5 Dariya News

ਚਿਤਕਾਰਾ ਇੰਟਰਨੈਸ਼ਨਲ ਸਕੂਲ ਨੇ ਕੀਤਾ ਸਪਿਕ ਮੈਕੇ ਵਰਕਸ਼ਾਪ ਦਾ ਆਯੋਜਨ

ਸਕੂਲੀ ਵਿਦਿਆਰਥੀਆਂ ਨੇ ਕੱਥਕ ਨ੍ਰਿਤ ਦਾ ਮਾਣਿਆ ਆਨੰਦ

5 Dariya News

ਪੰਚਕੂਲਾ 24-Nov-2022

ਸੰਸਕ੍ਰਿਤਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚਿਤਕਾਰਾ ਇੰਟਰਨੈਸ਼ਨਲ ਸਕੂਲ ਪੰਚਕੂਲਾ ਦੇ ਸਕੂਲ ਕੈਂਪਸ ਵਿਖੇ ਸੋਸਾਇਟੀ ਫ਼ਾਰ ਪ੍ਰਮੋਸ਼ਨ ਆਫ਼ ਇੰਡੀਅਨ ਕਲਾਸੀਕਲ ਮਿਊਜ਼ਿਕ ਐਂਡ ਕਲਚਰ (ਸਪਿਕ ਮੈਕੇ) ਦ੍ਵਾਰਾ ਵਰਕਸ਼ਾਪ ਆਯੋਜਿਤ ਕੀਤੀ ਗਈ। ਵਰਕਸ਼ਾਪ ਦਾ ਆਰੰਭ ਸ਼ਮਾ ਰੌਸ਼ਨ ਕਰਨ ਮਗਰੋਂ ਹੋਇਆ। 

ਇਸ ਪ੍ਰੋਗਰਾਮ ਦਾ ਸੰਚਾਲਨ ਪ੍ਰਸਿੱਧ ਕੱਥਕ ਨਿਰਤਕ ਸ੍ਰੀ ਸੰਜੀਤ ਗੰਗਾਨੀ ਨੇ ਕੀਤਾ, ਜਿਹਡ਼ੇ ਕਿ ਇੱਕ ਨਾਮਵਰ ਕੱਥਕ ਨਿਰਤਕ ਰਾਜਿੰਦਰ ਕੁਮਾਰ ਗੰਗਾਨੀ ਦੇ ਪੁੱਤਰ ਹਨ । ਇਸ ਮੌਕੇ ਸਪਿਕ ਮੈਕੇ ਹਰਿਆਣਾ ਦੀ ਉੱਪ ਚੇਅਰਮੈਨ ਡਾ ਸ਼ਸ਼ੀ ਬੈਨਰਜੀ ਵੀ ਮੌਜੂਦ ਸਨ।ਇਸ ਮੌਕੇ ਸ੍ਰੀ ਗੰਗਾਨੀ ਨੇ ਸ਼ਾਨਦਾਰ ਢੰਗ ਨਾਲ ਬਡ਼ੇ ਵਿਸਥਾਰ ਨਾਲ ਵਿਦਿਆਰਥੀਆਂ ਨੂੰ ਕੱਥਕ ਦੇ ਬੁਨਿਆਦੀ ਅਸੂਲਾਂ ਅਤੇ ਪਰੰਪਰਾ ਬਾਰੇ ਜਾਣਕਾਰੀ ਦਿੱਤੀ। 

ਚਿਤਕਾਰਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਇਸ ਵਰਕਸ਼ਾਪ ਵਿੱਚ ਬਹੁਤ ਉਤਸ਼ਾਹ ਨਾਲ ਭਾਗ ਲਿਆ।ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਸ੍ਰੀ ਗੰਗਾਨੀ ਦੀ ਸਿਖਾਉਣ ਦੇ ਢੰਗ ਦੀ ਭਰਵੀਂ ਸ਼ਲਾਘਾ ਕੀਤੀ। ਗਰੇਡ 8 ਦੀ ਨਾਯਸ਼ਾ ਗਰਗ ਨੇ ਟਿੱਪਣੀ ਕੀਤੀ ਕਿ ਮੈਂ ਵਾਸਤਵ ਵਿੱਚ ਵਰਕਸ਼ਾਪ ਦਾ ਆਨੰਦ ਲਿਆ ਹੈ। 

ਸੰਜੀਤ ਗੰਗਾਨੀ ਸਰ ਨੇ ਸਪਿਕ ਮੈਕੇ ਦੇ ਉੱਜਲ ਅਤੇ ਸ਼ਾਨਦਾਰ ਲੋਗੋ ਨਾਲ ਸਬੰਧਿਤ ਮੇਰੇ ਪ੍ਰਸ਼ਨ ਦਾ ਬਹੁਤ ਖੂਬਸੂਰਤ ਉੱਤਰ ਦਿੱਤਾ । ਵਰਕਸ਼ਾਪ ਦੇ ਅੰਤ ਵਿੱਚ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਕੋਲੋਂ ਆਸ਼ੀਰਵਾਦ ਲਿਆ।ਇਸ ਮੌਕੇ ਸਕੂਲੀ ਬੱਚਿਆਂ ਨੂੰ ਸੰਬੋਧਨ ਕਰਦਿਆਂ ਡਾ ਸ਼ਸ਼ੀ ਬੈਨਰਜੀ ਨੇ ਵਰਕਸ਼ਾਪਾਂ ਦੇ ਮਹੱਤਵ ਉੱਤੇ ਚਾਨਣਾ ਪਾਇਆ। 

ਉਨ੍ਹਾਂ ਕਿਹਾ ਕਿ ਇਨ੍ਹਾਂ ਵਰਕਸ਼ਾਪਾਂ ਦੇ ਪਿੱਛੇ ਦਾ ਵਿਚਾਰ ਅੱਜ ਦੇ ਨੌਜਵਾਨਾਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੋਡ਼ਨ ਅਤੇ ਉਸ ਉੱਤੇ ਮਾਣ ਮਹਿਸੂਸ ਕਰਨ ਲਈ ਉਤਸ਼ਾਹਿਤ ਕਰਨਾ ਹੈ।ਚਿਤਕਾਰਾ ਇੰਟਰਨੈਸ਼ਨਲ ਸਕੂਲ ਚੰਡੀਗਡ਼੍ਹ ਅਤੇ ਪੰਚਕੂਲਾ ਦੀ ਨਿਰਦੇਸ਼ਕ ਡਾ ਨਿਆਤੀ ਚਿਤਕਾਰਾ ਨੇ ਕਿਹਾ ਕਿ ਮੈਂ ਭਾਰਤ ਦੀ ਸੰਸਕ੍ਰਿਤਕ ਵਿਰਾਸਤ ਨੂੰ ਅਜਿਹੀਆਂ ਮਨਮੋਹਕ ਵਰਕਸ਼ਾਪਾਂ ਦੇ ਮਾਧਿਅਮ ਨਾਲ ਉਤਸ਼ਾਹਿਤ ਕਰਨ ਲਈ ਸੰਜੀਤ ਗੰਗਾਨੀ ਅਤੇ ਡਾ ਸ਼ਸ਼ੀ ਬੈਨਰਜੀ ਦੇ ਯਤਨਾਂ ਅਤੇ ਦ੍ਰਿਡ਼ ਸੰਕਲਪ ਦੀ ਦਿਲੋਂ ਸਰਾਹਨਾ ਕਰਦੀ ਹਾਂ। 

ਉਨ੍ਹਾਂ ਕਿਹਾ ਕਿ ਚਿਤਕਾਰਾ ਇੰਟਰਨੈਸ਼ਨਲ ਸਕੂਲ ਵਿੱਚ ਯੁਵਾ ਦਿਮਾਗ ਨੂੰ ਅਧਿਕਤਮ ਮਹੱਤਵ ਦਿੱਤਾ ਜਾਂਦਾ ਹੈ, ਕਿਉਂਕਿ ਸਾਡਾ ਮੰਨਣਾ ਹੈ ਕਿ ਕਿਸੀ ਰਾਸ਼ਟਰ ਦੀ ਸਫ਼ਲਤਾ ਨਿਰਸੰਦੇਹ ਉਸ ਤਰਾਂ ਦੀ ਸਿੱਖਿਆ ਉੱਤੇ ਆਧਾਰਿਤ ਹੁੰਦੀ ਹੈ, ਜੋ ਉੱਥੋਂ ਦੇ ਬੱਚੇ ਪ੍ਰਾਪਤ ਕਰਦੇ ਹਨ। ਇਸ ਤਰਾਂ ਦੀਆਂ ਵਰਕਸ਼ਾਪਾਂ ਦੇ ਮਾਧਿਅਮ ਰਾਹੀਂ ਅਸੀਂ ਵਿਦਿਆਰਥੀਆਂ ਦੇ ਸਿੱਖਣ ਦੇ ਅਨੁਭਵ ਨੂੰ ਸੁਖਾਲਾ ਅਤੇ ਯਾਦਗਾਰ ਬਣਾਉਣ ਦਾ ਯਤਨ ਕਰਦੇ ਹਾਂ।

ਵਿਦਿਆਰਥੀਆਂ ਦੇ ਵਿੱਚ ਭਾਰਤੀ ਸ਼ਾਸ਼ਤਰੀ ਸੰਗੀਤ ਅਤੇ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਲਈ ਸੋਸਾਇਟੀ ਫ਼ਾਰ ਪ੍ਰਮੋਸ਼ਨ ਆਫ਼ ਇੰਡੀਅਨ ਕਲਾਸੀਕਲ ਮਿਊਜ਼ਿਕ ਐਂਡ ਕਲਚਰ (ਸਪਿਕ ਮੈਕੇ) ਇੱਕ ਸਵੈ ਇਛੁਕ ਯੁਵਾ ਸੰਗਠਨ ਹੈ। ਇਸ ਦੇ ਦੁਨੀਆਂ ਭਰ ਵਿੱਚ 300 ਤੋਂ ਵੱਧ ਸ਼ਹਿਰਾਂ ਵਿੱਚ ਚੈਪਟਰ ਹਨ, ਜੋ ਕਿ ਭਾਰਤੀ ਸ਼ਾਸ਼ਤਰੀ ਸੰਗੀਤ, ਸ਼ਾਸ਼ਤਰੀ ਨ੍ਰਿਤ, ਲੋਕ ਸੰਗੀਤ, ਯੋਗ, ਧਿਆਨ, ਸ਼ਿਲਪ ਅਤੇ ਭਾਰਤੀ ਸੰਸਕ੍ਰਿਤੀ ਦੇ ਵੱਖ-ਵੱਖ ਪਹਿਲੂਆਂ ਨੂੰ ਉਤਸ਼ਾਹਿਤ ਕਰਕੇ ਭਾਰਤੀ ਆਈਆਈਟੀ ਦਿੱਲੀ ਵਿੱਚ ਸੰਸਕ੍ਰਿਤਕ ਵਿਰਾਸਤ ਦੇ ਅਮੂਰਤ ਪਹਿਲੂਆਂ ਨੂੰ ਉਤਸ਼ਾਹਿਤ ਕਰਦੇ ਹਨ। ਡਾ ਕਿਰਣ ਸੇਠ ਨੇ 1977 ਵਿੱਚ ਇਸ ਦੀ ਸਥਾਪਨਾ ਕੀਤੀ ਸੀ।