5 Dariya News

ਸੀ.ਜੀ.ਸੀ. ਝੰਜੇੜੀ ਕੈਂਪਸ ਵੱਲੋਂ ਕਾਬਿਲ ਜ਼ਰੂਰਤਮੰਦ ਵਿਦਿਆਰਥੀਆਂ ਲਈ 10 ਕਰੋੜ ਦੀ ਸਕਾਲਰਸ਼ਿਪ ਦੀ ਕੀਤੀ ਸ਼ੁਰੂਆਤ

ਕੁਲਤਾਰ ਸਿੰਘ ਸਿਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਸਕਾਲਰਸ਼ਿਪ ਸਕੀਮ ਕੀਤੀ ਲਾਂਚ

5 Dariya News

ਮੋਹਾਲੀ 27-Nov-2022

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵੱਲੋਂ ਸੈਸ਼ਨ 2022-23 ਲਈ  ਦਸ ਕਰੋੜ ਦੀ ਸਕਾਲਰਸ਼ਿਪ ਸਕੀਮ ਲਾਂਚ ਕੀਤੀ ਗਈ ਹੈ। ਇਸ ਸਕੀਮ ਤਹਿਤ ਦੋ ਹਜ਼ਾਰ ਤੋਂ ਵੀ ਜ਼ਿਆਦਾ ਵਿਦਿਆਰਥੀ ਸਕਾਲਰਸ਼ਿਪ ਹਾਸਿਲ ਕਰਕੇ ਉੱਚ ਵਿਦਿਆ ਹਾਸਿਲ ਕਰ ਸਕਣਗੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਿਧਵਾਂ ਨੇ ਇਹ ਸਕਾਲਰਸ਼ਿਪ ਲਾਂਚ ਕੀਤੀ।

 ਇਸ ਸਕੀਮ ਹਰ ਵਰਗ ਦੇ ਉਨ੍ਹਾਂ ਵਿਦਿਆਰਥੀਆਂ ਲਈ ਬਹੁਤ ਫ਼ਾਇਦੇਮੰਦ ਹੋਵੇਗੀ, ਜੋ ਕਿ ਪੜਾਈ ਵਿਚ ਤਾਂ ਕਾਬਿਲ ਹਨ ਪਰ ਵਿੱਤੀ ਕਾਰਨਾਂ ਕਰਕੇ ਆਪਣੀ ਉੱਚ ਸਿੱਖਿਆਂ ਹਾਸਿਲ ਕਰਨ ਵਿਚ ਪ੍ਰੇਸ਼ਾਨੀ ਮਹਿਸੂਸ ਕਰ ਰਹੇ ਹਨ। ਇੱਥੇ ਇਹ ਵੀ ਜ਼ਿਕਰੇਖਾਸ ਹੈ ਕਿ ਇਹ ਸਕਾਲਰਸ਼ਿਪ ਸਿਰਫ਼ ਇਕ ਸਾਲ ਦੀ ਸਕਾਲਰਸ਼ਿਪ ਨਾ ਹੋਕੇ ਵਿਦਿਆਰਥੀ ਦੀ ਡਿਗਰੀ ਪੂਰੀ ਹੋਣ ਤੱਕ ਉਸ ਦੇ ਨਾਲ ਚੱਲੇਗੀ। 

ਪਿਛਲੇ ਸਾਲ ਵੀ ਝੰਜੇੜੀ ਕੈਂਪਸ ਵੱਲੋਂ ਸੱਤ ਕਰੋੜ ਦੀ ਸਕਾਲਰਸ਼ਿਪ ਲਾਂਚ ਕੀਤੀ ਗਈ ਸੀ। ਜਿਸ ਰਾਹੀਂ ਦੇਸ਼ ਦੇ ਵੱਖ ਵੱਖ ਰਾਜਾਂ ਤੋਂ 1423 ਵਿਦਿਆਰਥੀਆਂ ਨੇ ਇਸ ਸਕਾਲਰਸ਼ਿਪ ਦਾ ਫ਼ਾਇਦਾ ਲਿਆ।ਸੀ ਜੀ ਸੀ ਗਰੁੱਪ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਸੀ ਜੀ ਸੀ ਝੰਜੇੜੀ ਕੈਂਪਸ ਵੱਲੋਂ ਸਾਲ 2021-22 ਵਿਚ ਸਮਾਜ ਦੇ ਹਰ ਵਰਗ ਦੇ ਕਾਬਿਲ ਵਿਦਿਆਰਥੀ ਲਈ ਇਹ ਸਕਾਲਰਸ਼ਿਪ ਸ਼ੁਰੂ ਕੀਤੀ ਸੀ। 

