ਰਾਣਾ ਗੁਰਮੀਤ ਸੋਢੀ ਨੂੰ ਬੀਜੇਪੀ ਦੀ ਰਾਸ਼ਟਰੀ ਕਮੇਟੀ ਦਾ ਮੈਂਬਰ ਨਿਯੁਕਤ ਕਰਨ ਤੇ ਹਾਈਕਮਾਨ ਦਾ ਧੰਨਵਾਦ : ਸੁਖਵਿੰਦਰ ਸਿੰਘ ਬਿੰਦਰਾ
5 Dariya News
ਲੁਧਿਆਣਾ 03-Dec-2022
ਬੀਜੇਪੀ ਦੇ ਸੀਨੀਅਰ ਨੇਤਾ ਸੁਖਵਿੰਦਰ ਸਿੰਘ ਬਿੰਦਰਾ ਨੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਬੀਜੇਪੀ ਦੇ ਸੀਨੀਅਰ ਨੇਤਾ ਰਾਣਾ ਗੁਰਮੀਤ ਸਿੰਘ ਸੋਢੀ ਫਿਰੋਜ਼ਪੁਰ ਨੂੰ ਬੀਜੇਪੀ ਦੀ ਰਾਸ਼ਟਰੀ ਕਮੇਟੀ ਦਾ ਵਿਸ਼ੇਸ਼ ਮੈਂਬਰ ਨਿਯੁਕਤ ਕਰਨ ਤੇ ਹਾਈ ਕਮਾਨ ਦਾ ਬਹੁਤ ਧੰਨਵਾਦ ਕੀਤਾ। ਉਨ੍ਹਾਂ ਰਾਣਾ ਗੁਰਮੀਤ ਸੋਢੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪਾਰਟੀ ਪ੍ਰਤੀ ਇਮਾਨਦਾਰੀ ਨਾਲ ਕੰਮ ਕਰਨ ਤੇ ਹਮੇਸ਼ਾਂ ਵੱਡੀ ਪ੍ਰਾਪਤੀ ਹੁੰਦੀ ਹੈ।
ਇਹ ਨਿਯੁਕਤੀ ਪੰਜਾਬ ਵਾਸੀਆਂ ਲਈ ਬੜੇ ਮਾਣ ਦੀ ਗੱਲ ਹੈ। ਸੋਢੀ ਹਮੇਸ਼ਾ ਲੋਕ ਸੇਵਾ ਵਿਚ ਮੋਹਰੀ ਰਹਿੰਦੇ ਹਨ। ਬਿੰਦਰਾ ਨੇ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ, ਰਾਸ਼ਟਰੀ ਮਹਾਂਸਚਿਵ ਅਰੁਣ ਸਿੰਘ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ।