ਐਡਵੋਕੇਟ ਚੱਢਾ ਨੇ ਪਿੰਡ ਸਾਹੋਮਾਜਰਾ ਵਿਖੇ ਸਾਬਕਾ ਫ਼ੌਜੀਆਂ ਵੱਲੋਂ ਬਣਾਏ ਬੱਸ ਅੱਡੇ ਦਾ ਉਦਘਾਟਨ ਕੀਤਾ
5 Dariya News
ਰੂਪਨਗਰ 02-Dec-2022
ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਪਿੰਡ ਸਾਹੋਮਾਜਰਾ (ਘਨੌਲੀ-ਨਾਲਾਗੜ੍ਹ ਰੋਡ) ਵਿਖੇ ਸਾਬਕਾ ਫ਼ੌਜੀਆਂ ਵੱਲੋਂ ਬਣਾਏ ਗਏ ਬੱਸ ਅੱਡੇ ਦਾ ਉਦਘਾਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਦੱਸਿਆ ਕਿ ਇਹ ਬੱਸ ਅੱਡਾ ਇਸ ਪਿੰਡ ਦੇ ਹੀ ਸਾਬਕਾ ਫੌਜੀ ਭਰਾਵਾਂ ਸ਼੍ਰੀ ਚੰਦਨ ਠਾਕੁਰ ਤੇ ਸ਼੍ਰੀ ਕ੍ਰਿਸ਼ਨ ਠਾਕੁਰ ਪੁੱਤਰ ਸ਼੍ਰੀ ਪ੍ਰੇਮ ਕੁਮਾਰ ਵਲੋਂ ਆਪਣੇ ਨਿੱਜੀ ਖ਼ਰਚਾ ਕਰਕੇ ਸੇਵਾ ਨਿਭਾਉਂਦੇ ਹੋਏ ਇਹ ਬੱਸ ਅੱਡਾ ਆਪਣੇ ਪਿੰਡ ਵਿੱਚ ਬਣਾਇਆ ਗਿਆ।
ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਕਾਫ਼ੀ ਦੇਰ ਤੋਂ ਬੱਸ ਅੱਡਾ ਨਾ ਹੋਣ ਕਰਕੇ ਪਿੰਡ ਵਾਸੀਆਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਪ੍ਰੰਤੂ ਹੁਣ ਬੱਸ ਅੱਡੇ ਦੀ ਉਸਾਰੀ ਹੋ ਜਾਣ ਤੇ ਪਿੰਡ ਵਾਸੀਆਂ ਨੂੰ ਇਸਦਾ ਕਾਫੀ ਲਾਭ ਮਿਲੇਗਾ। ਇਸ ਮੌਕੇ ਪਿੰਡ ਸਾਹੋ ਮਾਜਰਾ ਦੇ ਸਰਪੰਚ ਸ. ਸੁਖਵਿੰਦਰ ਸਿੰਘ, ਸ਼੍ਰੀ ਕ੍ਰਿਸ਼ਨ ਘਨੋਲਾ, ਡਾ. ਜਤਿੰਦਰ, ਹਰਿੰਦਰ ਸਿੰਘ ਬਿੱਲਾ, ਅਤੇ ਐਡਵੋਕੇਟ ਸ਼੍ਰੀ ਰਵੀਸ਼ ਹਾਜ਼ਰ ਸਨ।