ਜਿਸ ਰਾਹੀਂ ਅਜਿਹੇ ਬਹੁਤ ਕਾਬਿਲ ਵਿਦਿਆਰਥੀਆਂ ਨੇ ਇਸ ਸਕਾਲਰਸ਼ਿਪ ਦਾ ਫ਼ਾਇਦਾ ਲਿਆ ਜੋ ਆਪਣੀ ਵਿੱਤੀ ਕਾਰਨਾਂ ਕਰਕੇ ਉੱਚ ਸਿੱਖਿਆਂ ਨੂੰ ਸੁਪਨਾ ਸਮਝ ਰਹੇ ਸਨ। ਵਿਦਿਆਰਥੀਆਂ ਅੰਦਰ ਸਿੱਖਿਆਂ ਦੇ ਇਸ ਰੁਝਾਨ ਨੂੰ ਵੇਖਦੇ ਹੋਏ ਝੰਜੇੜੀ ਕੈਂਪਸ ਵੱਲੋਂ ਇਸ ਸਾਲ ਵੀ ਨਾ ਸਿਰਫ਼ ਇਹ ਸਕਾਲਰਸ਼ਿਪ ਲਾਂਚ ਕੀਤੀ ਹੈ, ਬਲਕਿ ਇਸ ਸਾਲ ਇਹ ਸਕਾਲਰਸ਼ਿਪ ਦੀ ਰਾਸ਼ੀ ਸੱਤ ਕਰੋੜ ਤੋਂ ਵਧਾ ਕੇ ਦਸ ਕਰੋੜ ਕਰ ਦਿਤੀ ਗਈ ਹੈ। ਤਾਂ ਕਿ ਕੋਈ ਵੀ ਕਾਬਿਲ ਨੌਜਵਾਨ ਉੱਚ ਸਿੱਖਿਆਂ ਤੋਂ ਵਾਂਝਾ ਨਾ ਰਹਿ ਸਕੇ।

ਝੰਜੇੜੀ ਕੈਂਪਸ ਦੇ ਐਮ ਡੀ ਅਰਸ਼ ਧਾਲੀਵਾਲ ਨੇ ਦੱਸਿਆਂ ਕਿ ਇਸ ਸਕਾਲਰਸ਼ਿਪ ਵਿਚ ਆਉਣ ਵਾਲੇ ਵਿਦਿਆਰਥੀ ਨੂੰ  ਡਿਗਰੀ ਦੀ ਸ਼ੁਰੂਆਤ ਤੋਂ ਲੈ ਉਸ ਦੀ ਡਿਗਰੀ ਪੂਰੀ ਹੋਣ ਤੱਕ ਉਸ ਨੂੰ ਇਹ ਸਕਾਲਰਸ਼ਿਪ ਮਿਲਦੀ ਰਹੇਗੀ। ਇਸ ਸਕਾਲਰਸ਼ਿਪ ਦੌਰਾਨ ਪਿਛਲੇ ਸਾਲ ਪੰਜ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਵੱਲੋਂ ਅਰਜ਼ੀਆਂ ਦਿੱਤੀਆਂ ਗਈਆਂ ਸਨ ਜਿਨ੍ਹਾਂ ਵਿਚੋਂ ਚੁਣੇ ਗਏ 1423 ਕਾਬਿਲ ਵਿਦਿਆਰਥੀ ਝੰਜੇੜੀ ਕੈਂਪਸ ਵਿਚ ਬਿਹਤਰੀਨ ਸਿੱਖਿਆਂ ਹਾਸਿਲ ਕਰ ਰਹੇ ਹਨ। 

ਇਸ ਵਾਰ ਦੋ ਹਜ਼ਾਰ ਤੋਂ ਵੀ ਜ਼ਿਆਦਾ ਵਿਦਿਆਰਥੀ ਇਸ ਸਕਾਲਰਸ਼ਿਪ ਰਾਹੀਂ ਵੱਖ ਵੱਖ ਕੋਰਸਾਂ ਵਿਚ ਬਿਹਤਰੀਨ ਸਿੱਖਿਆਂ ਹਾਸਿਲ ਕਰ ਸਕਣਗੇ। ਇਸ ਦੇ ਨਾਲ ਹੀ ਪੰਜਾਬ ਭਰ ਵਿਚ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਪਲੇਸਮੈਂਟ ਕਰਾਉਣ ਵਜੋਂ ਜਾਣੇ ਜਾਂਦੇ ਸੀ ਜੀ ਸੀ ਝੰਜੇੜੀ ਕੈਂਪਸ ਰਾਹੀਂ ਬਿਹਤਰੀਨ ਪਲੇਸਮੈਂਟ ਕਰਵਾਉਂਦੇ ਹੋਏ ਇਕ ਕਾਮਯਾਬ ਇਨਸਾਨ ਵਜੋਂ ਕੈਂਪਸ ਤੋਂ ਬਾਹਰ ਆਉਣਗੇ।