸ਼ੇ ਦੇ ਸ਼ਾਨਦਾਰ ਪਿਛੋਕੜ ਵਿੱਚ ਵੱਖ-ਵੱਖ ਮਸਾਲਿਆਂ ਦੇ ਜਨਮ ਬਾਰੇ ਦੱਸਿਆ ਗਿਆ।

 ਪ੍ਰੋਗਰਾਮ ਦੀ ਸ਼ੁਰੂਆਤ ਸ਼ਮਹਾਂ ਰੌਸ਼ਨ ਕਰਕੇ ਹੋਈ ਅਤੇ ਇਸ ਤੋਂ ਬਾਅਦ ਵੱਖ-ਵੱਖ ਮਸਾਲਿਆਂ ਦੇ ਨਾਲ-ਨਾਲ ਵੱਖ-ਵੱਖ ਮਸਾਲਿਆਂ ਤੇ ਸ਼ਾਨਦਾਰ ਵਿਸ਼ੇਸ਼ ਪ੍ਰਦਰਸ਼ਨ ਨੇ ਪ੍ਰੋਗਰਾਮ ਵਿੱਚ ਮੌਜੂਦ ਪਤਵੰਤਿਆਂ ਦਾ ਮਨ ਮੋਹ ਲਿਆ। ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਅਤੇ ਨੈਸ਼ਨਲ ਪਾਲਿਸੀ ਆਨ ਐਜੂਕੇਸ਼ਨ 2020 ਦੇ ਮਿਸ਼ਨ ਦੇ ਅਨੁਸਾਰ, ਸਕੂਲ ਨੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਿਸ ਵਿੱਚ ਡਾਂਸ, ਸੰਗੀਤਕ ਅਤੇ ਅਦਾਕਾਰੀ ਦੇ ਪ੍ਰਦਰਸ਼ਨਾਂ ਦੌਰਾਨ ਪਾਵਰ ਪੁਆਇੰਟ ਪੇਸ਼ਕਾਰੀਆਂ ਦੁਆਰਾ ਅਕਾਦਮਿਕ ਅਤੇ ਸਹਿ-ਪਾਠਕ੍ਰਮ ਦੀਆਂ ਗਤੀਵਿਧੀਆਂ ਦੇ ਇੱਕ ਮਜ਼ਬੂਤ ਤਾਲਮੇਲ ਨੂੰ ਪ੍ਰਦਰਸ਼ਿਤ ਕੀਤਾ ਗਿਆ।

 ਪ੍ਰੋਗਰਾਮ ਨੇ ਅਸਲ ਵਿੱਚ ਹਰੇਕ ਵਿਦਿਆਰਥੀ ਨੂੰ ਵੱਖ-ਵੱਖ ਮਸਾਲਿਆਂ ਦਾ ਗਿਆਨ ਪ੍ਰਾਪਤ ਕਰਨ, ਟੀਮ ਭਾਵਨਾ ਬਾਰੇ ਸਿੱਖਣ, ਕਲਾਤਮਕ ਪ੍ਰਗਟਾਵੇ ਦਾ ਮੌਕਾ, ਅਤੇ ਸਟੇਜ ਦੇ ਡਰ ਨੂੰ ਦੂਰ ਕਰਨ ਦਾ ਇੱਕ ਵਧੀਆ ਮੌਕਾ ਪ੍ਰਦਾਨ ਕੀਤਾ। ਇਸ ਤੋਂ ਇਲਾਵਾ, ਪ੍ਰੋਗਰਾਮ ਨੇ ਵਿਦਿਆਰਥੀਆਂ ਨੂੰ ਮਸਾਲਿਆਂ ਦੀ ਮਹੱਤਤਾ ਨੂੰ ਸਮਝਣ ਦੇ ਨਾਲ-ਨਾਲ ਖਾਸ਼ ਤੌਰ ਤੇ ਰਸੋਈ ਕਲਾ, ਦਵਾਈ ਜਾਂ ਕਿਸੇ ਹੋਰ ਸਬੰਧਿਤ ਖੇਤਰ ਵਿੱਚ ਕਰੀਅਰ ਵਿੱਚ ਅੱਗੇ ਵਧਣ ਅਤੇ ਉਨ੍ਹਾਂ ਵਿੱਚ ਰੁਜ਼ਗਾਰ ਹੁਨਰ ਨੂੰ ਵਿਕਸਿਤ ਕਰਨ ਵਿੱਚ ਗਿਆਨ ਵਿੱਚ ਵਾਧੇ ਲਈ ਮਦਦ ਕੀਤੀ।

 ਮਾਣਯੋਗ ਮੁੱਖ ਮਹਿਮਾਨ ਸ੍ਰੀ ਗਿਆਨਚੰਦ ਗੁਪਤਾ ਨੇ ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਸਖ਼ਤ ਮਿਹਨਤ ਦੀਆਂ ਕਦਰਾਂ-ਕੀਮਤਾਂ ਨੂੰ ਉਜਾਗਰ ਕੀਤਾ ਅਤੇ ਉਨ੍ਹਾਂ ਵਿੱਚ ਟੀਮ ਭਾਵਨਾ, ਲਗਨ ਅਤੇ ਇਮਾਨਦਾਰੀ ਦੀ ਮਹੱਤਤਾ ਤੇ ਜ਼ੋਰ ਦੇਣ ਤੋਂ ਇਲਾਵਾ ਇਹ ਦੱਸਿਆ ਕਿ ਅਕਾਦਮਿਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਦੋਵਾਂ ਵਿੱਚ ਹਿੱਸਾ ਲੈਣਾ ਜ਼ਰੂਰੀ ਹੈ। ਸ਼੍ਰੀ ਗਿਆਨਚੰਦ ਗੁਪਤਾ ਨੇ ਆਪਣੇ ਜੀਵਨ ਸਫਰ ਨੂੰ ਉਹਨਾਂ ਨਾਲ ਸਾਂਝਾ ਕਰਦੇ ਹੋਏ ਨੌਜਵਾਨਾਂ ਨੂੰ ਆਪਣੇ ਸੁਪਨਿਆਂ ਨੂੰ ਦ੍ਰਿੜ ਵਿਸ਼ਵਾਸ ਅਤੇ ਉਤਸ਼ਾਹ ਨਾਲ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ।

ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ, ਡਾ. ਨਿਯਤੀ ਚਿਤਕਾਰਾ ਨੇ ਕਿਹਾ, ‘‘ਕਿ ਮੈਂ ਮੁੱਖ ਮਹਿਮਾਨਾਂ ਅਤੇ ਸਨਮਾਨਿਤ ਮਹਿਮਾਨਾਂ ਦੀ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹ ਪ੍ਰੋਗਰਾਮ ਨੂੰ ਸ਼ਾਨੋ-ਸ਼ੌਕਤ ਨਾਲ ਪੂਰਾ ਕਰਨ ਲਈ ਸਮਾਂ ਕੱਢ ਕੇ ਆਏ। ਅਸੀਂ ਸਕੂਲ ਵਿੱਚ ਨੌਜਵਾਨ ਦਿਮਾਗ਼ਾਂ ਦੇ ਸੰਪੂਰਨ ਵਿਕਾਸ ਤੇ ਧਿਆਨ ਕੇਂਦਰਿਤ ਕਰਦੇ ਹਾਂ ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਬੱਚੇ ਜਿਸ ਤਰ੍ਹਾਂ ਦੀ ਸਿੱਖਿਆ ਪ੍ਰਾਪਤ ਕਰਦੇ ਹਨ, ਉਹ ਉਨ੍ਹਾਂ ਦੀ ਸਫ਼ਲਤਾ ਨੂੰ ਨਿਰਧਾਰਤ ਕਰਦੀ ਹੈ। 

ਇਸ ਤੋਂ ਇਲਾਵਾ ਅਜਿਹੇ ਪ੍ਰੋਗਰਾਮਾਂ ਰਾਹੀਂ ਅਸੀਂ ਸੀ.ਆਈ.ਐਸ.  ਦੀ ਵਿਰਾਸਤ ਦਾ ਜਸ਼ਨ ਮਨਾਉਂਦੇ ਹਾਂ, ਜਿਸ ਦੇ ਤਹਿਤ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨੂੰ ਦੁਨੀਆ ਨਾਲ ਸਾਂਝਾ ਕਰਨ ਦਾ ਮੌਕਾ ਮਿਲਦਾ ਹੈ। ਮੈਂ ਸਕੂਲ ਦੇ ਹਿੱਤਧਾਰਕਾਂ ਦਾ ਇਸ ਮੌਕੇ ਤੇ ਹਿੱਸਾ ਲੈਣ ਲਈ ਵੀ ਧੰਨਵਾਦ ਕਰਦੀ ਹਾਂ ਅਤੇ ਉਮੀਦ ਕਰਦੀ ਹਾਂ ਕਿ ਤੁਸੀਂ ਬੱਚਿਆਂ ਦੇ ਪ੍ਰਦਰਸ਼ਨ ਦਾ ਆਨੰਦ ਲਿਆ ਹੋਵੇਗਾ। ਸਾਰੇ ਭਾਗੀਦਾਰਾਂ ਨੂੰ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਸ ਤਰ੍ਹਾਂ ਮਸਾਲੇ ਇੱਕ ਪਕਵਾਨ ਨੂੰ ਸੁਆਦ ਦਿੰਦੇ ਹਨ, ਉਸੇ ਤਰ੍ਹਾਂ ਤੁਹਾਡੇ ਸ਼ਾਨਦਾਰ ਪ੍ਰਦਰਸ਼ਨ ਨੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।’’